28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸੇਂਟ ਜੇਵੀਅਰ ਸਕੂਲ ਦਾ 25ਵਾਂ ਸਿਲਵਰ ਜੁਬਲੀ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ <br/>

Ad Position 21
No active advertisement
ਸੇਂਟ ਜੇਵੀਅਰ ਸਕੂਲ ਮਾਨਸਾ ਵਿਖੇ ਕਰਵਾਏ 25ਵੀਂ ਸਿਲਵਰ ਜੁਬਲੀ ਇਨਾਮ ਵੰਡ ਸਮਾਰੋਹ ਮੌਕੇ ਪੇਸ਼ਕਾਰੀਆਂ ਕਰਨ ਵਾਲੇ ਬੱਚੇ ਗਰੁੱਪ ਤਸਵੀਰ 'ਚ | ਅਜੀਤ ਤਸਵੀਰ <br/> 24-11-2025
ਬੱਚਿਆਂ ਦੀ ਪੇਸ਼ਕਾਰੀ ਨੇ ਸਭਨਾਂ ਦਾ ਮਨ ਮੋਹਿਆ
ਮਾਨਸਾ, 23 ਨਵੰਬਰ (ਰਾਵਿੰਦਰ ਸਿੰਘ ਰਵੀ)-ਸਥਾਨਕ ਸੇਂਟ ਜੇਵੀਅਰ ਸਕੂਲ ਵਿਖੇ ਕਰਵਾਇਆ 2 ਰੋਜ਼ਾ 25ਵਾਂ ਸਿਲਵਰ ਜੁਬਲੀ ਇਨਾਮ ਵੰਡ ਸਮਾਗਮ ਯਾਦਗਾਰੀ ਹੋ ਨਿੱਬੜਿਆ | ਪਹਿਲੇ ਦਿਨ ਦਾ ਉਦਘਾਟਨ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਕੀਤਾ | ਉਨ੍ਹਾਂ ਵਿਦਿਆਰਥੀਆਂ ਤੇ ਮਾਪਿਆਂ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ ਮਿਹਨਤ ਤੇ ਲਗਨ ਨਾਲ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ | ਉਨ੍ਹਾਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਏਅਰਫੋਰਸ 'ਚ ਫਾਈਟਰ ਪਾਇਲਟ ਸਨ ਅਤੇ ਉਨ੍ਹਾਂ ਦਾ ਸੁਫ਼ਨਾ ਵੀ ਪਾਇਲਟ ਬਣਨ ਦਾ ਸੀ ਪਰ ਉਸ ਸਮੇਂ ਫ਼ੌਜ 'ਚ ਕੁੜੀਆਂ ਲਈ ਭਰਤੀ ਹੋਣ ਦਾ ਨਿਯਮ ਨਹੀਂ ਸੀ, ਜਿਸ ਕਰ ਕੇ ਉਨ੍ਹਾਂ ਸਿਵਲ ਨੂੰ ਚੁਣਿਆ | ਡੀ.ਸੀ. ਨੇ ਕਿਹਾ ਕਿ ਖ਼ੁਸ਼ੀ ਦੀ ਗੱਲ ਹੈ ਕਿ ਇਸ ਖੇਤਰ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਹਨ | ਉਨ੍ਹਾਂ ਲੋਕਾਈ ਨੂੰ ਸੱਦਾ ਦਿੱਤਾ ਕਿ ਸਮਾਜ 'ਚ ਫੈਲੀਆਂ ਅਲਾਮਤਾਂ ਖ਼ਿਲਾਫ਼ ਜਾਗਰੂਕ ਹੋ ਕੇ ਇਨ੍ਹਾਂ ਦੇ ਖ਼ਾਤਮੇ ਲਈ ਸਭਨਾਂ ਨੂੰ ਯਤਨ ਜੁਟਾਉਣ ਚਾਹੀਦੇ ਹਨ ਤਾਂ ਹੀ ਨਰੋਏ ਸਮਾਜ ਦੀ ਸਥਾਪਨਾ ਹੋ ਸਕਦੀ ਹੈ | ਉਨ੍ਹਾਂ ਹਰ ਇਕ ਨੂੰ ਬਰਾਬਰ ਸਮਝਣ ਦੇ ਨਾਲ ਹੀ ਔਰਤਾਂ ਦੇ ਸ਼ਸਤਰੀਕਰਨ ਨੂੰ ਸਮਾਜ ਦੀ ਤਰੱਕੀ ਲਈ ਜ਼ਰੂਰੀ ਦੱਸਿਆ | ਦੂਜੇ ਦਿਨ ਸਮਾਗਮ ਦੇ ਮੁੱਖ ਮਹਿਮਾਨ ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ. ਮਾਨਸਾ ਸਨ | ਉਨ੍ਹਾਂ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ 'ਚ ਮੋਹਰੀ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਪਿ੍ੰਸੀਪਲ ਹੈਨਰੀ ਜੋਸਫ ਰਾਜ, ਸਕੂਲ ਕੋਆਰਡੀਨੇਟਰ ਸਿਸਟਰ ਬੈਨੀ, ਫਾਦਰ ਮੈਨੇਜਰ ਜੋਕੀਮ ਮੇਰਿੰਡਾ, ਫਾਦਰ ਸਹਾਯਾ ਥੈਥੀਅਸ ਥਾਮਸ ਬਿਸ਼ਪ, ਫਾਦਰ ਯੂਲਾਲੀਓ ਜੂਲੀਓ ਫਰਨਾਂਡਿਸ, ਫਾਦਰ ਇਗਨੇਸ਼ੀਅਸ ਮਾਸਕਾਰਨਹਾਸ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਮਾਪਿਆਂ ਦੀ ਸਭ ਤੋਂ ਵੱਡੀ ਕਮਾਈ ਉਨ੍ਹਾਂ ਦੇ ਬੱਚੇ ਹਨ, ਜਿਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਉਨ੍ਹਾਂ ਨੂੰ ਫ਼ਖ਼ਰ ਕਰਨਾ ਚਾਹੀਦਾ ਹੈ |


Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜ ਰੋਜ਼ਾ ਵਿੱਦਿਅਕ ਟੂਰ ਲਾਇਆ <br/> ਅਗਲੀ ਖ਼ਬਰ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਦੀ ਯਾਦ ਵਿਚ ਸਮਾਗਮ ਕਰਵਾਇਆ <br/>
Ad Position 24