25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਸਟਾਰ ਨਾਈਟ ਕਰਵਾਈ <br/>

Ad Position 21
No active advertisement
ਅਜੀਤ ਡੈਸਕ 20-10-2025
ਐੱਸ. ਏ. ਐੱਸ. ਨਗਰ, 19 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ ਸ਼ਾਨਦਾਰ ਸਟਾਰ ਨਾਈਟ ਕਰਵਾਈ ਗਈ | ਇਸ ਦੌਰਾਨ ਪ੍ਰਸਿੱਧ ਬਾਲੀਵੁੱਡ ਗਾਇਕ ਜੋੜੀ ਸਲੀਮ-ਸੁਲੇਮਾਨ ਨੇ ਹਾਜ਼ਰ ਦਰਸ਼ਕਾਂ ਨੂੰ ਆਪਣੀ ਗਾਇਕੀ ਦੇ ਹੁਨਰ ਨਾਲ ਮੰਤਰ-ਮੁਗਧ ਕੀਤਾ | ਖ਼ੂਬਸੂਰਤ ਗੀਤਾਂ ਦੀਆਂ ਤਰਜ਼ਾਂ 'ਤੇ ਹਜ਼ਾਰਾਂ ਵਿਦਿਆਰਥੀ ਝੂੰਮਦੇ ਨਜ਼ਰ ਆਏ | ਸਲੀਮ-ਸੁਲੇਮਾਨ ਨੇ ਲਗਾਤਾਰ ਚਾਰ ਘੰਟੇ ਸਟੇਜ 'ਤੇ ਲਾਈਵ ਪ੍ਰਫਾਰਮੈਂਸ ਦਿੰਦੇ ਹੋਏ ਹਾਜ਼ਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ | ਇਸ ਦੌਰਾਨ 'ਤੁਝ ਮੈਂ ਰੱਬ ਦਿਖਤਾ ਹੈ', 'ਓ ਰੇ ਪੀਆ', 'ਸ਼ੁਕਰਾਨ ਅੱਲ੍ਹਾ', 'ਹੌਲੇ-ਹੌਲੇ' ਜਿਹੇ ਰੌਮਾਂਟਿਕ ਗੀਤਾਂ ਨੇ ਖ਼ੂਬ ਨਜ਼ਾਰਾ ਬੰਨਿ੍ਹਆ | ਇਸ ਦੇ ਨਾਲ ਹੀ ਡਾਂਸ ਤੇ ਐਨਰਜ਼ੀ ਭਰਪੂਰ ਟਰੈਕਾਂ ਜਿਵੇਂ ਕਿ 'ਐਨਵਈ ਐਨਵਈ', 'ਬਾਰੀ ਬਰਸੀ', 'ਡਾਂਸ ਪੇ ਚਾਂਸ' ਅਤੇ 'ਆਦਤ ਸੇ ਮਜ਼ਬੂਰ' ਆਦਿ 'ਤੇ ਵੀ ਵਿਦਿਆਰਥੀ ਖੂਬ ਨੱਚੇ | ਇਸ ਤੋਂ ਬਾਅਦ ਗਾਇਕ ਜੋੜੀ ਨੇ ਪ੍ਰੇਰਨਾਦਾਇਕ ਅਤੇ ਦੇਸ਼-ਭਗਤੀ 'ਤੇ ਆਧਾਰਿਤ ਗੀਤ 'ਚੱਕ ਦੇ ਇੰਡੀਆ' ਗਾ ਕੇ ਸਮੁੱਚੇ ਯੂਨੀਵਰਸਿਟੀ ਕੈਂਪਸ ਨੂੰ ਦੇਸ਼-ਭਗਤੀ ਦੇ ਰੰਗ 'ਚ ਰੰਗ ਦਿੱਤਾ | ਇਸੇ ਦੌਰਾਨ ਯੂਨੀਵਰਸਿਟੀ ਦੇ ਐੱਮ. ਡੀ. ਅਰਸ਼ ਧਾਲੀਵਾਲ ਨੇ ਸਾਰਿਆਂ ਨੂੰ 'ਜੀ ਆਇਆ' ਆਖਦਿਆਂ ਦੱਸਿਆ ਕਿ 'ਸਾਵਿਸਕਾਰ-2025' ਨਾਮਕ ਟੈਕਨੋ-ਕਲਚਰਲ ਮਹਾਉਤਸਵ ਦਾ ਪ੍ਰਬੰਧ ਵਿਦਿਆਰਥੀਆਂ ਦੀਆਂ ਸੋਚਾਂ ਦੀਆਂ ਉਡਾਣਾਂ ਅਤੇ ਉਨ੍ਹਾਂ ਦੇ ਰਚਨਾਤਮਿਕ ਦਿਮਾਗ਼ ਨੂੰ ਇਕ ਪਲੇਟਫ਼ਾਰਮ 'ਤੇ ਲੈ ਕੇ ਆਉਣਾ ਸੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੰਗੀਤਕ ਪ੍ਰੋਗਰਾਮ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਪ੍ਰੈਸ਼ਰ ਤੋਂ ਦੂਰ ਕਰਕੇ ਉਨ੍ਹਾਂ ਨੂੰ ਤਰੋ-ਤਾਜ਼ਾ ਮਹਿਸੂਸ ਕਰਵਾਉਂਦੇ ਹਨ | ਉਨ੍ਹਾਂ ਗਾਇਕ ਜੋੜੀ ਸਲੀਮ-ਸੁਲੇਮਾਨ ਦਾ ਵੀ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਰਾਤ ਨੂੰ ਆਵਾਜ਼, ਰੂਹ ਅਤੇ ਇਕਜੁੱਟਤਾ ਦੇ ਇਕ ਅਭੁੱਲ ਜਸ਼ਨ 'ਚ ਬਦਲ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ 'ਚ ਭਾਜਪਾ ਸਰਕਾਰ ਦੇ ਤੀਜੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ 'ਤੇ ਰਾਜ ਪੱਧਰੀ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਦੇ ਯਤਨਾਂ ਸਦਕਾ ਗਮਾਡਾ ਨੇ ਐਨਹਾਂਸਮੈਂਟ ਰਕਮ ਘਟਾਈ <br/>
Ad Position 24