04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪੈਨਸ਼ਨਰਜ਼ ਵੈੱਲਫੇਅਰ ਕਮੇਟੀ ਸੀ. ਟੀ. ਯੂ. ਵਲੋਂ ਖ਼ਾਲਸਾ ਏਡ ਨੂੰ ਹੜ੍ਹ ਪੀੜਤਾਂ ਲਈ 2.07 ਲੱਖ ਦੀ ਸਹਾਇਤਾ ਰਕਮ ਭੇਟ <br/>

Ad Position 21
No active advertisement
ਅਜੀਤ ਡੈਸਕ 08-12-2025
ਚੰਡੀਗੜ੍ਹ, 7 ਦਸੰਬਰ (ਸੰਦੀਪ ਕੁਮਾਰ ਮਾਹਨਾ)-ਪੈਨਸ਼ਨਰਜ਼ ਵੈੱਲਫੇਅਰ ਕਮੇਟੀ ਟਰਾਂਸਪੋਰਟ ਵਰਕਰਜ਼ ਸੀ. ਟੀ. ਯੂ. ਚੰਡੀਗੜ੍ਹ ਵਲੋਂ ਪ੍ਰਧਾਨ ਭੁਪਿੰਦਰ ਸਿੰਘ ਭਾਂਖਰਪੁਰ ਦੀ ਅਗਵਾਈ ਹੇਠ ਬੱਸ ਅੱਡਾ ਸੈਕਟਰ 17 ਵਿਖੇ ਮਹੀਨਾਵਾਰ ਮੀਟਿੰਗ ਕੀਤੀ ਗਈ, ਜਿਸ 'ਚ ਵੱਡੀ ਗਿਣਤੀ 'ਚ ਪੈਨਸ਼ਨਰਾਂ ਨੇ ਹਾਜ਼ਰੀ ਭਰੀ | ਮੀਟਿੰਗ ਦੀ ਸ਼ੁਰੂਆਤ ਸਟੇਜ ਸਕੱਤਰ ਗੁਰਚਰਨ ਸਿੰਘ ਵਲੋਂ ਪਿਛਲੇ ਮਹੀਨੇ ਦੇ ਵਿਛੜੇ ਪੈਨਸ਼ਨਰਾਂ ਨੂੰ ਸ਼ਰਧਾਂਜਲੀ ਦੇਣ ਨਾਲ ਕੀਤੀ ਗਈ | ਮੀਟਿੰਗ ਦੌਰਾਨ ਖ਼ਾਲਸਾ ਏਡ ਪਟਿਆਲਾ ਦੇ ਨੁਮਾਇੰਦੇ ਗੁਰਮੀਤ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਪੈਨਸ਼ਨਰਾਂ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਇਕੱਠੀ ਕੀਤੀ ਰਕਮ 2 ਲੱਖ 7 ਹਜ਼ਾਰ 900 ਰੁਪਏ ਦਾ ਚੈੱਕ ਵਰਕਿੰਗ ਕਮੇਟੀ ਮੈਂਬਰਾਂ ਵਲੋਂ ਭੇਟ ਕੀਤਾ | ਸਿਹਤ ਜਾਗਰੂਕਤਾ ਮੁਹਿੰਮ ਦੇ ਤਹਿਤ ਸੈਲਵੀ ਹਸਪਤਾਲ, ਮੁਹਾਲੀ ਦੇ ਡਾਇਰੈਕਟਰ ਯੂਰੋਲੋਜੀ ਡਾ. ਮਨੋਜ ਸ਼ਰਮਾ ਨੇ ਕਿਡਨੀ ਰੋਗਾਂ, ਕੈਂਸਰ ਤੇ ਪਿਸ਼ਾਬ ਨਾਲ ਸੰਬੰਧਿਤ ਬਿਮਾਰੀਆਂ ਦੇ ਲੱਛਣ ਅਤੇ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਜੋਗਾ ਸਿੰਘ ਤਰਕਸ਼ੀਲ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਇਨਕਲਾਬੀ ਗੀਤਾਂ ਰਾਹੀਂ ਹਾਜ਼ਰ ਪੈਨਸ਼ਨਰਾਂ ਦਾ ਮਨੋਰੰਜਨ ਕੀਤਾ | ਪ੍ਰਧਾਨ ਭੁਪਿੰਦਰ ਸਿੰਘ ਭਾਂਖਰਪੁਰ ਨੇ ਕਮੇਟੀ ਵਲੋਂ ਕੀਤੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਪੰਜਾਬ ਰੋਡਵੇਜ਼ ਦੇ ਇੰਸਪੈਕਟਰ ਸਟਾਫ਼ ਨੂੰ ਫੂਡ ਐਂਡ ਸਿਵਲ ਸਪਲਾਈ ਇੰਸਪੈਕਟਰਾਂ ਦੇ ਬਰਾਬਰ ਗਰੇਡ-ਪੇਅ ਦੇਣ ਸੰਬੰਧੀ ਪੰਜਾਬ-ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨੂੰ ਸੀ. ਟੀ. ਯੂ. ਦੇ ਉਨ੍ਹਾਂ ਇੰਸਪੈਕਟਰਾਂ 'ਤੇ ਵੀ ਲਾਗੂ ਕੀਤਾ ਜਾਵੇ ਜੋ ਪੰਜਾਬ ਰੂਲਾਂ ਅਨੁਸਾਰ ਰਿਟਾਇਰ ਹੋਏ ਹਨ | ਇਸ ਮੌਕੇ ਦਰਵਾਰ ਸਿੰਘ ਤੇ ਪ੍ਰੀਤਮ ਸਿੰਘ ਨੇ ਵੀ ਪੈਨਸ਼ਨਰਾਂ ਨੂੰ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਾਰਤ ਹੁਣ ਤਕਨਾਲੋਜੀ ਆਧਾਰਿਤ ਵਿਕਾਸ 'ਚ ਗਲੋਬਲ ਰੁਝਾਨਾਂ ਨੂੰ ਅਕਾਰ ਦੇ ਰਿਹੈ-ਡਾ. ਜਿਤੇਂਦਰ ਸਿੰਘ ਅਗਲੀ ਖ਼ਬਰ ਪੁਰਾਣੀ ਕਾਲਕਾ-ਸ਼ਿਮਲਾ ਸੜਕ 'ਤੇ ਪਿਛਲੇ ਡੇਢ ਸਾਲ ਤੋਂ 'ਅੰਨ੍ਹੇ' ਡਿਵਾਈਡਰ ਬਣੇ ਲੋਕਾਂ ਲਈ ਜਾਨ ਦਾ ਖੋਅ <br/>
Ad Position 24