28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸਮਰ ਹਿੱਲ ਕਾਨਵੈਂਟ ਸਕੂਲ ਬਠਿੰਡਾ ਵਿਖੇ ਸੱਤ ਰੋਜ਼ਾ 'ਸ੍ਰੀਮਦ ਭਗਵਦ ਗੀਤਾ' ਪ੍ਰੋਗਰਾਮ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 24-11-2025
ਬਠਿੰਡਾ, 23 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਮਰ ਹਿੱਲ ਕਾਨਵੈਂਟ, ਬਠਿੰਡਾ ਵਿਖੇ ਸਕੂਲ ਪ੍ਰਬੰਧਕ ਸ਼੍ਰੀਮਤੀ ਰਮੇਸ਼ ਕੱਕੜ, ਡਾ. ਵਿਸ਼ਾਲ ਵਰਮਾ, ਡਾ. ਸ਼ੀਤਲ ਵਰਮਾ, ਅਕਸ਼ਣ ਵਰਮਾ ਅਤੇ ਵਿਹਾਨ ਵਰਮਾ ਦੁਆਰਾ ਸੱਤ ਦਿਨਾਂ 'ਸ਼੍ਰੀਮਦ ਭਗਵਦ ਗੀਤਾ' ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਨਾਲ ਪੂਰੇ ਸਕੂਲ ਕੈਂਪਸ ਵਿਚ ਭਗਤੀ, ਗਿਆਨ ਅਤੇ ਸਕਾਰਾਤਮਿਕ ਊਰਜਾ ਦਾ ਮਾਹੌਲ ਪੈਦਾ ਹੋ ਗਿਆ¢ ਇਸ ਦੌਰਾਨ ਮਹੰਤ ਥਾਨਾਪਤੀ ਸ਼੍ਰੀ ਧਿਆਨ ਗਿਰੀ ਮਹਾਰਾਜ, ਆਚਾਰੀਆ ਪੰਡਿਤ ਮੁਕੇਸ਼ ਸ਼ਾਸਤਰੀ ਅਤੇ ਕਥਾ ਰਸਿਕ ਤੇ ਭਾਗਵਤ ਭੂਸ਼ਣ ਧਰੁਵ ਕ੍ਰਿਸ਼ਨ ਮਹਾਰਾਜ ਦੀ ਮੌਜੂਦਗੀ ਵਿਚ ਇੱਕ 'ਮੰਗਲ ਕਲਸ਼ ਯਾਤਰਾ' ਕੱਢੀ ਗਈ¢ ਜਿਸ ਵਿਚ ਮੁੱਖ ਪ੍ਰਬੰਧਕ ਸ਼੍ਰੀਮਤੀ ਰਮੇਸ਼ ਕੱਕੜ ਅਤੇ ਡਾ. ਵਿਸ਼ਾਲ ਵਰਮਾ ਨੇ ਪੂਜਾ ਦੀਆਂ ਸਾਰੀਆਂ ਰਸਮਾਂ ਨਿਭਾਈਆਂ¢ ਸੰਗੀਤਕ ਧੁਨਾਂ ਦੇ ਨਾਲ 'ਰੱਥ' 'ਤੇ 'ਰਾਧਾ ਅਤੇ ਕ੍ਰਿਸ਼ਨ' ਦੇ ਰੂਪ ਵਿਚ ਸਜੇ ਵਿਦਿਆਰਥੀਆਂ ਦੇ ਨਾਲ ਧਰੁਵ ਕ੍ਰਿਸ਼ਨ ਮਹਾਰਾਜ ਨੇ ਵਿਸ਼ਾਲ ਯਾਤਰਾ ਦੀ ਅਗਵਾਈ ਕੀਤੀ | ਇਹ ਯਾਤਰਾ ਸਮਰ ਹਿੱਲ ਕਾਨਵੈਂਟ ਸਕੂਲ ਤੋਂ ਸ਼ੁਰੂ ਹੋਈ ਅਤੇ ਮਾਨਸਾ ਰੋਡ ਤੋਂ ਗੁਰੂ ਕੀ ਨਗਰੀ ਦੀਆਂ ਗਲੀਆਂ ਵਿਚੋਂ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਉਸਤਤ ਕਰਦਿਆਂ ਹੋਇਆ ਕਥਾ ਸਥਾਨ 'ਤੇ ਪਹੁੰਚੀ¢ ਇਸ ਮੌਕੇ ਸਕੂਲ ਦੇ ਐਮ..ਡੀ. ਰਮੇਸ਼ ਕੁਮਾਰੀ ਨੇ ਦੱਸਿਆ ਕਿ ਇਹ ਸੰਗੀਤਕ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਕਥਾ 29 ਨਵੰਬਰ ਤੱਕ ਰੋਜ਼ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ¢ ਕਥਾ ਰਸਿਕ ਧਰੁਵ ਕ੍ਰਿਸ਼ਨ ਮਹਾਰਾਜ ਆਪਣੇ ਪ੍ਰਵਚਨਾਂ ਨਾਲ ਦਰਸ਼ਕਾਂ ਨੂੰ ਨਿਹਾਲ ਕਰਨਗੇ¢ ਐਮ.ਡੀ.ਰਮੇਸ਼ ਕੁਮਾਰੀ ਨੇ ਕਿਹਾ ਕਿ 'ਗੀਤਾ' ਸਿਰਫ਼ ਇਕ 'ਗ੍ਰੰਥ' ਨਹੀਂ ਹੈ, ਸਗੋਂ ਜੀਵਨ ਲਈ ਇਕ ਮਾਰਗਦਰਸ਼ਕ ਹੈ¢ ਜੇਕਰ ਵਿਦਿਆਰਥੀ ਇਸ ਗ੍ਰੰਥ ਵਿਚ ਦੱਸੇ ਜੀਵਨ ਮੰਤਰਾਂ 'ਤੇ ਚੱਲਣ ਤਾਂ ਉਨ੍ਹਾਂ ਦਾ ਭਵਿੱਖ ਆਪਣੇ ਆਪ ਉੱਜਵਲ ਹੋ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਪੁਲਿਸ ਦੇ 16 ਮੁਲਾਜ਼ਮ ਤੁਰੰਤ ਪ੍ਰਭਾਵ ਨਾਲ ਮੁਅੱਤਲ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗ...
Ad Position 24