28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਯਾਦਗਾਰੀ ਹੋ ਨਿੱਬੜਿਆ ਸਿਲਵਰ ਓਕਸ ਸਕੂਲ, ਡੱਬਵਾਲੀ ਰੋਡ ਬਠਿੰਡਾ ਦਾ ਸਾਲਾਨਾ ਸਮਾਗਮ <br/>

Ad Position 21
No active advertisement
ਅਜੀਤ ਡੈਸਕ 24-11-2025

ਬਠਿੰਡਾ, 23 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਬਠਿੰਡਾ ਦਾ ਅੱਠਵਾਂ ਤਿੰਨ ਰੋਜ਼ਾ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ ਹੈ¢ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ. ਰਘਵਿੰਦਰ ਪੀ. ਤਿਵਾੜੀ ਵਾਈਸ ਚਾਂਸਲਰ ਆਫ਼ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਨੇ ਸ਼ਿਰਕਤ ਕੀਤੀ, ਜਿਨ੍ਹਾਂ ਦਾ ਪ੍ਰਧਾਨ, ਸਿਲਵਰ ਓਕਸ ਗਰੁੱਪ ਆਫ਼ ਸਕੂਲ ਸਰੂਪ ਚੰਦ ਸਿੰਗਲਾ, ਚੇਅਰਮੈਨ ਸਿਲਵਰ ਓਕਸ ਸਕੂਲ ਅਤੇ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਇੰਦਰਜੀਤ ਸਿੰਘ ਬਰਾੜ, ਡਾਇਰੈਕਟਰ ਸਿਲਵਰ ਓਕਸ ਸਕੂਲ ਅਤੇ ਗਿਆਨ ਮੰਥਨ ਐਜੂਕੇਸ਼ਨਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਸ੍ਰੀਮਤੀ ਬਰਨਿੰਦਰਪਾਲ ਸੇਖੋਂ ਅਤੇ ਸਕੂਲ ਪਿ੍ੰਸੀਪਲ ਮਿਸ. ਰਵਿੰਦਰ ਸਰਾਂ ਸਮੇਤ ਸਮੂਹ ਅਧਿਆਪਕਾਂ ਨੇ ਭਰਵਾਂ ਸਵਾਗਤ ਕੀਤਾ¢ ਮੁੱਖ ਮਹਿਮਾਨ ਅਤੇ ਸਕੂਲ ਪ੍ਰਬੰਧਕ ਟੀਮ ਨੇ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ¢ ਉਪਰੰਤ ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਰਚਿਤ 'ਸ਼ਬਦ' ਗਾਇਨ ਕੀਤਾ¢ ਸਮਾਗਮ ਦਾ ਸਭ ਤੋਂ ਅਧਿਆਤਮਿਕ ਹਿੱਸਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਵੀਰਤਾਮੀਤੇ ਖ਼ਾਲਸਾਈ ਰੰਗ ਵਿਚ ਰੰਗੀ ਪੇਸ਼ਕਾਰੀ ਰਹੀ¢ ਸਮਾਗਮ ਦੌਰਾਨ 'ਟੇਪੇਸਟ੍ਰੀ ਆਫ਼ ਉਤਸਵ' ਵਿਸ਼ੇ 'ਤੇ ਪੰਜਵੀਂ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਗਾਰਡੀਅਨਸ ਆਫ਼ ਫੇਦ, ਸ਼ਿਵਾਜ ਕੋਸਮਿਕ ਸਪਲੈਂਡਰ, ਵਿਸਪਰਸ ਫਰੋਮ ਦ ਵੈਲੀ, ਲਿਊਮੀਨਸ ਡ੍ਰੀਮਸ, ਰੇਨਬੋ ਰੈਪਸੋਡੀ, ਸਨ ਸੈਂਡ ਐਂਡ ਸਾਂਭਾ, ਹਾਰਨਬਿਲ ਹਾਰਮਨੀ, ਟਰਮੋਇਲ ਟੂ ਟਰੈਨੇਕੁਅਲਟੀ, ਜਸ਼ਨ-ਏ-ਰਹਿਮਤ, ਪੋਂਗਲ ਪਨੋਰਮਾ, ਮੋਦਕ ਮੈਲੋਡੀਜ਼, ਨਿ੍ਤਯ ਨਵਰਾਤਰਮ, ਰਾਈਮਸ ਆਫ਼ ਕੁਚ, ਦੀ ਡੈਜ਼ਰਟ ਟੇਲਸ, ਏ ਲੋਇਨਸ ਕਾਲ, ਵਾਈਬਰੈਂਟ ਵੋਰਟੈਕਸ, ਵਾਸੂਦੇਵ ਕਟੁੰਬਕਮ ਅਤੇ ਪਲਸ ਆਫ਼ ਪੰਜਾਬ' ਪੇਸ਼ਕਾਰੀਆਂ ਰਾਹੀਂ ਸਮਾਰੋਹ ਨੂੰ ਯਾਦਗਾਰ ਬਣਾ ਦਿੱਤਾ¢ ਢੋਲ-ਨਗਾਰੇ ਅਤੇ ਰਵਾਇਤੀ ਪਹਿਰਾਵੇ, 'ਨਵਰਾਤਰੇ ਦਿਵਸ' ਦੀ ਪ੍ਰਸਤੁਤੀ, ਕਬੀਲਾ ਨਾਚ, ਕਸ਼ਮੀਰ ਦਾ ਲੋਕ-ਨਾਚ ਰਊਫ, ਪੰਜਾਬ ਦਾ ਲੋਕ ਨਾਚ ਗਿੱਧਾ ਤੇ ਭੰਗੜਾ ਤੋਂ ਇਲਾਵਾ ਗੋਆ ਕਾਰਨੀਵਲ, ਪੁਸ਼ਕਰ ਮੇਲਾ, ਕੁੱਚ ਦ ਰਨ ਅਤੇ ਨਵੇਂ ਸਾਲ ਨਾਲ ਸੰਬੰਧਿਤ ਉਤਸਵ ਪੇਸ਼ਕਾਰੀਆਂ ਨੇ ਖੂਬ ਰੰਗ ਬੰਨਿ੍ਹਆ¢ ਵਿਦਿਆਰਥਣ ਮਿਹਰ ਕੌਰ ਸਿੱਧੂ ਤੇ ਇਕਾਂਸ਼ ਮੇਦਨਕਰ ਨੇ ਸਕੂਲ ਪ੍ਰਾਪਤੀਆਂ ਦੀ ਸਾਲਾਨਾ ਰਿਪੋਰਟ ਪੜ੍ਹੀ¢ ਮੁੱਖ ਮਹਿਮਾਨ ਸਮੇਤ ਸਕੂਲ ਪ੍ਰਬੰਧਕਾਂ ਵਲੋਂ 'ਨਿਊਜ਼ ਲੈਟਰ' ਰਿਲੀਜ਼ ਦੀ ਰਸਮ ਅਦਾ ਕੀਤੀ ਗਈ¢ ਮੱੁਖ ਮਹਿਮਾਨ ਨੇ ਸੀ.ਬੀ.ਐਸ.ਈ. ਦਸਵੀਂ ਜਮਾਤ ਦੇ ਨਤੀਜਿਆਂ ਵਿਚੋਂ ਅੱਵਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਅਤੇ ਸਾਲ ਭਰ ਦੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ¢ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਵਿਦਿਆਰਥੀਆਂ ਦੀ ਪੇਸ਼ਕਾਰੀ ਦੇ ਹੁਨਰ ਅਤੇ ਕਦਰਾਂ-ਕੀਮਤਾਂ ਦੇ ਸੁਨੇਹਿਆਂ ਪਿੱਛੇ ਅਧਿਆਪਕਾਂ ਤੇ ਮਾਪਿਆਂ ਦੇ ਸੁਚੇਤ ਯਤਨਾਂ ਦੀ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਦਾ ਉਦੇਸ਼ ਸਿਰਫ਼ ਅੰਕ ਹਾਸਲ ਕਰਵਾਉਣਾ ਨਹੀਂ, ਬਲਕਿ ਜ਼ਿੰਮੇਵਾਰ ਨਾਗਰਿਕ, ਰਚਨਾਤਮਿਕ ਸੋਚ ਅਤੇ ਨੈਤਿਕ ਮੁੱਲਾਂ ਵਾਲਾ ਭਵਿੱਖ ਤਿਆਰ ਕਰਨਾ ਹੈ¢ ਸਕੂਲ ਪਿ੍ੰਸੀਪਲ ਰਵਿੰਦਰ ਸਰਾਂ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਮਾਪਿਆਂ ਦਾ ਧੰਨਵਾਦ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਟੂਰਾਂ ਦੇ ਆਯੋਜਨ ਨਾਲ ਬੱਚਿਆਂ ਦੀ ਇਤਿਹਾਸਕ ਜਾਣਕਾਰੀ ਅਤੇ ਮਨੋਰੰਜਨ ਵਿਚ ਵਾਧਾ ਹੁੰਦਾ ਹੈ-ਪਿ੍ੰਸੀਪਲ <br/> ਅਗਲੀ ਖ਼ਬਰ ਪ੍ਰੇਮਿਕਾ ਤੋਂ ਖ਼ਫ਼ਾ ਹੋਏ ਸਾਬਕਾ ਪ੍ਰੇਮੀ ਨੇ 2 ਵਹੀਕਲਾਂ ਨੂੰ ਲਗਾਈ ਅੱਗ <br/>
Ad Position 24