04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਲੋਂ 8 ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ <br/>

Ad Position 21
No active advertisement
ਅਜੀਤ ਡੈਸਕ 08-12-2025
ਐੱਸ. ਏ. ਐੱਸ. ਨਗਰ, 7 ਦਸੰਬਰ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਨੇ ਯੂ. ਜੀ. ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਦੇ ਸਹਿਯੋਗ ਨਾਲ ਇਕ ਅੱਠ ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ | ਇਸ ਵਰਚੁਅਲ ਪ੍ਰੋਗਰਾਮ ਦਾ ਸਿਰਲੇਖ 'ਨਵੀਂ ਸਿੱਖਿਆ ਨੀਤੀ 2020 ਓਰੀਐਂਟੇਸ਼ਨ ਐਂਡ ਸੈਂਸਿਟਾਈਜ਼ੇਸ਼ਨ ਪ੍ਰੋਗਰਾਮ' ਸੀ, ਜਿਸ 'ਚ ਦੇਸ਼ ਭਰ ਤੋਂ 109 ਤੋਂ ਵੱਧ ਫੈਕਲਟੀ ਮੈਂਬਰਾਂ, ਖੋਜਕਾਰਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਭਾਗ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਉਦਘਾਟਨੀ ਸੈਸ਼ਨ ਨਾਲ ਹੋਈ, ਜਿਸ ਨੂੰ ਡਾ. ਸ਼ਾਲਿਨੀ ਕਸ਼ਮੀਰੀਆ ਸਹਾਇਕ ਨਿਰਦੇਸ਼ਕ ਐੱਮ. ਐੱਮ. ਟੀ. ਟੀ. ਸੀ. ਸ਼ਿਮਲਾ ਨੇ ਸੰਬੋਧਨ ਕੀਤਾ | ਉਨ੍ਹਾਂ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਪਰਿਵਰਤਨਸ਼ੀਲ ਦਿ੍ਸ਼ਟੀਕੋਣ 'ਤੇ ਚਾਨਣਾ ਪਾਉਂਦਿਆਂ ਸੀ. ਜੀ. ਸੀ. ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ | ਮੁੱਖ ਭਾਸ਼ਨ ਵਿਚ ਪ੍ਰੋ. (ਡਾ.) ਦੇਸ਼ ਰਾਜ ਠਾਕੁਰ ਨਿਰਦੇਸ਼ਕ ਐੱਮ. ਐੱਮ. ਟੀ. ਟੀ. ਸੀ. ਅਤੇ ਸੀਨੀਅਰ ਪ੍ਰੋਫੈਸਰ ਐੱਚ. ਪੀ. ਯੂ. ਸ਼ਿਮਲਾ ਨੇ ਨੀਤੀ ਦੇ ਮੁੱਖ ਥੰਮ੍ਹਾਂ ਜਿਵੇਂ ਕਿ ਯੋਗਤਾ ਆਧਾਰਿਤ ਸਿੱਖਿਆ, ਸਮਾਵੇਸ਼ੀਅਤ ਅਤੇ ਆਧੁਨਿਕ ਅਧਿਆਪਨ-ਸਿੱਖਣ ਅਭਿਆਸਾਂ ਦੀ ਮਹੱਤਤਾ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ | ਅੱਠ ਦਿਨਾਂ ਪ੍ਰੋਗਰਾਮ ਦੌਰਾਨ ਡਾ. ਸਾਬੂ ਕੇ. ਥਾਮਸ ਯੂ. ਜੀ. ਸੀ.-ਐੱਮ. ਐੱਮ. ਟੀ. ਟੀ. ਸੀ., ਕੈਲਿਕਟ ਯੂਨੀਵਰਸਿਟੀ, ਡਾ. ਪੰਕਜ ਸ਼ਰਮਾ ਐੱਨ. ਆਈ. ਟੀ. ਟੀ. ਟੀ. ਆਰ. ਚੰਡੀਗੜ੍ਹ, ਪ੍ਰੋ. ਸੰਜੀਵ ਕੁਮਾਰ ਸ਼ਰਮਾ ਐੱਮ. ਆਰ. ਐੱਸ. ਪੀ. ਟੀ. ਯੂ. ਬਠਿੰਡਾ ਸਮੇਤ ਕਈ ਉੱਘੇ ਬੁਲਾਰਿਆਂ ਨੇ ਸੰਬੋਧਨ ਕੀਤਾ | ਇਸ ਮੌਕੇ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਿਆਰਥੀ-ਕੇਂਦਿ੍ਤ ਸਿੱਖਿਆ ਪ੍ਰਣਾਲੀ ਰਾਹੀਂ ਹੀ ਭਵਿੱਖ ਦੇ ਨਵੀਨਤਾਕਾਰ ਪੈਦਾ ਕੀਤੇ ਜਾ ਸਕਦੇ ਹਨ | ਇਸ ਮੌਕੇ ਸਮਾਪਤੀ ਭਾਸ਼ਨ ਪ੍ਰੋ. ਪ੍ਰੀਤੀ ਜੈਨ ਨਿਰਦੇਸ਼ਕ ਯੂ. ਜੀ. ਸੀ.-ਐੱਮ. ਐੱਮ. ਟੀ. ਟੀ. ਸੀ. ਕੁਰੂਕਸ਼ੇਤਰ ਯੂਨੀਵਰਸਿਟੀ ਨੇ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਪਿੰਡ ਪੰਡਵਾਲਾ ਵਿਖੇ ਦਰਜਨਾਂ ਪਿੰਡ ਵਾਸੀ ਭਾਜਪਾ 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਭਾਰਤ ਹੁਣ ਤਕਨਾਲੋਜੀ ਆਧਾਰਿਤ ਵਿਕਾਸ 'ਚ ਗਲੋਬਲ ਰੁਝਾਨਾਂ ਨੂੰ ਅਕਾਰ ਦੇ ਰਿਹੈ-ਡਾ. ਜਿਤੇਂਦਰ ਸਿੰਘ
Ad Position 24