28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਟੂਰਾਂ ਦੇ ਆਯੋਜਨ ਨਾਲ ਬੱਚਿਆਂ ਦੀ ਇਤਿਹਾਸਕ ਜਾਣਕਾਰੀ ਅਤੇ ਮਨੋਰੰਜਨ ਵਿਚ ਵਾਧਾ ਹੁੰਦਾ ਹੈ-ਪਿ੍ੰਸੀਪਲ <br/>

Ad Position 21
No active advertisement
ਅਜੀਤ ਡੈਸਕ 24-11-2025

ਰਾਮਾਂ ਮੰਡੀ, 23 ਨਵੰਬਰ (ਤਰਸੇਮ ਸਿੰਗਲਾ)-ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਜੱਜਲ ਵਲੋਂ ਵਿਦਿਆਰਥੀਆਂ ਨੂੰ ਇਕ ਵਿਸ਼ੇਸ਼ ਵਿੱਦਿਅਕ ਟੂਰ ਤੇ ਰਾਜਸਥਾਨ ਸੂਬੇ ਦੇ ਮਸ਼ਹੂਰ ਸ਼ਹਿਰ ਜੈਪੁਰ ਵਿਖੇ ਲਿਜਾਇਆ ਗਿਆ¢ ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਹਰੀ ਝੰਡੀ ਦਿਖਾ ਕੇ ਟੂਰ ਦੀ ਬੱਸ ਨੂੰ ਜੈਪੁਰ ਲਈ ਰਵਾਨਾ ਕੀਤਾ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਨਰਿੰਦਰ ਕੁਮਾਰ ਗੋਇਲ ਅਤੇ ਜੈਪਾਲ ਗਰਗ ਨੇ ਬੱਚਿਆਂ ਨੂੰ ਟੂਰ ਦੇ ਆਯੋਜਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਦੱਸਿਆ ਕਿ ਇਸ ਟੂਰ ਦਾ ਮੁੱਖ ਉਦੇਸ਼ ਬੱਚਿਆਂ ਨੂੰ ਕਲਾਸ-ਰੂਮ ਤੋਂ ਬਾਹਰ ਪ੍ਰਯੋਗਾਤਮਿਕ ਗਿਆਨ ਦੇਣਾ, ਇਤਿਹਾਸਕ ਸੰਪਤੀ ਨਾਲ ਜਾਣੂ ਕਰਵਾਉਣਾ ਅਤੇ ਉਨ੍ਹਾਂ ਦੇ ਸਿੱਖਣ ਦੇ ਪੱਖਾਂ ਨੂੰ ਵਿਕਸਿਤ ਕਰਨਾ ਹੈ¢ ਟੂਰ ਦੀ ਰਵਾਨਗੀ ਤੋਂ ਪਹਿਲਾਂ ਪਿ੍ੰਸੀਪਲ ਮੈਡਮ ਸੁਧਾਬਾਨੀ ਚੌਧਰੀ ਵਲੋਂ ਬੱਚਿਆਂ ਨੂੰ ਯਾਤਰਾ ਦÏਰਾਨ ਸੁਰੱਖਿਆ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ¢ ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਸਮੇਂ ਦੀ ਪਾਬੰਦੀ, ਅਨੁਸ਼ਾਸਨ ਅਤੇ ਆਪਸੀ ਸਹਿਯੋਗ ਕਿਸੇ ਵੀ ਟੂਰ ਨੂੰ ਹੋਰ ਸ਼ਾਨਦਾਰ ਅਤੇ ਸਿੱਖਣਯੋਗ ਬਣਾਉਂਦੇ ਹਨ¢ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ¢ ਜੈਪੁਰ ਵਰਗੇ ਇਤਿਹਾਸਕ ਸ਼ਹਿਰ ਦਾ ਟੂਰ ਉਨ੍ਹਾਂ ਨੂੰ ਰਾਸ਼ਟਰੀ ਵਿਰਾਸਤ ਨਾਲ ਜੋੜਦਾ ਹੈ ਅਤੇ ਨਵੀਂ ਜਾਣਕਾਰੀ ਨਾਲ ਉਨ੍ਹਾਂ ਦੇ ਗਿਆਨ ਨੂੰ ਵਧਾਉਂਦਾ ਹੈ¢ ਉਨ੍ਹਾਂ ਜੈਪੁਰ ਸ਼ਹਿਰ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਦੱਸਿਆ ਕਿ ਇਸ ਸ਼ਹਿਰ ਦੀ ਸਥਾਪਨਾ 18 ਨਵੰਬਰ 1727 ਨੂੰ ਮਹਾਰਾਜਾ ਸਵਾਈ ਜੈ ਸਿੰਘ ਦੂਜਾ, ਜੋ ਕਿ ਅੰਬੇਰ ਦਾ ਸ਼ਾਸਕ ਸੀ, ਵਲੋਂ ਹੋਈ ਜਿਸ ਪਿੱਛੋਂ ਇਸ ਦਾ ਨਾਂ ਜੈਪੁਰ ਪਿਆ ਹੈ¢ ਇਸ ਨੂੰ ਗੁਲਾਬੀ ਸ਼ਹਿਰ ਅਤੇ ਭਾਰਤ ਦਾ ਪੈਰਿਸ ਵੀ ਕਿਹਾ ਜਾਂਦਾ ਹੈ¢ ਜੈਪੁਰ ਰਾਜਸਥਾਨ ਦਾ ਸੁੰਦਰ ਸ਼ਹਿਰ ਹੋਣ ਕਾਰਨ ਸੈਰ ਸਫ਼ਰ ਲਈ ਵੀ ਦੇਸ਼ ਭਰ ਵਿਚ ਜਾਣਿਆ ਜਾਂਦਾ ਹੈ¢

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਸਿਲਵਰ ਓਕਸ ਸਕੂਲ, ਡੱਬਵਾਲੀ ਰੋਡ ਬਠਿੰਡਾ ਦਾ ਸਾਲਾਨਾ ਸਮਾਗਮ <br/>
Ad Position 24