06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਡੇਰਾਬੱਸੀ ਦੇ ਸੈਣੀ ਵਿਹਾਰ ਵਿਖੇ ਟੁੱਟ ਕੇ ਡਿਗਿਆ ਬਿਜਲੀ ਦਾ ਖੰਭਾ ਲੋਕਾਂ ਲਈ ਬਣਿਆ ਮੁਸੀਬਤ <br/>

Ad Position 21
No active advertisement
ਸੈਣੀ ਵਿਹਾਰ ਦੇ ਵਸਨੀਕ ਡਿੱਗਿਆ ਬਿਜਲੀ ਦਾ ਖੰਭਾ ਵਿਖਾ ਜਾਣਕਾਰੀ ਦਿੰਦੇ ਹੋਏ | ਤਸਵੀਰ : ਗੁਰਮੀਤ ਸਿੰਘ <br/> 24-11-2025
ਡੇਰਾਬੱਸੀ, 23 ਨਵੰਬਰ (ਗੁਰਮੀਤ ਸਿੰਘ)-ਡੇਰਾਬੱਸੀ ਦੀ ਬਰਵਾਲਾ ਸੜਕ 'ਤੇ ਪੈਂਦੇ ਸੈਣੀ ਵਿਹਾਰ ਦੀ ਗ਼ਲੀ ਨੰ. 4 ਵਿਖੇ ਸਟਰੀਟ ਲਾਈਟ ਵਾਲਾ ਬਿਜਲੀ ਦਾ ਡਿੱਗਿਆ ਖੰਭਾ ਹਾਦਸੇ ਦਾ ਕਾਰਨ ਬਣ ਸਕਦਾ ਹੈ | ਇਸ ਮੌਕੇ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਬੰਧੀ ਨਗਰ ਕੌਂਸਲ ਦਫ਼ਤਰ ਵਿਖੇ ਕਈ ਵਾਰੀ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਇਸ ਡਿੱਗੇ ਹੋਏ ਖੰਭੇ ਕਾਰਨ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਗਲੀ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਖੰਭਾ ਕਾਫੀ ਸਮੇਂ ਤੋਂ ਡਿੱਗਿਆ ਪਿਆ ਹੈ ਅਤੇ ਇਸਦੇ 'ਤੇ ਲਾਈਟ ਵੀ ਲੱਗੀ ਹੋਈ ਹੈ ਜੋ ਸ਼ਾਮ ਹੁੰਦੇ ਹੀ ਚਾਲੂ ਹੋ ਜਾਂਦੀ ਹੈ, ਅਜਿਹੇ ਵਿਚ ਕਰੰਟ ਦਾ ਡਰ ਲਗਿਆ ਰਹਿੰਦਾ ਹੈ | ਇਸ ਦੌਰਾਨ ਲੋਕਾਂ ਨੇ ਕੌਂਸਲ ਅਧਿਕਾਰੀਆ ਨੂੰ ਜਲਦੀ ਹੀ ਇਹ ਬਿਜਲੀ ਦਾ ਖੰਭਾ ਠੀਕ ਕਰਨ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੇ ਸਮਗੌਲੀ ਪਿੰਡ 'ਚ ਲੜਾਈ ਮਗਰੋਂ ਸੁੱਤੇ ਚਾਚੇ 'ਤੇ ਭਤੀਜੇ ਨੇ ਚਾਕੂ ਨਾਲ ਕੀਤਾ ਹਮਲਾ <br/> ਅਗਲੀ ਖ਼ਬਰ ਟਰੈਕਟਰ ਦੀ ਟੱਕਰ ਲੱਗਣ ਕਾਰਨ 15 ਸਾਲਾ ਲੜਕੇ ਦੀ ਮੌਤ
Ad Position 24