23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਚੰਡੀਗੜ੍ਹ ਚੈਪਟਰ ਵਲੋਂ ਜਾਗਰੂਕਤਾ ਸਮਾਰੋਹ <br/>

Ad Position 21
No active advertisement
ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਦੁਆਰਾ ਚੰਡੀਗੜ੍ਹ ਸਹਿਯੋਗ ਨਾਲ ਕਰਵਾਏ ਜਾਗਰੂਕਤਾ ਪ੍ਰੋਗਰਾਮ ਦੌਰਾਨ ਮੰਚ 'ਤੇ ਐੱਮ.ਐੱਸ.ਐੱਮ.ਆਈ. ਦੇ ਕਨਵੀਨਰ ਐਡਵੋਕੇਟ ਲੋਕੇਸ਼ ਜੈਨ, ਨਿਰਦੇਸ਼ਕ ਮੋਹਿਤ , ਪੀ.ਐੱਚ.ਡੀ ਸੀ.ਸੀ.ਆਈ. ਦੇ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਤੇ ਹੋਰ | ਤਸਵੀਰ : ਕਮਲਜੀਤ ਸਿੰਘ <br/> 20-10-2025
ਚੰਡੀਗੜ੍ਹ, 19 ਅਕਤੂਬਰ (ਅਜਾਇਬ ਸਿੰਘ ਔਜਲਾ)- ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਚੰਡੀਗੜ੍ਹ ਚੈਪਟਰ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਉਦਯੋਗ ਵਿਭਾਗ ਦੇ ਸਹਿਯੋਗ ਨਾਲ ਐੱਮ.ਐੱਸ.ਐੱਮ.ਈ. ਪ੍ਰਦਰਸ਼ਨ ਨੂੰ ਹੁਲਾਰਾ ਦੇਣ ਅਤੇ ਗਤੀ ਦੇਣ (ਆਰ.ਏ.ਐੱਮ.ਪੀ.) ਪ੍ਰੋਗਰਾਮ ਲੜੀ 'ਤੇ ਅੱਜ ਪੰਜਵਾਂ ਜਾਗਰੂਕਤਾ ਸਮਾਰੋਹ ਕਰਵਾਇਆ | ਇਸ ਸੈਸ਼ਨ ਦਾ ਉਦੇਸ਼ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮ.ਅੱੈਸ.ਐੱਮ.ਈ) ਵਿਚ ਮੁਕਾਬਲੇਬਾਜ਼ੀ ਅਤੇ ਸਥਿਰਤਾ ਨੂੰ ਵਧਾਉਣ ਲਈ ਉਪਲਬਧ ਵੱਖ-ਵੱਖ ਯੋਜਨਾਵਾਂ, ਵਿੱਤੀ ਸਾਧਨਾਂ ਅਤੇ ਤਕਨੀਕੀ ਦਖਲਅੰਦਾਜ਼ੀ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਪੀ.ਅੱੈਚ.ਡੀ.ਸੀ.ਸੀ.ਆਈ. ਦੀ ਖੇਤਰੀ ਐੱਮ.ਐੱਸ.ਐੱਮ.ਈ. ਕਮੇਟੀ ਦੇ ਕਨਵੀਨਰ ਐਡਵੋਕੇਟ ਲੋਕੇਸ਼ ਜੈਨ ਨੇ ਸਰਕਾਰੀ ਯੋਜਨਾਵਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਉਠਾਉਣ ਲਈ ਐੱਮ.ਐੱਸ.ਐੱਮ.ਈ. ਦੇ ਲਈ ਜਾਗਰੂਕਤਾ ਅਤੇ ਸਹਾਇਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਪੀ.ਐੱਚ.ਡੀ.ਸੀ.ਸੀ.ਆਈ. ਦੀ ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਸ਼ਖਸੀਅਤਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਵਿਸ਼ਵ ਬੈਂਕ ਅਤੇ ਭਾਰਤ ਸਰਕਾਰ ਦੇ ਐੱਮ.ਐੱਸ.ਐੱਮ.ਈ. ਮੰਤਰਾਲੇ ਦੁਆਰਾ ਸਮਰਥਤ ਰੈਂਪ ਪ੍ਰੋਗਰਾਮ, ਤਕਨਾਲੋਜੀ, ਵਿੱਤ ਅਤੇ ਬਾਜ਼ਾਰ ਸਬੰਧਾਂ ਤੱਕ ਪਹੁੰਚ ਨੂੰ ਬਿਹਤਰ ਬਣਾ ਕੇ ਐਮਐਸਐਮਈ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਵਜੋਂ ਕੰਮ ਕਰਦਾ ਹੈ | ਸੈਸ਼ਨ ਦੌਰਾਨ, ਲੁਧਿਆਣਾ ਦੇ ਐੱਮ.ਐੱਸ.ਐੱਮ.ਈ.-ਡੀ.ਐੱਫ.ਓ. ਦੇ ਵਧੀਕ ਨਿਰਦੇਸ਼ਕ ਮੋਹਿਤ ਨੇ ਉਦਯੋਗ ਲਈ ਐੱਮ.ਐੱਸ.ਐੱਮ.ਈ. ਮੰਤਰਾਲੇ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਦੱਸਿਆ | ਐੱਨ.ਸੀ.ਜੀ. ਕਾਰਪੋਰੇਟ ਇੰਜੀਨੀਅਰਜ਼ ਦੇ ਡਾਇਰੈਕਟਰ ਨਿਭੈ ਨੇ ਐੱਮ.ਐੱਸ.ਐੱਮ.ਈ. ਲਈ ਲੋੜੀਂਦੀ ਤਕਨਾਲੋਜੀ ਅਪਣਾਉਣ ਬਾਰੇ ਆਪਣੀ ਗੱਲ ਰੱਖੀ | ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ ਦੇ ਪ੍ਰਮੋਦ ਕੁਮਾਰ ਮਿਸ਼ਰਾ ਨੇ ਨਵਿਆਉਣਯੋਗ ਊਰਜਾ ਏਕੀਕਰਨ ਅਤੇ ਇਸਦੇ ਲੰਬੇ ਸਮੇਂ ਦੇ ਲਾਭਾਂ ਬਾਰੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ, ਅਤੇ ਪੀ.ਐਚ.ਡੀ.ਸੀ.ਸੀਆਈ ਦੇ ਖੇਤਰੀ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਕਮੇਟੀ ਦੇ ਸਹਿ-ਕਨਵੀਨਰ ਸ਼ਿਵ ਸ਼ੰਕਰ ਕੁਮਾਰ ਨੇ ਐੱਮ.ਐੱਸ.ਐੱਮ.ਈ. ਵਿੱਤ ਅਤੇ ਐੱਮ.ਐੱਸ.ਐੱਮ.ਈ. ਲਈ ਉਪਲਬਧ ਵੱਖ-ਵੱਖ ਵਿੱਤੀ ਸਾਧਨਾਂ ਬਾਰੇ ਗੱਲ ਕੀਤੀ | ਸੈਸ਼ਨ ਪ੍ਰਸ਼ਨ-ਉੱਤਰ ਸੈਸ਼ਨ ਨਾਲ ਸਮਾਪਤ ਹੋਇਆ, ਜਿੱਥੇ ਭਾਗੀਦਾਰਾਂ ਨੇ ਮਾਹਰਾਂ ਨਾਲ ਗੱਲਬਾਤ ਕੀਤੀ ਅਤੇ ਯੋਜਨਾ ਲਾਗੂ ਕਰਨ, ਵਿੱਤੀ ਚੁਣੌਤੀਆਂ ਅਤੇ ਤਕਨਾਲੋਜੀ ਏਕੀਕਰਨ ਬਾਰੇ ਆਪਣੇ ਦੇ ਹੱਲ ਪ੍ਰਾਪਤ ਕੀਤੇ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੇ ਗੋਲਫ ਕਲੱਬ ਵਿਖੇ ਏ.ਐਸ. ਦੁਲਤ ਦੀ ਪੁਸਤਕ 'ਦ ਚੀਫ਼ ਮਨਿਸਟਰ ਐਂਡ ਦ ਸਪਾਈ' ਹੋਈ ਲੋਕ-ਅਰਪਣ- ਸਮਾਰੋਹ ਵਿਚ... ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਵਿਖੇ 5ਵੀਂ ਕੌਮਾਂਤਰੀ ਕਿਤਾਬ ਪ੍ਰਦਰਸ਼ਨੀ ਲਗਾਈ <br/>
Ad Position 24