ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਡਾ. ਮੁਲਤਾਨੀ ਦੀ ਪਹਿਲ ਨਾਲ ਜੰਡਲੀ ਸਕੂਲ 'ਚ ਪੱਕਾ ਸੇਵਾਦਾਰ ਨਿਯੁਕਤ

Ad Position 21
No active advertisement
ਅਜੀਤ ਡੈਸਕ 24-12-2025
ਲਾਲੜੂ, 23 ਦਸੰਬਰ (ਰਾਜਬੀਰ ਸਿੰਘ)-ਸਮਾਜ ਸੇਵੀ ਸੰਸਥਾ ਸ਼ੈਲਟਰ ਚੈਰੀਟੇਬਲ ਟਰੱਸਟ (ਰਜਿ.) ਲਾਲੜੂ ਵਲੋਂ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਪਿਛਲੇ 30 ਸਾਲਾਂ ਤੋਂ ਚੱਲਦੀ ਸਹਿਯੋਗ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਜੰਡਲੀ 'ਚ ਇਕ ਪੱਕਾ ਸੇਵਾਦਾਰ ਨਿਯੁਕਤ ਕੀਤਾ ਗਿਆ ਹੈ ਜੋ ਸਕੂਲ ਦੀ ਸਾਫ ਸਫਾਈ ਦੇ ਨਾਲ-ਨਾਲ ਬੱਚਿਆਂ ਤੇ ਅਧਿਆਪਕਾਂ ਦੀ ਮਦਦ ਕਰੇਗਾ | ਇਸ ਸੰਬੰਧੀ ਟਰੱਸਟ ਦੇ ਪ੍ਰਧਾਨ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ਼ੈਲਟਰ ਵਲੋਂ ਜੰਡਲੀ ਸਕੂਲ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ, ਜਿਸ 'ਚ ਬਿਜਲੀ, ਸਾਫ ਪਾਣੀ, ਟਾਇਲਟ ਤੇ ਧੂੰਆਂ ਰਹਿਤ ਭੱਠੀ-ਚੁੱਲ੍ਹਾ ਆਦਿ ਤੋਂ ਇਲਾਵਾ ਸਾਫ-ਸਫਾਈ ਦਾ ਕੰਮ ਵੀ ਸ਼ਾਮਿਲ ਹੈ | ਅੱਜ ਸ਼ੈਲਟਰ ਟੀਮ ਵਲੋਂ ਉਚੇਚੇ ਤੌਰ 'ਤੇ ਸਕੂਲ ਦਾ ਦੌਰਾ ਕਰਕੇ ਪੰਚਾਇਤ ਨਾਲ ਮੁਲਾਕਾਤ ਕੀਤੀ ਗਈ ਅਤੇ ਸਕੂਲ ਨੂੰ ਹਰ ਮਦਦ ਕਰਨ ਦਾ ਭਰੋਸਾ ਦਿਵਾਇਆ ਅਤੇ ਨਾਲ ਹੀ ਬੇਨਤੀ ਕੀਤੀ ਕਿ ਸਰਕਾਰੀ ਸਕੂਲਾਂ 'ਚ ਵੱਧ ਤੋਂ ਵੱਧ ਬੱਚੇ ਪੜ੍ਹਾਓ ਤਾਂ ਕਿ ਸਰਕਾਰਾਂ ਤੇ ਸਮਾਜ ਸੇਵੀਆਂ ਵਲੋਂ ਕੀਤੀ ਜਾ ਰਹੀ ਮਦਦ ਦਾ ਵੱਧ ਤੋਂ ਵੱਧ ਫਾਇਦਾ ਉਠਾਇਆ ਜਾ ਸਕੇ | ਡਾ. ਮੁਲਤਾਨੀ ਨੇ ਦੱਸਿਆ ਕਿ ਸ਼ੈਲਟਰ ਵਲੋਂ ਤਕਰੀਬਨ 10 ਸਾਲ ਤੋਂ ਇਕ ਸਫਾਈ ਸੇਵਕ ਸਰਕਾਰੀ ਪ੍ਰਾਇਮਰੀ ਸਕੂਲ ਲਾਲੜੂ 'ਚ ਅਪਣੇ ਖਰਚੇ 'ਤੇ ਰੱਖਿਆ ਹੋਇਆ ਸੀ | ਇਸੇ ਤਰ੍ਹਾਂ ਡਾ. ਮੁਲਤਾਨੀ ਵਲੋਂ ਅਪਣੇ ਜੱਦੀ ਪਿੰਡ ਤਲਵੰਡੀ ਡੱਡੀਆਂ ਜ਼ਿਲ੍ਹਾ ਹੁਸ਼ਿਆਰਪੁਰ 'ਚ ਪ੍ਰਾਇਮਰੀ ਸਕੂਲ ਵਿਚ ਸਫਾਈ ਸੇਵਕ ਪਿਛਲੇ 20 ਸਾਲਾਂ ਤੋਂ ਆਪਣੇ ਖਰਚੇ 'ਤੇ ਰੱਖਿਆ ਹੋਇਆ ਹੈ ਤਾਂ ਕਿ ਸਕੂਲਾਂ 'ਚ ਸਫਾਈ ਤੇ ਬੱਚਿਆਂ ਦੀ ਸਿਹਤ ਦਾ ਪੂਰਾ ਖਿਆਲ ਰੱਖਿਆ ਜਾ ਸਕੇ | ਡਾ. ਮੁਲਤਾਨੀ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਸਕੂਲਾਂ 'ਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਪਹਿਲ ਦੇ ਆਧਾਰ 'ਤੇ ਭਰਿਆ ਜਾਵੇ ਤਾਂ ਕਿ ਬੱਚਿਆਂ ਦੀ ਪੜ੍ਹਾਈ 'ਚ ਰੁਕਾਵਟ ਨਾ ਆਵੇ | ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਰਾਜਬੀਰ ਸਿੰਘ ਰਾਣਾ, ਖਜ਼ਾਨਚੀ ਰਘੁਬੀਰ ਜੁਨੇਜਾ, ਸਮਾਜ ਸੇਵੀ ਭੁਪਿੰਦਰ ਸਿੰਘ ਜੰਡਲੀ, ਜੰਡਲੀ ਦੇ ਸਰਪੰਚ ਗੁਰਦਰਸ਼ਨ ਸਿੰਘ, ਸਕੂਲ ਅਧਿਆਪਕਾ ਸੁਮਨ ਬਾਲਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸ. ਬੀ. ਪੀ. ਹੋਮਜ਼-1 ਵਿਖੇ ਆਰ. ਡਬਲਿਊ. ਏ. ਦੀ ਕਾਰਜਕਾਰੀ ਕਮੇਟੀ ਦੀ ਚੋਣ ਅਗਲੀ ਖ਼ਬਰ ਗਲੋਬਲ ਵਿਜ਼ਡਮ ਇੰਟਰਨੈਸ਼ਨਲ ਸਕੂਲ ਡੇਰਾਬੱਸੀ ਵਿਖੇ 'ਗਲੋਬਲ ਫੀਟ' ਧੂਮਧਾਮ ਨਾਲ ਮਨਾਇਆ
Ad Position 24
No active advertisement