ਡੇਰਾਬੱਸੀ, 23 ਦਸੰਬਰ (ਗੁਰਮੀਤ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦਾ ਇਕ ਰੋਜ਼ਾ ਡੈਲੀਗੇਟ ਇਜਲਾਸ ਡੇਰਾਬੱਸੀ ਵਿਖੇ ਕਰਵਾਇਆ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਧਨੌਨੀ ਵਲੋਂ ਕੀਤੀ ਗਈ | ਇਜਲਾਸ ਦੌਰਾਨ ਪੰਜਾਬ ਪ੍ਰਧਾਨ ਹਰਜੀਤ ਕੌਰ ਪੰਜੌਲਾ ਤੇ ਪੰਜਾਬ ਦੀ ਸੂਬਾ ਜਨਰਲ ਸਕੱਤਰ ਸੁਭਾਸ਼ ਰਾਣੀ ਸਮੇਤ ਜ਼ਿਲ੍ਹਾ ਮੁਹਾਲੀ ਦੇ ਸਾਰੇ ਆਂਗਣਵਾੜੀ ਮੁਲਾਜ਼ਮਾਂ ਅਤੇ ਹੈਲਪਰਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਭਿੰਦਰ ਕੌਰ ਵਲੋਂ ਪਿਛਲੇ ਤਿੰਨ ਸਾਲਾਂ ਦੇ ਕੰਮਾਂ ਦੀ ਰਿਪੋਰਟ ਸਾਰਿਆਂ ਸਾਹਮਣੇ ਰੱਖੀ ਗਈ, ਜਦਕਿ ਖ਼ਜ਼ਾਨਚੀ ਵਲੋਂ ਪਿਛਲੇ ਤਿੰਨ ਸਾਲਾਂ ਦੇ ਖ਼ਰਚੇ ਸਾਂਝੇ ਕੀਤੇ ਗਏ | ਇਸ ਤੋਂ ਬਾਅਦ ਅਗਲੇ ਤਿੰਨ ਸਾਲਾਂ ਲਈ ਜ਼ਿਲ੍ਹਾ ਮੁਹਾਲੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਦੌਰਾਨ ਸਰਬਸੰਮਤੀ ਨਾਲ ਗੁਰਪ੍ਰੀਤ ਕੌਰ ਧਨੌਨੀ ਨੂੰ 7ਵੀਂ ਵਾਰ ਜ਼ਿਲ੍ਹਾ ਮੁਹਾਲੀ ਦਾ ਮੁੜ ਪ੍ਰਧਾਨ ਚੁਣਿਆ ਗਿਆ, ਜਦਕਿ ਗੁਰਦੀਪ ਕੌਰ ਬਲਾਕ ਮਾਜਰੀ ਨੂੰ ਜਨਰਲ ਸਕੱਤਰ, ਭਿੰਦਰ ਕੌਰ ਖਰੜ-2 ਨੂੰ ਖ਼ਜ਼ਾਨਚੀ, ਰੀਨਾ ਰਾਣੀ ਡੇਰਾਬੱਸੀ ਨੂੰ ਸਹਾਇਕ ਖ਼ਜ਼ਾਨਚੀ, ਜਸਵਿੰਦਰ ਕੌਰ ਹੈਲਪਰ ਖਰੜ-2 ਨੂੰ ਜੁਆਇੰਟ ਸਕੱਤਰ, ਜਸਵਿੰਦਰ ਕੌਰ ਡੇਰਾਬੱਸੀ, ਦਵਿੰਦਰ ਕੌਰ ਖਰੜ-2, ਬਲਜੀਤ ਕੌਰ ਡੇਰਾਬੱਸੀ, ਸੰਤੋਸ਼ ਸ਼ਰਮਾ ਡੇਰਾਬੱਸੀ, ਪੁਸ਼ਪਾ ਸ਼ਰਮਾ ਲਾਲੜੂ ਤੇ ਕਮਲਜੀਤ ਕੌਰ ਲਾਲੜੂ ਨੂੰ ਮੀਤ ਪ੍ਰਧਾਨ ਅਤੇ ਰਜਨੀ ਸ਼ਰਮਾ, ਰਾਣੀ ਮਾਜਰਾ, ਮਨਪ੍ਰੀਤ ਕੌਰ ਹੈਲਪਰ ਡੇਰਾਬੱਸੀ, ਮਨਜੀਤ ਕੌਰ ਖਰੜ-2, ਸਰਬਜੀਤ ਕੌਰ ਮਾਜਰੀ ਤੇ ਨਿਰਮਲਾ ਦੇਵੀ ਮਾਜਰੀ ਨੂੰ ਸਕੱਤਰ ਚੁਣਿਆ ਗਿਆ | ਇਸ ਤੋਂ ਇਲਾਵਾ ਵਰਕਿੰਗ ਕਮੇਟੀ ਮੈਂਬਰਾਂ 'ਚ ਨੀਰੂ ਡੇਰਾਬੱਸੀ, ਚਰਨਜੀਤ ਕੌਰ ਡੇਰਾਬੱਸੀ, ਜਸਵਿੰਦਰ ਕੌਰ ਹੈਲਪਰ ਖਰੜ-2, ਸਵਰਨ ਕੌਰ ਖਰੜ-2, ਜਸਵਿੰਦਰ ਕੌਰ ਜੰਡਲੀ ਤੇ ਕੁਲਵਿੰਦਰ ਕੌਰ ਧਰਮਗੜ੍ਹ ਨੂੰ ਥਾਂ ਦਿੱਤੀ ਗਈ | ਇਸੇ ਦੌਰਾਨ ਪੰਜਾਬ ਪ੍ਰਧਾਨ ਹਰਜੀਤ ਕੌਰ ਅਤੇ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਯੂਨੀਅਨ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਨਵੇਂ ਸੰਘਰਸ਼ ਦੀ ਰਣਨੀਤੀ ਵੀ ਤਿਆਰ ਕੀਤੀ |