ਐੱਸ. ਏ. ਐੱਸ. ਨਗਰ, 23 ਦਸੰਬਰ (ਕਪਿਲ ਵਧਵਾ)-ਮੁਹਾਲੀ ਅਦਾਲਤ ਵਲੋਂ ਹਮਦਰਦ ਟੀ. ਵੀ. ਦੇ ਐਂਕਰ ਨੂੰ ਅਗਵਾ ਕਰਨ ਦੇ ਦੋਸ਼ ਹੇਠ ਨਾਮਜ਼ਦ ਵਿਅਕਤੀ ਦੀ ਅਗਾਊਾ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਗੁਰਪਿਆਰ ਸਿੰਘ ਨੂੰ 4 ਨਵੰਬਰ ਦੀ ਸ਼ਾਮ ਨੂੰ ਪਟੀਸ਼ਨਕਰਤਾ ਹਰਦੀਪ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਨਵਾਂਗਾਰਓਾ ਤੋਂ ਅਗਵਾ ਕਰਕੇ ਆਪਣੇ ਨਾਲ ਲਿਜਾਇਆ ਜਾਂਦਾ ਹੈ, ਬਾਅਦ ਵਿਚ ਮੁਹਾਲੀ ਪੁਲਿਸ ਵਲੋਂ ਉਸਨੂੰ ਰੈਸਕਿਊ ਕਰਦਿਆਂ ਬਲਕਰਨਜੀਤ ਸਿੰਘ ਨਾਮਕ ਵਿਅਕਤੀ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਸੀ | ਉਕਤ ਮਾਮਲੇ ਵਿਚ ਨਾਮਜ਼ਦ ਹਰਦੀਪ ਸਿੰਘ ਨੇ ਮੁਹਾਲੀ ਅਦਾਲਤ ਵਿਖੇ ਗਿ੍ਫ਼ਤਾਰੀ ਤੋਂ ਬਚਣ ਲਈ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ, ਜਿਸ 'ਤੇ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ 20 ਲੱਖ ਰੁ. ਦੇ ਆਪਸੀ ਲੈਣ-ਦੇਣ ਕਾਰਨ ਪਟਸ਼ੀਨਕਰਤਾ ਨੇ ਪੀੜਤ ਗੁਰਪਿਆਰ ਸਿੰਘ ਨੂੰ ਅਗਵਾ ਕਰਵਾਇਆ ਸੀ ਅਤੇ ਅਗਵਾ ਕਰਕੇ ਉਸਦੀ ਕੁੱਟਮਾਰ ਵੀ ਕੀਤੀ ਸੀ, ਜਦਕਿ ਬਚਾਅ ਧਿਰ ਦੇ ਵਕੀਲ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਨੂੰ ਇਸ ਮਾਮਲੇ ਵਿਚ ਫਸਾਇਆ ਗਿਆ ਹੈ | ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਮੁਹਾਲੀ ਅਦਾਲਤ ਨੇ ਮੁਲਜ਼ਮ 'ਤੇ ਲੱਗੇ ਗੰਭੀਰ ਦੋਸ਼ਾਂ ਦਾ ਹਵਾਲਾ ਦਿੰਦਿਆ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ |