04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਡੇਰਾਬੱਸੀ ਵਿਖੇ ਏ.ਟੀ.ਐਸ. ਸੁਸਾਇਟੀ ਦੇ ਪਿੱਛੇ ਕੁਦਰਤੀ ਚੋਅ ਦੀ ਜ਼ਮੀਨ 'ਚ ਗ਼ੈਰ-ਕਾਨੂੰਨੀ ਡਰੇਨੇਜ਼ ਪਾਈਪ ਪਾਏ ਜਾਣ ਕਾਰਨ ਲੋਕਾਂ 'ਚ ਰੋਸ <br/>

Ad Position 21
No active advertisement
ਅਜੀਤ ਡੈਸਕ 08-12-2025
ਡੇਰਾਬੱਸੀ, 7 ਦਸੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਏ. ਟੀ. ਐਸ. ਸੁਸਾਇਟੀ ਦੇ ਪਿੱਛੇ ਮੌਜੂਦ ਕੁਦਰਤੀ ਚੋਅ ਦੀ ਜ਼ਮੀਨ 'ਤੇ ਨਾਜਾਇਜ਼ ਤੌਰ 'ਤੇ ਡਰੇਨੇਜ਼ ਪਾਈਪ ਪਾਏ ਜਾਣ ਦੇ ਮਾਮਲੇ ਨੂੰ ਲੈ ਕੇ ਸ਼ਿਵਪੁਰੀ ਕਾਲੋਨੀ ਦੇ ਵਸਨੀਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ | ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਸੀਵਰੇਜ ਦਾ ਗੰਦਾ ਪਾਣੀ ਖੁੱਲ੍ਹੇ 'ਚ ਛੱਡ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ | ਮਾਮਲੇ ਸੰਬੰਧੀ ਸ਼ਿਵਪੁਰੀ ਕਾਲੋਨੀ ਦੇ ਵਸਨੀਕ ਕਿ੍ਸ਼ਨ ਲਾਲ ਸੈਣੀ ਸਮੇਤ ਹੋਰਨਾਂ ਨੇ ਦੱਸਿਆ ਕਿ ਏ. ਟੀ. ਐਸ. ਦੇ ਨੇੜੇ ਖਸਰਾ ਨੰ. 107 ਮੌਜਾ ਮਾਧੋਪੁਰ, ਜੋ ਕਿ ਬਰਸਾਤੀ ਚੋਅ (ਡਰੇਨੇਜ਼) ਲਈ ਨਿਰਧਾਰਤ ਜ਼ਮੀਨ ਹੈ, 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਈਪਾਂ ਵਿਛਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਹ ਕੁਦਰਤੀ ਚੋਅ ਪਿੰਡ ਨਿੰਬੂਆਂ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਦਾ ਪਾਣੀ ਪਿੰਡ ਹੈਬਤਪੁਰ ਰਾਹੀਂ ਹੁੰਦਾ ਹੋਇਆ ਘੱਗਰ ਦਰਿਆ 'ਚ ਜਾ ਮਿਲਦਾ ਹੈ, ਪਰ ਹੁਣ ਇਸ ਚੋਅ ਦੇ ਸੁਭਾਵਿਕ ਵਹਾਅ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਜਿਸ ਨਾਲ ਭਵਿੱਖ 'ਚ ਵੱਡਾ ਨੁਕਸਾਨ ਹੋ ਸਕਦਾ ਹੈ | ਕਾਲੋਨੀ ਵਾਸੀਆਂ ਦਾ ਦੋਸ਼ ਹੈ ਕਿ ਨਗਰ ਕੌਂਸਲ ਡੇਰਾਬੱਸੀ ਵਲੋਂ ਵੀ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਟਰੀਟ ਕੀਤੇ ਉਨ੍ਹਾਂ ਦੇ ਖੇਤਾਂ 'ਚ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਉਥੇ ਦੂਸ਼ਿਤ ਪਾਣੀ ਦੀ ਝੀਲ ਬਣ ਗਈ ਹੈ | ਕਾਲੋਨੀ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਵੱਖ-ਵੱਖ ਵਿਭਾਗਾਂ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਵੀ ਭੇਜੀਆਂ ਜਾ ਚੁੱਕੀਆਂ ਹਨ, ਪਰ ਹੁਣ ਤੱਕ ਕਿਸੇ ਨੇ ਵੀ ਢੰਗ ਨਾਲ ਸੁਣਵਾਈ ਨਹੀਂ ਕੀਤੀ | ਸਥਾਨਕ ਵਸਨੀਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੁਦਰਤੀ ਚੋਅ ਦੀ ਜ਼ਮੀਨ ਨਾਲ ਕੀਤੀ ਜਾ ਰਹੀ ਛੇੜਛਾੜ ਤੇ ਸੀਵਰੇਜ ਪ੍ਰਦੂਸ਼ਣ ਖ਼ਿਲਾਫ਼ ਤੁਰੰਤ ਕਾਰਵਾਈ ਨਾ ਹੋਈ ਤਾਂ ਉਹ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ | ਇਸ ਬਾਬਤ ਡਰੇਨੇਜ਼ ਵਿਭਾਗ ਦੇ ਜੇ. ਈ. ਮਨਪ੍ਰੀਤ ਸਿੰਘ ਨੇ ਆਖਿਆ ਕਿ ਕੋਈ ਵਿਅਕਤੀ ਕੁਦਰਤੀ ਵਹਾਅ ਨਾਲ ਛੇੜਛਾੜ ਨਹੀਂ ਕਰ ਸਕਦਾ ਤੇ ਜੇਕਰ ਕੋਈ ਅਜਿਹਾ ਮਾਮਲਾ ਹੈ ਤਾਂ ਉਹ ਮੌਕਾ ਦੇਖ ਕੇ ਬਣਦੀ ਕਾਰਵਾਈ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਕਾਲਕਾ-ਸ਼ਿਮਲਾ ਸੜਕ 'ਤੇ ਪਿਛਲੇ ਡੇਢ ਸਾਲ ਤੋਂ 'ਅੰਨ੍ਹੇ' ਡਿਵਾਈਡਰ ਬਣੇ ਲੋਕਾਂ ਲਈ ਜਾਨ ਦਾ ਖੋਅ <br/> ਅਗਲੀ ਖ਼ਬਰ ਬਸਪਾ ਦੇ ਸੀਨੀਅਰ ਆਗੂ ਚੌਧਰੀ ਬਖ਼ਸ਼ੀਸ਼ ਰਾਮ ਕੁਰਲੀ ਦਾ ਦਿਹਾਂਤ
Ad Position 24