ਡੇਰਾਬੱਸੀ, 7 ਦਸੰਬਰ (ਗੁਰਮੀਤ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ, ਉਨ੍ਹਾਂ ਦੇ ਵਿਕਾਸ ਮੁਖੀ ਏਜੰਡੇ ਤੇ ਦੇਸ਼ ਲਈ ਲਏ ਗਏ ਵੱਡੇ ਫੈਸਲਿਆਂ ਤੋਂ ਪ੍ਰੇਰਿਤ ਹੋ ਕੇ ਨੇੜਲੇ ਪਿੰਡ ਪੰਡਵਾਲਾ ਵਿਖੇ ਸਾਬਕਾ ਸਰਪੰਚ ਰਾਮਪਾਲ ਸੈਣੀ ਦੀ ਟੀਮ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਏ | ਪਿੰਡ ਵਾਸੀਆਂ ਨੂੰ ਪਾਰਟੀ 'ਚ ਸ਼ਾਮਿਲ ਕਰਨ ਮੌਕੇ ਇਹ ਪ੍ਰਗਟਾਵਾ ਕਰਦੇ ਹੋਏ ਹਲਕਾ ਡੇਰਾਬੱਸੀ ਦੇ ਸੀਨੀਅਰ ਭਾਜਪਾ ਆਗੂ ਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਪੰਡਵਾਲਾ ਪਿੰਡ ਤੋਂ ਵੱਡੀ ਗਿਣਤੀ ਲੋਕਾਂ ਦੇ ਭਾਜਪਾ 'ਚ ਆਉਣ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤੀ ਮਿਲੇਗੀ | ਭਾਜਪਾ 'ਚ ਸ਼ਾਮਿਲ ਹੋਏ ਮੈਂਬਰ ਨਾਇਬ ਸਿੰਘ ਪੰਚ, ਬਲਬੀਰ ਸੈਣੀ, ਕਿ੍ਸ਼ਨ ਕੁਮਾਰ, ਜੋਗਾ ਸਿੰਘ, ਸਪੱਟਰ ਰਾਣਾ, ਪ੍ਰੇਮ ਸਿੰਘ ਰਾਣਾ, ਆਨੰਦ ਰਾਣਾ, ਬਲਬੀਰ ਸਿੰਘ, ਸਤੀਸ਼ ਕੁਮਾਰ, ਜਸਵਿੰਦਰ ਸਿੰਘ, ਨੰਦ ਸਿੰਘ, ਬਹਾਦਰ ਸਿੰਘ, ਚਮਨ ਲਾਲ ਧੀਮਾਨ, ਸਾਹਿਲ, ਦਵਿੰਦਰ ਬਿੰਦਾ ਫੌਜੀ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਉਣ ਲੋਕਾਂ ਦੀ ਸੇਵਾ ਕਰਨ ਦਾ ਦਾਇਰਾ ਹੋਰ ਵਧੇਗਾ | ਇਸ ਮੌਕੇ ਰਾਮਪਾਲ ਸੈਣੀ ਸਾਬਕਾ ਸਰਪੰਚ, ਮੋਹਿਤ ਸੈਣੀ, ਕੁਲਬੀਰ ਸੈਣੀ, ਹਰਪ੍ਰੀਤ ਸਿੰਘ ਟਿੰਕੂ, ਦਵਿੰਦਰ ਸਿੰਘ ਧਨੌਨੀ, ਹਰਦੀਪ ਸਿੰਘ, ਪੁਸ਼ਪਿੰਦਰ ਮਹਿਤਾ, ਸਨਅਤ ਭਾਰਦਵਾਜ ਸਮੇਤ ਹੋਰ ਪਤਵੰਤੇ ਹਾਜ਼ਰ ਸਨ |