ਜ਼ੀਰਕਪੁਰ, 7 ਦਸੰਬਰ (ਹੈਪੀ ਪੰਡਵਾਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਨਕ ਪਟਿਆਲਾ ਸੜਕ 'ਤੇ ਸਥਿਤ ਦਸਮੇਸ਼ ਖ਼ਾਲਸਾ ਕਾਲਜ ਵਿਖੇ ਸਾਇੰਸ ਵਿਭਾਗ ਵਲੋਂ 'ਗਲੋਬਲਕੈਮ-2025' ਵਿਸ਼ੇ 'ਤੇ ਇਕ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ | ਇਸ ਆਨਲਾਈਨ ਕਾਨਫ਼ਰੰਸ 'ਚ ਕਈ ਪੱਖਾਂ ਨੂੰ ਛੋਹਿਆ ਗਿਆ | ਇਸ ਬਾਬਤ ਪਿ੍ੰ. ਡਾ. ਕਰਮਬੀਰ ਸਿੰਘ, ਕਾਨਫ਼ਰੰਸ ਦੇ ਕਨਵੀਨਰ ਡਾ. ਸਿਮਰਪ੍ਰੀਤ ਕੌਰ ਤੇ ਕੋਆਰਡੀਨੇਟਰ ਪ੍ਰੋ. ਪ੍ਰਭਜੀਤ ਸਿੰਘ ਨੇ ਦੱਸਿਆ ਕਿ ਕਾਨਫ਼ਰੰਸ ਦੌਰਾਨ ਰਸਾਇਣ ਤੇ ਵਾਤਾਵਰਨ ਵਿਗਿਆਨ ਦੁਆਰਾ ਟਿਕਾਊ ਨਵੀਨਤਾਵਾਂ ਵਿਸ਼ੇ ਤਹਿਤ ਖੋਜ, ਉੱਭਰ ਰਹੀਆਂ ਤਕਨੀਕਾਂ ਅਤੇ ਸਹਿਯੋਗੀ ਰਣਨੀਤੀਆਂ ਨੂੰ ਉਜਾਗਰ ਕੀਤਾ, ਜੋ ਕਿ ਜਲਵਾਯੂ ਪਰਿਵਰਤਨ, ਪ੍ਰਦੂਸ਼ਣ ਘਟਾਉਣ, ਨਵਿਆਉਣਯੋਗ ਊਰਜਾ, ਹਰਾ ਨਿਰਮਾਣ ਤੇ ਸਰਕੂਲਰ ਆਰਥਿਕਤਾ ਅਭਿਆਸਾਂ ਵਰਗੀਆਂ ਵਿਸ਼ਵ-ਵਿਆਪੀ ਚੁਣੌਤੀਆਂ ਨੂੰ ਹੱਲ ਕਰਨ 'ਚ ਸਹਾਈ ਸਿੱਧ ਹੁੰਦੀਆਂ ਹਨ | ਉਨ੍ਹਾਂ ਦੱਸਿਆ ਕਿ ਭਾਰਤ ਤੇ ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਦੇ 70 ਤੋਂ ਵੱਧ ਵਿਦਵਾਨਾਂ ਨੇ ਇਸ ਕੌਮਾਂਤਰੀ ਕਾਨਫ਼ਰੰਸ 'ਚ ਆਪਣੇ ਖੋਜ ਪੱਤਰ ਪੇਸ਼ ਕੀਤੇ | ਇਸ ਮੌਕੇ ਪਿ੍ੰ. ਡਾ. ਕਰਮਬੀਰ ਸਿੰਘ ਨੇ ਸਾਰੇ ਡੈਲੀਗੇਟਾਂ ਨੂੰ ਰਸਮੀ ਤੌਰ 'ਤੇ ਜੀ ਆਇਆ ਆਖਿਆ | ਕਾਨਫ਼ਰੰਸ ਦੇ ਪਹਿਲੇ ਸੈਸ਼ਨ ਦੌਰਾਨ ਡਾ. ਅਵਤਾਰ ਸਿੰਘ ਯੂ. ਐੱਸ. ਏ., ਡਾ. ਰਤਨਪਾਲ ਸਿੰਘ ਖ਼ਾਲਸਾ ਕਾਲਜ ਪਟਿਆਲਾ, ਡਾ. ਅਜੇ ਸ਼ਰਮਾ ਯੂ. ਐੱਸ. ਏ., ਡਾ. ਪਰਮਜੀਤ ਕੌਰ ਡੀ. ਏ. ਵੀ. ਕਾਲਜ ਬਠਿੰਡਾ, ਡਾ. ਰਤੀ ਕਾਂਤਾ ਬੇਰਾ ਆਈ. ਐੱਮ. ਏ. ਦੇਹਰਾਦੂਨ ਤੇ ਡਾ. ਭੁਪਿੰਦਰ ਕੌਰ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਨੇ ਕੁੰਜੀਵਤ ਭਾਸ਼ਣ ਦਿੱਤਾ, ਜਦਕਿ ਹੋਰਨਾਂ ਸੈਸ਼ਨਾਂ ਦੌਰਾਨ ਡਾ. ਰੂਪੀ ਧੀਰ, ਅੰਜੂ ਕੂਲਰ ਖ਼ਾਲਸਾ ਕਾਲਜ ਪਟਿਆਲਾ ਤੇ ਡਾ. ਮਨਦੀਪ ਕੌਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਲੋਂ ਪ੍ਰਧਾਨਗੀ ਕੀਤੀ ਗਈ | ਕਾਨਫ਼ਰੰਸ ਦੌਰਾਨ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਡਾ. ਸਿਮਰਪ੍ਰੀਤ ਕੌਰ ਵਲੋਂ ਨਿਭਾਈ ਗਈ | ਇਸ ਮੌਕੇ ਪ੍ਰੋ. ਮਨਵੀਨ ਕੌਰ, ਡਾ. ਟੀਨਾ ਸਿੰਘ, ਡਾ. ਕਿਰਨਪਾਲ ਕੌਰ, ਡਾ. ਜੋਤੀ ਸਲੂਜਾ, ਡਾ. ਸੁਖਵੀਰ ਕੌਰ, ਪ੍ਰੋ. ਮਾਲਾ ਮਲਿਕ, ਡਾ. ਵੰਦਨਾ, ਪ੍ਰੋ. ਦੀਪਿਕਾ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਹਰਪਰਿੰਦਰ ਕੌਰ ਤੇ ਪ੍ਰੋ. ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ |