24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਚੰਡੀਗੜ੍ਹ 'ਚ ਸੜਕਾਂ ਦੇ ਸੁਧਾਰ ਕਾਰਜਾਂ 'ਚ ਆਈ ਤੇਜ਼ੀ <br/>

Ad Position 21
No active advertisement
ਅਜੀਤ ਡੈਸਕ 20-10-2025
ਚੰਡੀਗੜ੍ਹ, 19 ਅਕਤੂਬਰ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਦੀਆਂ ਸੜਕਾਂ ਦੇ ਸੁਧਾਰ ਲਈ ਯੂਟੀ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਵਲੋਂ ਵੱਡੇ ਪੱਧਰ 'ਤੇ ਮੁਰੰਮਤ ਅਤੇ ਰੀ-ਕਾਰਪੇਟਿੰਗ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ | ਵਿਭਾਗ ਦਾ ਧਿਆਨ ਇਸ ਗੱਲ 'ਤੇ ਕੇਂਦਿ੍ਤ ਹੈ ਕਿ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਬਿਹਤਰ ਹਾਲਤ 'ਚ ਲਿਆਂਦਾ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਰਹੇ | ਮੱਧ ਮਾਰਗ ਦੀ ਰੀ-ਕਾਰਪੇਟਿੰਗ ਲਈ ਟੈਂਡਰ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਹਨ ਅਤੇ ਕੰਮ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ | ਇਸ ਦੌਰਾਨ ਮੱਧ ਮਾਰਗ 'ਤੇ ਪੈਚ ਮੁਰੰਮਤ ਦਾ ਕੰਮ ਸਾਈਟ ਦੀ ਲੋੜ ਅਨੁਸਾਰ ਜਾਰੀ ਹੈ | ਵਿਕਾਸ ਮਾਰਗ ਦੀ ਰੀ-ਕਾਰਪੇਟਿੰਗ ਲਈ ਟੈਂਡਰ ਅਵਾਰਡ ਹੋ ਚੁੱਕਿਆ ਹੈ ਅਤੇ ਕੰਮ ਮੌਕੇ 'ਤੇ ਤੇਜ਼ੀ ਨਾਲ ਚੱਲ ਰਿਹਾ ਹੈ | ਸ਼ਹਿਰ ਦੀਆਂ ਵੀ-3 ਸੜਕਾਂ ਦੀ ਰੀ-ਕਾਰਪੇਟਿੰਗ ਲਈ ਅਨੁਮਾਨ ਮਨਜ਼ੂਰੀ ਦੀ ਪ੍ਰਕਿਰਿਆ 'ਚ ਹਨ ਅਤੇ ਮਨਜ਼ੂਰੀ ਮਿਲਦੇ ਹੀ ਇਹ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਵੀ-3 ਸੜਕਾਂ 'ਤੇ ਪੈਚ ਮੁਰੰਮਤ ਦਾ ਕੰਮ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ ਅਤੇ ਜਿੱਥੇ ਲੋੜ ਹੈ ਉੱਥੇ ਵਾਧੂ ਮੁਰੰਮਤ ਕੀਤੀ ਜਾ ਰਹੀ ਹੈ | ਹਾਲ ਹੀ 'ਚ ਹੋਈ ਇਕ ਸਮੀਖਿਆ ਬੈਠਕ ਦੌਰਾਨ ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਨੇ ਨਿਰਦੇਸ਼ ਦਿੱਤੇ ਕਿ ਨਵੇਂ ਵਿਕਾਸ ਪ੍ਰਸਤਾਵਾਂ ਲਈ ਪ੍ਰਵਾਨਗੀਆਂ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਸਾਰੇ ਕਾਰਜ ਨਿਰਧਾਰਿਤ ਸਮੇਂ ਅੰਦਰ ਪੂਰੇ ਕੀਤੇ ਜਾਣ | ਉਨ੍ਹਾਂ ਨੇ ਪ੍ਰੋਜੈਕਟ ਸਮਾਂਬੱਧਤਾ ਨੂੰ ਪ੍ਰਾਥਮਿਕਤਾ ਦੇਣ ਦੀ ਹਦਾਇਤ ਵੀ ਦਿੱਤੀ | ਮੁੱਖ ਸਕੱਤਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇੰਜੀਨੀਅਰਿੰਗ ਵਿਭਾਗ ਨੇ ਮੁਰੰਮਤ ਕਾਰਜਾਂ ਦਾ ਸ਼ੈਡਿਊਲ ਤਿਆਰ ਕਰਕੇ ਜ਼ਮੀਨੀ ਪੱਧਰ 'ਤੇ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੋ ਸ਼ਹਿਰ ਵਾਸੀਆਂ ਨੂੰ ਸੁਧਰੀਆਂ ਸੜਕ ਸਹੂਲਤਾਂ ਦਾ ਲਾਭ ਮਿਲ ਸਕੇ |

Ad Position 22
No active advertisement
ਪਿਛਲੀ ਖ਼ਬਰ ਭੌਤਿਕ ਵਿਗਿਆਨੀ ਪ੍ਰੋ. ਮਾਰਕੋ ਵੈਨ ਲੀਉਵੇਨ ਨੇ ਪੰਜਾਬ ਯੂਨੀਵਰਸਿਟੀ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਚੰਡੀਗੜ੍ਹ ਦੇ ਗੋਲਫ ਕਲੱਬ ਵਿਖੇ ਏ.ਐਸ. ਦੁਲਤ ਦੀ ਪੁਸਤਕ 'ਦ ਚੀਫ਼ ਮਨਿਸਟਰ ਐਂਡ ਦ ਸਪਾਈ' ਹੋਈ ਲੋਕ-ਅਰਪਣ- ਸਮਾਰੋਹ ਵਿਚ...
Ad Position 24