28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

26 ਨੂੰ ਦਿੱਲੀ ਕਿਸਾਨ ਅੰਦੋਲਨ ਦੀ ਪੰਜਵੀਂ ਵਰ੍ਹੇਗੰਢ 'ਤੇ ਚੰਡੀਗੜ੍ਹ ਵਿਖੇ ਰੈਲੀ <br/>

Ad Position 21
No active advertisement
ਅਜੀਤ ਡੈਸਕ 24-11-2025
ਮਹਿਮਾ ਸਰਜਾ, 23 ਨਵੰਬਰ (ਬਲਦੇਵ ਸੰਧੂ)- ਭਾਰਤੀ ਕਿਸਾਨ ਯੂਨੀਅਨ (ਮਾਨਸਾ) ਪੰਜਾਬ ਪੱਧਰ ਦੀ ਇਕੱਤਰਤਾ ਪਿੰਡ ਮਹਿਮਾ ਸਰਜਾ ਬੇਅੰਤ ਸਿੰਘ ਸੂਬਾ ਜਨਰਲ ਸਕੱਤਰ ਦੇ ਗ੍ਰਹਿ ਵਿਖੇ ਸੂਬਾ ਪ੍ਰਧਾਨ ਬੋਘ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ¢ ਮੀਟਿੰਗ ਵਿਚ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਲੀ ਕਿਸਾਨ ਅੰਦੋਲਨ ਦੀ ਪੰਜਵੀਂ ਵਰੇ੍ਹਗੰਢ ਦੇ ਮੌਕੇ 'ਤੇ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਸਬੰਧੀ ਯੋਜਨਾ ਬੰਦੀ ਕੀਤੀ ਗਈ¢ ਮੀਟਿੰਗ ਵਿਚ ਸ਼ਾਮਿਲ ਵੱਖ-ਵੱਖ ਜ਼ਿਲਿ੍ਹਆਂ ਦੇ ਪ੍ਰਧਾਨ, ਬਲਾਕ ਪ੍ਰਧਾਨ ਅਤੇ ਅਹੁਦੇਦਾਰ ਨੇ ਵਿਸ਼ਵਾਸ ਦਵਾਇਆ ਕਿ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿਚ ਕਿਸਾਨ ਇਕੱਠੇ ਹੋ ਕੇ ਸ਼ਮੂਲੀਅਤ ਕਰਨਗੇ¢ ਸਰਕਾਰ ਨੂੰ ਅਹਿਸਾਸ ਕਰਵਾਇਆ ਜਾ ਸਕੇ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀਆਂ ਰਹਿੰਦੀਆਂ ਮੰਗਾਂ ਤੋਂ ਜੋ ਸਰਕਾਰ ਨੇ ਪੂਰਾ ਕਰਨ ਦਾ ਵਾਅਦਾ ਕੀਤਾ ਸੀ, ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਆਪਣੀਆਂ ਮੰਗਾਂ ਤੇ ਦਿ੍ੜਤਾ ਨਾਲ ਖੜ੍ਹਾ ਹੈ¢ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ, ਮੀਤ ਪ੍ਰਧਾਨ ਬਲਵਿੰਦਰ ਸਿੰਘ ਗੰਗਾ, ਮੇਜਰ ਸਿੰਘ ਰੰਧਾਵਾ ਭਾਈ ਹਰੀ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ, ਪ੍ਰਕਾਸ਼ ਸਿੰਘ ਮੀਤ ਪ੍ਰਧਾਨ ਫ਼ਿਰੋਜ਼ਪੁਰ, ਹਰਜਿੰਦਰ ਸਿੰਘ ਜੀਦਾ ਪ੍ਰਧਾਨ ਬਠਿੰਡਾ, ਸੋਹਣ ਸਿੰਘ ਕੋਟਫੱਤਾ ਮੀਤ ਪ੍ਰਧਾਨ, ਮਾਘ ਸਿੰਘ ਪ੍ਰਧਾਨ ਫ਼ਾਜ਼ਿਲਕਾ ਜਰਨਲ ਸਕੱਤਰ ਸਪੂਰਨ ਨੂੰ ਸਿੰਘ, ਹਰਦੇਵ ਸਿੰਘ ਬਲਾਕ ਪ੍ਰਧਾਨ ਮਾਨਸਾ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਤੇ ਪਿੰਡਾਂ ਦੇ ਪ੍ਰਧਾਨ ਸ਼ਾਮਿਲ ਹੋਏ¢


Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ 48 ਫ਼ੀਸਦੀ ਮਾਮਲੇ ਘੱਟ-ਡੀ.ਸੀ. <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ
Ad Position 24