ਚੰਡੀਗੜ੍ਹ, 22 ਦਸੰਬਰ (ਕਪਿਲ ਵਧਵਾ)-ਰਾਮ ਦਰਬਾਰ ਖੇਤਰ 'ਚ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਪੈਦਲ ਜਾ ਰਹੇ ਵਿਅਕਤੀ ਦੀ ਮੌਤ ਹੋ ਗਈ | ਇਸ ਸੰਬੰਧ ਵਿਚ ਪੁਲਿਸ ਸਟੇਸ਼ਨ ਸੈਕਟਰ-31 ਚੰਡੀਗੜ੍ਹ 'ਚ ਐੱਫ. ਆਈ. ਆਰ ਦਰਜ ਕੀਤੀ ਗਈ ਹੈ | ਪੁਲਿਸ ਸੂਤਰਾਂ ਮੁਤਾਬਿਕ ਇਹ ਮਾਮਲਾ ਉਪਾਧਿਆਇ ਵਾਸੀ ਵਿਕਾਸ ਨਗਰ ਮੌਲੀਜਾਗਰਾਂ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ | ਸ਼ਿਕਾਇਤ ਅਨੁਸਾਰ 21 ਦਸੰਬਰ ਦੀ ਰਾਤ ਨੂੰ ਰਾਮ ਦਰਬਾਰ ਬੱਸ ਸਟਾਪ ਨੇੜੇ ਇਕ ਸੀ. ਟੀ. ਯੂ. (ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ) ਦੀ ਬੱਸ ਨੇ ਅਣਪਛਾਤੇ ਡਰਾਈਵਰ ਨੇ ਤੇਜ਼ ਰਫ਼ਤਾਰ ਨਾਲ ਆ ਕੇ ਪੈਦਲ ਜਾ ਰਹੇ ਵਿਕਾਸ (36) ਵਾਸੀ ਈ. ਡਬਲਿਊ. ਐੱਸ. ਫਲੈਟ ਫ਼ੇਜ਼2 ਰਾਮ ਦਰਬਾਰ ਨੂੰ ਟੱਕਰ ਮਾਰ ਦਿੱਤੀ | ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ | ਗੰਭੀਰ ਰੂਪ 'ਚ ਜ਼ਖ਼ਮੀ ਵਿਕਾਸ ਨੂੰ ਤੁਰੰਤ ਜੀ. ਐੱਮ. ਸੀ. ਐੱਚ-32 ਚੰਡੀਗੜ੍ਹ ਲਿਜਾਇਆ, ਜਿਥੇ ਡਿਊਟੀ ਡਾਕਟਰਾਂ ਨੇ ਉਸ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ 'ਚ ਉਕਤ ਬੱਸ ਨੂੰ ਜ਼ਬਤ ਕਰ ਲਿਆ ਹੈ |