ਚੰਡੀਗੜ੍ਹ ਦੇ ਗੋਲਫ ਕਲੱਬ ਵਿਖੇ ਏ.ਐਸ. ਦੁਲਤ ਦੀ ਪੁਸਤਕ 'ਦ ਚੀਫ਼ ਮਨਿਸਟਰ ਐਂਡ ਦ ਸਪਾਈ' ਹੋਈ ਲੋਕ-ਅਰਪਣ- ਸਮਾਰੋਹ ਵਿਚ ਨਾਮੀ ਸ਼ਖਸੀਅਤਾਂ ਨੇ ਕੀਤੀ ਸ਼ਮੂਲੀਅਤ <br/>
ਗੋਲਫ਼ ਕਲੱਬ ਵਿਖੇ ਏ.ਐਸ ਦੁਲਤ ਦੀ ਪੁਸਤਕ 'ਦ ਚੀਫ਼ ਮਨਿਸਟਰ ਐਂਡ ਦ ਸਪਾਈ' ਲੋਕ ਅਰਪਣ ਸਮਾਰੋਹ ਦੌਰਾਨ ਗੱਲਬਾਤ ਕਰਦੇ ਹੋਏ ਪੁਸਤਕ ਦੇ ਲੇਖਕ ਏ.ਐਸ ਦੁਲਤ | ਤਸਵੀਰ : ਗੁਰਿੰਦਰ ਸਿੰਘ
<br/>
20-10-2025
ਸਮਾਰੋਹ ਦੌਰਾਨ ਏ.ਐਸ. ਦੁਲਤ ਦੇ ਨਾਲ ਮਨਰਾਜ ਗਰੇਵਾਲ ਸ਼ਰਮਾ ਨੇ ਗੱਲਬਾਤ ਦਾ ਦੌਰ ਅਰੰਭਿਆ | ਇਸੇ ਦੌਰਾਨ ਗੁਰਬੀਰ ਸਿੰਘ ਵਲੋਂ ਜੀ-ਆਇਆਂ ਆਖਦਿਆਂ ਆਪਣੇ ਸ਼ਬਦਾਂ ਨਾਲ ਪੁਸਤਕ ਅਤੇ ਲੇਖਕ ਬਾਰੇ ਸਾਂਝ ਪਾਈ | ਸਮਾਰੋਹ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਮੇਸ਼ ਇੰਦਰ ਸਿੰਘ ਆਈ.ਏ.ਐਸ (ਰਿਟਾ:), ਏ.ਐਸ. ਚੱਠਾ ਆਈ.ਏ.ਐਸ (ਰਿਟਾ:), ਗੁਰਬਚਨ ਸਿੰਘ ਜਗਤ, ਜਸਟਿਸ (ਰਿਟਾ:) ਰਣਜੀਤ ਸਿੰਘ, ਮਨਮੋਹਨ ਸਿੰਘ, ਹਰਦੀਪ ਸਿੰਘ ਚਾਂਦਪੁਰੀ, ਗੁਰਬੀਰ ਸਿੰਘ, ਮਨਰਾਜ ਗਰੇਵਾਲ ਸ਼ਰਮਾ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ), ਸੁਨੈਨੀ ਗੁਲੇਰੀਆ ਸ਼ਰਮਾ ਤੋਂ ਇਲਾਵਾ ਡਾ. ਐਸ.ਕ ਪੁਨੀਆ, ਜੀ.ਪੀ.ਐਸ ਸਾਹੀ, ਦੀਪਤੀ ਗੁਪਤਾ, ਦੇਵਿਕਾ ਸਿੰਘ, ਰਾਜਵਿੰਦਰ ਸਿੰਘ ਰਾਹੀ, ਸਰਦਾਰਾ ਸਿੰਘ ਚੀਮਾ, ਰਵਨੀਤ ਕੌਰ, ਰੂਪਕਿਰਨ ਆਦਿ ਵਲੋਂ ਵੀ ਸ਼ਿਰਕਤ ਕੀਤੀ ਗਈ | ਸਮਾਰੋਹ ਦੀ ਕਾਰਵਾਈ ਨੂੰ ਲੇਖਿਕਾ ਸ਼ਵੇਤਾ ਮਲਹੋਤਰਾ ਨੇ ਆਪਣੇ ਪ੍ਰਭਾਵਸ਼ਾਲੀ ਅੰਦਾਜ਼ ਤੇ ਢੁਕਵੀਂ ਸ਼ਬਦਾਵਲੀ ਨਾਲ ਬਾਖੂਬੀ ਨਿਭਾਇਆ |