ਨਥਾਣਾ, 23 ਨਵੰਬਰ (ਗੁਰਦਰਸ਼ਨ ਲੁੱਧੜ)-ਪਿਛਲੇ ਲੰਬੇ ਅਰਸੇ ਤੋਂ ਸਿੱਖ ਸੰਗਠਨਾਂ ਰਾਹੀਂ ਪੰਥਕ ਮੁਹਿੰਮਾਂ ਵਿੱਚ ਯੋਗਦਾਨ ਪਾਉਣ ਵਾਲੇ ਨÏਜਵਾਨ ਪੰਥਕ ਆਗੂ ਜੋਬਨਦੀਪ ਸਿੰਘ ਪੂਹਲਾ ਨੇ ਵਾਰਿਸ ਪੰਜਾਬ ਦੇ ਅਕਾਲੀ ਦਲ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ¢ ਪੰਥਕ ਆਗੂ ਨੇ ਦੱਸਿਆ ਕਿ ਉਹ ਆਪਣੇ ਘਰੇਲੂ ਰੁਝੇਵਿਆਂ ਕਾਰਨ ਹਾਲ ਦੀ ਘੜੀ ਇਹ ਅਸਤੀਫ਼ਾ ਦੇ ਰਹੇ ਹਨ ਪਰ ਉਹ ਪੰਥ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਲਈ ਭਵਿੱਖ ਦÏਰਾਨ ਆਪਣਾ ਯੋਗਦਾਨ ਪਾਉਂਦੇ ਰਹਿਣਗੇ¢ ਜੋਬਨਦੀਪ ਸਿੰਘ ਦੇ ਅਸਤੀਫ਼ੇ ਦਾ ਕਾਰਨ ਭਾਵੇਂ ਕੁਝ ਵੀ ਹੋਵੇ ਪਰ ਉਨ੍ਹਾਂ ਵੱਲੋਂ ਅਜੇ ਇਹ ਸਪੱਸ਼ਟ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ¢