03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਮਾਜ ਭਲਾਈ ਸੁਸਾਇਟੀ ਵਲੋਂ ਪੰਜ ਜੋੜਿਆਂ ਦੇ ਕਰਵਾਏ ਸਮੂਹਿਕ ਅਨੰਦ ਕਾਰਜ <br/>

Ad Position 21
No active advertisement
ਅਜੀਤ ਡੈਸਕ 08-12-2025
ਡੇਰਾਬੱਸੀ, 7 ਦਸੰਬਰ (ਰਣਬੀਰ ਸਿੰਘ ਪੜ੍ਹੀ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਜ ਭਲਾਈ ਸੁਸਾਇਟੀ (ਰਜਿ. ਨੰ. 7026) ਮਹਿਮਦਪੁਰ ਵਲੋਂ 10ਵਾਂ ਸਾਲਾਨਾ ਸਮੂਹਿਕ ਵਿਆਹ ਸਮਾਰੋਹ ਨਵੀਂ ਅਨਾਜ ਮੰਡੀ ਧਨੌਨੀ (ਡੇਰਾਬੱਸੀ) ਵਿਖੇ ਕਰਵਾਇਆ | ਸਮਾਰੋਹ 'ਚ ਪੰਜ ਲੋੜਵੰਦ ਜੋੜਿਆਂ ਦੇ ਗੁਰਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸਮੂਹਿਕ ਆਨੰਦ ਕਾਰਜ ਕਰਵਾਏ ਗਏ | ਇਨ੍ਹਾਂ ਜੋੜਿਆਂ 'ਚ ਦੋ ਕੁੜੀਆਂ ਪਿੰਡ ਧਨੌਨੀ ਤੋਂ, ਇਕ ਬਰੋਲੀ, ਇਕ ਭਗਵਾਸੀ ਤੇ ਇਕ ਰਾਮਗੜ੍ਹ ਤੋਂ ਸ਼ਾਮਿਲ ਸਨ | ਇਸ ਸੰਬੰਧੀ ਸੰਸਥਾ ਦੇ ਪ੍ਰਧਾਨ ਹਰਮੇਸ਼ ਸਿੰਘ ਨੇ ਦੱਸਿਆ ਕਿ ਇਹ ਸਮੂਹਿਕ ਵਿਆਹ ਸਮਾਰੋਹ ਸੰਗਤਾਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ | ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਸੰਸਥਾ ਵਲੋਂ ਇਸ ਤਰ੍ਹਾਂ ਦੇ ਯਤਨ ਭਵਿੱਖ 'ਚ ਵੀ ਜਾਰੀ ਰਹਿਣਗੇ | ਸਮਾਗਮ ਦੌਰਾਨ ਪਹੁੰਚੀਆਂ ਕਈ ਸ਼ਖ਼ਸੀਅਤਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ | ਇਸ ਮੌਕੇ ਸਮਾਜ ਸੇਵੀ ਗੁਰਦਰਸ਼ਨ ਸੈਣੀ ਵਲੋਂ ਨਵੀਂ ਵਿਆਹੀ ਕੁੜੀਆਂ ਲਈ ਪੰਜ ਪੇਟੀਆਂ ਭੇਟ ਕੀਤੀਆਂ ਗਈਆਂ, ਜਦਕਿ ਬੰਸਲ ਠੇਕੇਦਾਰ ਵਲੋਂ 51-51 ਬਰਤਨਾਂ ਦੀ ਸੇਵਾ ਦਿੱਤੀ ਗਈ | ਇਸ ਤੋਂ ਇਲਾਵਾ ਸ੍ਰੀ ਸ਼ਾਰਦਾ ਮਾਤਾ ਪਰਿਵਾਰ (7249) ਦੇ ਪ੍ਰਧਾਨ ਤੁਸ਼ਾਰ ਕੌਸ਼ਿਕ, ਰਕੇਸ਼ ਅਚਿੰਤ, ਅਮਰੀਸ਼ ਭੱਲਾ ਤੇ ਰਜਨੀਸ਼ ਸ਼ਰਮਾ ਨੇ ਨਵੀਂ ਵਿਆਹੀ ਕੁੜੀਆਂ ਲਈ ਪੰਜ ਸਿਲਾਈ ਮਸ਼ੀਨਾਂ ਭੇਟ ਕੀਤੀਆਂ | ਵਿਆਹ ਸਮਾਰੋਹ ਲਈ ਖਾਣ-ਪੀਣ ਦੇ ਪ੍ਰਬੰਧ ਤੋਂ ਲੈ ਕੇ ਘਰੇਲੂ ਵਰਤੋਂ ਦਾ ਸਾਮਾਨ ਤੱਕ ਸੰਸਥਾ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਸੇਵਾ ਰੂਪ ਵਿਚ ਉਪਲਬਧ ਕਰਵਾਇਆ | ਸਮਾਰੋਹ ਨੂੰ ਸਫਲ ਬਣਾਉਣ 'ਚ ਸੁਖਦੇਵ ਸਿੰਘ, ਜਸਵਿੰਦਰ ਸਿੰਘ ਜੱਸੀ, ਸੁਰਿੰਦਰ ਸਿੰਘ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ (ਧਨੌਨੀ), ਕਰਮ ਸਿੰਘ (ਮਹਿਮਦਪੁਰ) ਅਤੇ ਸੋਨੂੰ ਮੁਹਾਲੀ ਨੇ ਵਿਸ਼ੇਸ਼ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਖ਼ਾਲਸਾ ਕਾਲਜ ਵਲੋਂ ਰਸਾਇਣ ਵਿਗਿਆਨ ਵਿਸ਼ੇ 'ਤੇ ਕਰਵਾਈ ਕੌਮਾਂਤਰੀ ਕਾਨਫ਼ਰੰਸ <br/> ਅਗਲੀ ਖ਼ਬਰ ਟਰੈਕਟਰ ਟਰਾਲੀ ਨੇ ਵਿਅਕਤੀ ਨੂੰ ਬੁਰੀ ਤਰ੍ਹਾਂ ਦਰੜਿਆ, ਮੌਕੇ 'ਤੇ ਹੋਈ ਮੌਤ
Ad Position 24