ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਾਨਸਾ ਸ਼ਹਿਰ 'ਚ ਸਟਰੀਟ ਲਾਈਟਾਂ ਬੰਦ, ਦਿਨ ਛਿਪਦੇ ਛਾ ਜਾਂਦਾ ਹਨੇਰਾ <br/>

Ad Position 21
No active advertisement
ਅਜੀਤ ਡੈਸਕ 23-11-2025
ਮਾਨਸਾ, 22 ਨਵੰਬਰ (ਮੋਹਿਤ ਬਾਂਸਲ)-ਸਥਾਨਕ ਸ਼ਹਿਰ 'ਚ ਸਟਰੀਟ ਲਾਈਟਾਂ ਦੀ ਹਾਲਤ ਬੇਹੱਦ ਖਸਤਾ ਹੈ | ਕਈ ਇਲਾਕਿਆਂ 'ਚ ਤਾਂ ਦਿਨ ਛਿਪਦੇ ਹੀ ਹਨੇਰਾ ਛਾ ਜਾਂਦਾ ਹੈ | ਸਰਕਾਰ ਤੇ ਪ੍ਰਸ਼ਾਸਨ ਦੇ ਨੁਮਾਇੰਦਿਆਂ ਵਲੋਂ ਸ਼ਹਿਰ ਦੇ ਸੁੰਦਰੀਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਬੁਨਿਆਦੀ ਸਮੱਸਿਆਵਾਂ ਨੂੰ ਅਣਗੌਲਿਆ ਕੀਤਾ ਹੋਇਆ ਹੈ | ਸ਼ਹਿਰ ਦੀ ਵੀ.ਆਈ.ਪੀ. ਸੜਕ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ 'ਚ ਲਾਈਟਾਂ ਬੰਦ ਪਈਆਂ ਹਨ | ਇਸ ਸੜਕ ਦਾ ਸਾਬਕਾ ਮੰਤਰੀ ਸਵ: ਸ਼ੇਰ ਸਿੰਘ ਗਾਗੋਵਾਲ ਦੇ ਘਰ ਨੂੰ ਜਾਂਦੀ ਗਲੀ ਦੇ ਸਾਹਮਣੇ ਤੋਂ ਮਾਨਸਾ ਖ਼ੁਰਦ ਤੱਕ ਨਵੀਨੀਕਰਨ ਹੋਣਾ ਹੈ | ਇਸ ਵੇਲੇ ਪੁਰਾਣੀ ਸੜਕ ਪੁੱਟ ਦਿੱਤੀ ਗਈ ਹੈ | ਇਹ ਸੜਕ ਸੀਮਿੰਟਡ ਬਣਨੀ ਹੈ | ਰਾਤ ਵੇਲੇ ਇੱਥੋਂ ਦੀ ਵਾਹਨ ਗੁਜ਼ਰਦੇ ਹਨ ਪਰ ਸਟਰੀਟ ਲਾਈਟਾਂ ਚੱਲ ਨਹੀਂ ਰਹੀਆਂ, ਜਿਸ ਕਾਰਨ ਕਦੋਂ ਵੀ ਹਾਦਸਾ ਵਾਪਰ ਸਕਦਾ ਹੈ | ਸ਼ਹਿਰ ਦੇ ਕਾਫ਼ੀ ਵਾਰਡਾਂ ਦੇ ਗਲੀ-ਮੁਹੱਲੇ ਅਜਿਹੇ ਹਨ, ਜਿੱਥੇ ਸਟਰੀਟ ਲਾਈਟਾਂ ਬੰਦ ਪਈਆਂ ਹਨ | ਬਰਨਾਲਾ-ਸਿਰਸਾ ਮੁੱਖ ਸੜਕ 'ਤੇ ਓਵਰ ਬਿ੍ਜ 'ਤੇ ਵੀ ਲਾਈਟਾਂ ਨਹੀਂ ਚੱਲ ਰਹੀਆਂ | ਲੋਕਾਂ ਦੀ ਮੰਗ ਹੈ ਕਿ ਖ਼ਰਾਬ ਪਈਆਂ ਲਾਈਟਾਂ ਦੀ ਮੁਰੰਮਤ ਕਰਨ ਦੇ ਨਾਲ ਹੀ ਜਿਹੜੇ ਖੇਤਰਾਂ 'ਚ ਲਾਈਟਾਂ ਦੀ ਜ਼ਰੂਰਤ ਹੈ ਉੱਥੇ ਜਲਦ ਤੋਂ ਜਲਦ ਸਟਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮਾਈ ਭਾਗੋ ਕਾਲਜ ਰੱਲਾ ਦੇ ਵਿਦਿਆਰਥੀਆਂ ਨੇ ਅੰਤਰਰਾਜੀ ਵਿੱਦਿਅਕ ਟੂਰ ਲਗਾਇਆ <br/> ਅਗਲੀ ਖ਼ਬਰ ਕਾਹਨੇਵਾਲਾ ਸਕੂਲ ਦੇ ਬੱਚਿਆਂ ਨੇ ਵਿੱਦਿਅਕ ਟੂਰ ਲਗਾਇਆ <br/>
Ad Position 24
No active advertisement