ਢੇਰ, 23 ਸਤੰਬਰ (ਸ਼ਿਵ ਕੁਮਾਰ ਕਾਲੀਆ)-ਪਿਛਲੇ ਲਗਪਗ 75 ਸਾਲ ਤੋਂ ਨਿਰੰਤਰ ਚੱਲੀ ਆ ਰਹੀ ਸ੍ਰੀ ਰਾਮਾਡ੍ਰਾਮਾਟਿੱਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੀ ਸ੍ਰੀ ਰਾਮਲੀਲਾ ਉਤਸਵ 2025 ਦਾ ਸ਼ੁੱਭ ਆਰੰਭ 22 ਸਤੰਬਰ ਨੂੰ ਹੋ ਗਿਆ | ਇਸਦਾ ਉਦਘਾਟਨ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੇ ਕੀਤਾ | ਇਸ ਮੌਕੇ ਉਨ੍ਹਾਂ ਨੇ ਮਨੁੱਖ ਨੂੰ ਪ੍ਰਭੂ ਭਗਤੀ ਦੇ ਨਾਲ ਜੁੜਨ, ਚੰਗੇ ਕਰਮ ਕਰਨ ਅਤੇ ਜਿੰਦਗੀ ਵਿਚ ਆਸ਼ਾਵਾਦੀ ਨਜ਼ਰੀਆ ਅਪਣਾਉਣ ਦੇ ਲਈ ਹਾਜ਼ਰ ਸੰਗਤਾਂ ਨੂੰ ਦੱਸਿਆ ਤੇ ਨਾਲ ਹੀ ਇਸ ਬਹੁਤ ਪਾਵਨ ਪਵਿੱਤਰ ਸਟੇਜ ਦੀ ਮਹਾਨਤਾ ਤੋਂ ਵੀ ਜਾਣੂੰ ਕਰਵਾਇਆ ਕਿ ਇਹ ਸਟੇਜ਼ 'ਤੇ ਸੱਚਮੁੱਚ ਭਗਵਾਨ ਦਾ ਵਾਸ ਹੈ ਤੇ ਸਹੀ ਤੇ ਸਕਾਰਾਤਮਕ ਢੰਗ ਨਾਲ ਇਸ ਸਟੇਜ਼ ਨਾਲ ਜੁੜ ਕੇ ਅਸੀਂ ਇਸ ਦਾ ਅਨੁਭਵ ਕਰ ਸਕਦੇ ਹਾਂ | ਇਸ ਮੌਕੇ ਸ੍ਰੀ ਰਾਮਾਡ੍ਰਾਮਾਟਿੱਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਦੇ ਕੇ ਮਾਸਟਰ ਸੰਜੀਵ ਧਰਮਾਣੀ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸ੍ਰੀ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਚੇਅਰਮੈਨ ਗੋਪਾਲ ਸ਼ਰਮਾ, ਸ਼੍ਰੀ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਪ੍ਰਧਾਨ ਤੇ ਸਰਪੰਚ ਲੱਕੀ ਕਪਿਲਾ, ਸ੍ਰੀ ਰਾਮਾਡ੍ਰਾਮਾਟਿਕ ਕਮੇਟੀ ਗੰਗੂਵਾਲ ਬਾਸੋਵਾਲ ਕਲੋਨੀ ਦੇ ਡਾਇਰੈਕਟਰ ਸ਼੍ਰੀ ਅਜੇ ਕੁਮਾਰ, ਸੀਨੀਅਰ ਵਾਇਸ ਪ੍ਰਧਾਨ ਪਵਨ ਕੁਮਾਰ ਚੀਟੂ , ਸੈਕਟਰੀ ਪਵਨ ਕੁਮਾਰ ਫੋਰਮੈਨ , ਜੁਆਇੰਟ ਸੈਕਟਰੀ ਰਕੇਸ਼ ਚੰਦਰ ਭੋਲਾ, ਪ੍ਰੈਸ ਸਕੱਤਰ ਰਕੇਸ਼ ਕੁਮਾਰ ਚੀਟੂ, ਖਜਾਨਚੀ ਐਡਵੋਕੇਟ ਮੇਘਰਾਜ ਕੌਸ਼ਲ, ਸਲਾਹਕਾਰ ਯਸ਼ਪਾਲ ਕਪਿਲਾ, ਸ੍ਰੀ ਰਾਮਲੀਲਾ ਰੰਗਮੰਚ ਦੇ ਕਲਾਕਾਰ ਤੇ ਸਮੂਹ ਭਗਤਜਨ ਹਾਜ਼ਰ ਸਨ |