ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਾਮਲਾ ਪ੍ਰਸ਼ਾਸਨ ਅਤੇ ਪੰਚਾਇਤ ਵਲੋਂ ਸੁਣਵਾਈ ਨਾ ਕਰਨ ਦਾ ਪੀੜਤ ਔਰਤ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹੀ, ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪਈ <br/>

Ad Position 21
No active advertisement
ਅਜੀਤ ਡੈਸਕ 23-11-2025
ਤਲਵੰਡੀ ਸਾਬੋ, 22 ਨਵੰਬਰ (ਰਣਜੀਤ ਸਿੰਘ ਰਾਜੂ)-ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਵਿਖੇ ਬੀਤੇ ਸਮੇਂ 'ਚ ਪੁੱਤਰ ਦੀ ਕੁੱਟਮਾਰ ਮਾਮਲੇ 'ਚ ਪੁਲਸ 'ਤੇ ਕਾਰਵਾਈ ਨਾ ਕਰਨ ਅਤੇ ਹੁਣ ਪੰਚਾਇਤ ਵਲੋਂ ਗਲੀ ਦੇ ਨਿਰਮਾਣ ਸਮੇਂ ਜਾਣਬੁੱਝ ਕੇ ਉਸਦੇ ਘਰ ਨੂੰ ਨੀਵਾਂ ਰੱਖਣ ਦੇ ਕਥਿਤ ਦੋਸ਼ ਲਾਉਂਦਿਆਂ ਇੱਕ ਪੀੜਤ ਔਰਤ ਵਲੋਂ ਪੈਟਰੋਲ ਦੀ ਬੋਤਲ ਲੈਕੇ ਦੇਰ ਸ਼ਾਮ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਜਾਣ ਅਤੇ ਇਨਸਾਫ਼ ਮਿਲਣ ਤੱਕ ਥੱਲੇ੍ਹ ਨਾ ਉੱਤਰਨ ਦੇ ਐਲਾਨ ਕਰਨ ਦੀ ਖ਼ਬਰ ਮਿਲਦਿਆਂ ਹੜਕੰਪ ਮਚ ਗਿਆ ਅਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ | ਜਾਣਕਾਰੀ ਅਨੁਸਾਰ ਪਿੰਡ ਭਾਗੀਵਾਂਦਰ ਦੀ ਪਰਵਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਅੱਜ ਦੇਰ ਸ਼ਾਮ ਪਿੰਡ ਦੇ ਵਾਟਰ ਵਰਕਸ 'ਚ ਬਣੀ ਪਾਣੀ ਵਾਲੀ ਟੈਂਕੀ 'ਤੇ ਪੈਟਰੋਲ ਦੀ ਬੋਤਲ ਲੈ ਕੇ ਚੜ ਗਈ, ਜਿਸ ਨੇ ਕਥਿਤ ਦੋਸ਼ ਲਗਾਇਆ ਕਿ ਕੁੱਝ ਸਮਾਂ ਪਹਿਲਾ ਉਸ ਦੇ ਪੁੱਤਰ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ਵਿਚ ਤਲਵੰਡੀ ਸਾਬੋ ਪੁਲਸ ਨੇ ਬਣਦੀ ਕਾਰਵਾਈ ਨਾ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਦਿੱਤਾ, ਭਾਵੇ ਕਿ ਇਨਸਾਫ਼ ਹਾਸਿਲ ਕਰਨ ਲਈ ਉਸਨੇ ਲਗਾਤਾਰ ਥਾਣੇ ਅਤੇ ਪੁਲੀਸ ਅਧਿਕਾਰੀਆਂ ਦੇ ਦਫ਼ਤਰਾਂ 'ਚ ਗੇੜੇ ਮਾਰੇ | ਪੀੜਿਤ ਔਰਤ ਨੇ ਦਾਅਵਾ ਕੀਤਾ ਕਿ ਹੁਣ ਉਸ ਨਾਲ ਇੱਕ ਹੋਰ ਧੱਕਾ ਸੱਤਾਧਿਰ ਨਾਲ ਸਬੰਧਿਤ ਪਿੰਡ ਦੀ ਪੰਚਾਇਤ ਵਲੋਂ ਕੀਤਾ ਜਾ ਰਿਹੈ ਕਿ ਉਸਦੇ ਘਰ ਅੱਗਿਓਾ ਦੀ ਬਣਾਈ ਜਾ ਰਹੀ ਗਲੀ ਉੱਚੀ ਕਰਕੇ ਬਣਾਈ ਜਾ ਰਹੀ ਹੈ, ਜਦੋਂਕਿ ਘਰ ਨੀਵਾਂ ਰਹਿ ਜਾਵੇਗਾ, ਅਜਿਹਾ ਹੋਣ ਦੀ ਸੂਰਤ 'ਚ ਬਰਸਾਤ ਦੇ ਮੌਸਮ 'ਚ ਉਸਦੇ ਘਰ ਪਾਣੀ ਵੜ ਜਾਇਆ ਕਰੇਗਾ | ਉਸ ਮੁਤਾਬਿਕ ਉਸਨੇ ਗਲੀ ਦਾ ਪੱਧਰ ਸਹੀ ਕਰਵਾਉਣ ਦੀ ਗੁਹਾਰ ਲਗਾਈ, ਪਰ ਕੋਈ ਸੁਣਵਾਈ ਨਹੀਂ ਹੋਈ ਅਤੇ ਮਜਬੂਰਨ ਅੱਜ ਉਸਨੂੰ ਇਹ ਕਦਮ ਉਠਾਉਣਾ ਪਿਆ | ਓਧਰ ਮਾਮਲੇ ਦਾ ਪਤਾ ਲਗਦੇ ਹੀ ਥਾਣਾ ਤਲਵੰਡੀ ਸਾਬੋ ਦੇ ਮੁਖੀ ਹਰਬੰਸ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ ਤੇ ਟੈਂਕੀ 'ਤੇ ਚੜੀ ਅÏਰਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੀ ਮੰਗਾਂ ਮਨਵਾਉਣ ਪ੍ਰਤੀ ਵਜਿੱਦ ਦਿਖਾਈ ਦਿੱਤੀ | ਬਾਅਦ 'ਚ ਡੀ.ਐੱਸ.ਪੀ ਤਲਵੰਡੀ ਸਾਬੋ ਹਰਪ੍ਰੀਤ ਸਿੰਘ ਵੀ ਮੌਕੇ 'ਤੇ ਪੁੱਜੇ ਤੇ ਪੀੜਤ ਔਰਤ ਦੀਆਂ ਮੰਗਾਂ ਦੇ ਹੱਲ ਲਈ ਢੁਕਵੇਂ ਯਤਨ ਕਰਨ ਦੇ ਦਿੱਤੇ ਭਰੋਸੇ ਉਪਰੰਤ ਅਖੀਰ ਕਾਫੀ ਸਮੇਂ ਬਾਅਦ ਔਰਤ ਟੈਂਕੀ ਤੋਂ ਥੱਲ੍ਹੇ ਉੱਤਰ ਆਈ | ਮਾਮਲੇ ਬਾਰੇ ਡੀ.ਐੱਸ.ਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਕੁੱਟਮਾਰ ਮਾਮਲੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ 'ਤੇ ਬਣਦੀ ਕਰਵਾਈ ਕੀਤੀ ਜਾ ਰਹੀ ਹੈ ਜਦੋਂਕਿ ਗਲੀ ਦੇ ਮਾਮਲੇ ਵਿਚ ਪੰਚਾਇਤ ਨੂੰ ਕੱਲ੍ਹ (23 ਨਵੰਬਰ) ਨੂੰ ਬੁਲਾ ਲਿਆ ਗਿਆ ਹੈ | ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਮਾਮਲਾ ਜਲਦੀ ਹੱਲ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪੱਕਾ ਮੋਰਚਾ ਲਗਾ ਕੇ ਬੈਠੇ ਮਜ਼ਦੂਰਾਂ ਦਾ ਰੋਹ ਭੜਕਿਆ, ਸੜਕੀ ਆਵਾਜਾਈ ਕੀਤੀ ਠੱਪ <br/> ਅਗਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵਲੋਂ ਪੰਜਾਬ ਯੂਨੀਵਰਸਿਟੀ ਬਚਾਓ ਅੰਦੋਲਨ ਦੀ ਹਮਾਇਤ <br/>
Ad Position 24
No active advertisement