28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜ ਰੋਜ਼ਾ ਵਿੱਦਿਅਕ ਟੂਰ ਲਾਇਆ <br/>

Ad Position 21
No active advertisement
ਅਜੀਤ ਡੈਸਕ 24-11-2025
ਨਥਾਣਾ, 23 ਨਵੰਬਰ (ਗੁਰਦਰਸ਼ਨ ਲੁੱਧੜ)- ਪੀ.ਐਮ.ਸ੍ਰੀ ਸਰਕਾਰੀ ਕੰਨਿਆ ਹਾਈ ਸਕੂਲ ਨਥਾਣਾ ਵਲੋਂ ਮੁੱਖ ਅਧਿਆਪਕਾ ਡਾ: ਨੀਤੂ ਦੀ ਅਗਵਾਈ ਵਿਚ 52 ਹੁਨਰਮੰਦ ਵਿਦਿਆਰਥਣਾਂ ਨੂੰ ਰਾਜਸਥਾਨ ਦੇ ਵਿੱਦਿਅਕ ਟੂਰ ਲਈ ਲਈ ਲਿਜਾਇਆ ਗਿਆ¢ ਟੂਰ ਦÏਰਾਨ ਵਿਦਿਆਰਥਣਾਂ ਨੇ ਅਧਿਆਪਕਾਵਾਂ ਸੰਦੀਪ ਰਾਣੀ ਅਤੇ ਉਪਕਾਰਜੀਤ ਕÏਰ ਪਾਸੋਂ ਰਾਜਿਸਥਾਨ ਦੇ ਇਤਿਹਾਸ, ਸਭਿਆਚਾਰ, ਵਿਗਿਆਨ ਅਤੇ ਕਲਾ ਨੂੰ ਨੇੜਿਉਂ ਜਾਣਿਆ ਅਤੇ ਵੇਖਿਆ¢ ਇਸ ਮÏਕੇ ਜੋਧਪੁਰ, ਉਮੈਦ ਭਵਨ ਅਤੇ ਮੇਹਰਾਨਗੜ੍ਹ ਕਿਲ੍ਹਾ ਵੇਖਿਆ ਗਿਆ¢ ਉਕਤ ਇਤਿਹਾਸਕ ਥਾਵਾਂ ਦੀ ਸ਼ਾਨਦਾਰੀ, ਵਿਸ਼ਾਲਤਾ ਅਤੇ ਕਲਾ ਦੇ ਨਮੂਨਿਆਂ ਨੇ ਵਿਦਿਆਰਥੀਆਂ ਨੂੰ ਆਕਰਸ਼ਿਤ ਕੀਤਾ¢ ਪੁਸ਼ਕਰ ਵਿਚ ਭਗਵਾਨ ਬ੍ਰਹਮਾ ਮੰਦਰ ਦੀ ਯਾਤਰਾ ਦਾ ਬੱਚਿਆਂ ਲਈ ਇਕ ਵਿਸ਼ੇਸ਼ ਧਾਰਮਿਕ ਅਤੇ ਸੱਭਿਆਚਾਰਕ ਅਨੁਭਵ ਰਿਹਾ¢
ਜੈਪੁਰ ਦਾ ਆਮੇਰ ਕਿਲ੍ਹਾ, ਸਿਟੀ ਪੈਲੇਸ, ਜੰਤਰ ਮੰਤਰ, ਹਵਾ ਮਹਲ, ਸਾਇੰਸ ਪਾਰਕ, ਅਲਬਰਟ ਹਾਲ, ਬਿਰਲਾ ਮੰਦਰ ਅਤੇ ਬਿਰਲਾ ਪਲੇਨਟੇਰੀਅਮ ਵੀ ਅਧਿਐਨ ਵਿਸ਼ਾ ਬਣੇ¢ ਟੂਰ ਮÏਕੇ ਵਿਦਿਆਰਥੀਆਂ ਨੇ ਚÏਖੀ ਢਾਣੀ (ਜੈਪੁਰ) ਵਿੱਚ ਰਾਜਸਥਾਨੀ ਸੱਭਿਆਚਾਰ, ਲੋਕ-ਕਲਾ ਅਤੇ ਰਵਾਇਤੀ ਭੋਜਨ ਦਾ ਜੀਵੰਤ ਅਨੁਭਵ ਕੀਤਾ¢ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਉਕਤ ਟੂਰ ਦÏਰਾਨ ਵਿਦਿਆਰਥੀਆਂ ਨੇ ਮਹਾਰਾਜਿਆਂ ਦੇ ਇਤਿਹਾਸ, ਰਾਜਸਥਾਨੀ ਕਲਾ-ਸੰਸਕ੍ਰਿਤੀ ਅਤੇ ਵਿਗਿਆਨਕ ਵਿਰਾਸਤ ਬਾਰੇ ਡੂੰਘੀ ਜਾਣਕਾਰੀ ਪ੍ਰਾਪਤ ਕੀਤੀ, ਜੋ ਉਨ੍ਹਾਂ ਦੀ ਅਕਾਦਮਿਕ ਅਤੇ ਸ਼ਖ਼ਸੀਅਤ ਵਿਕਾਸ ਵਿੱਚ ਮਦਦ ਕਰੇਗਾ¢

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਲਈ ਮਲੂਕਾ ਦੀ ਅਗਵਾਈ 'ਚ ਭਾਜਪਾ ਆਗੂਆਂ ਦੀ ਹੋਈ ਮੀਟਿੰਗ <br/> ਅਗਲੀ ਖ਼ਬਰ ਸੇਂਟ ਜੇਵੀਅਰ ਸਕੂਲ ਦਾ 25ਵਾਂ ਸਿਲਵਰ ਜੁਬਲੀ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ <br/>
Ad Position 24