16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ ਨੂੰ ਕੀਤਾ ਸਨਮਾਨਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਕਾਹਨਪੁਰ ਖੂਹੀ, 23 ਸਤੰਬਰ (ਗੁਰਬੀਰ ਸਿੰਘ ਵਾਲੀਆ)-ਲੰਮੇ ਅਰਸੇ ਤੋਂ ਧਾਰਮਿਕ ਅਤੇ ਮਨੁੱਖਤਾ ਪ੍ਰਤੀ ਸੇਵਾਵਾਂ ਅਰਪਿਤ ਕਰ ਰਹੇ ਬਾਬਾ ਅਵਤਾਰ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਹੈੱਡ ਦਰਬਾਰ ਕੋਟ ਪ੍ਰਾਣ ਰੂਪਨਗਰ ਨੂੰ ਬੀਤੇ ਦਿਨੀਂ ਸਰਪੰਚ ਕੁਲਦੀਪ ਸਿੰਘ ਡੁਮੇਵਾਲ ਯਾਦਗਾਰੀ ਵਿਸ਼ੇਸ਼ ਖ਼ੂਨਦਾਨ ਕੈਂਪ ਦੇ ਸੰਦਰਭ ਵਿਚ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਨੂਰਪੁਰ ਬੇਦੀ ਤੋਂ ਹਰਦੀਪ ਸਿੰਘ ਢੀਂਡਸਾ, ਗੁਰਵੀਰ ਸਿੰਘ ਵਾਲੀਆ, ਸਾਬਕਾ ਪ੍ਰਧਾਨ ਗੌਰਵ ਰਾਣਾ, ਨੰਗਲ ਡੈਮ ਤੋਂ ਗੁਰਭਾਗ ਸਿੰਘ ਚੌਹਾਨ, ਨੇ ਕਿਹਾ ਕਿ ਬਾਬਾ ਅਵਤਾਰ ਸਿੰਘ ਨੇ ਨਾ ਸਿਰਫ ਲੰਮੇ ਅਰਸੇ ਤੋਂ ਨਿਸ਼ਕਾਮ ਸੇਵਾਵਾਂ ਨਿਭਾਉਂਦਿਆਂ ਮਨੁੱਖਤਾ ਦੀ ਖਿਦਮਤ ਵਿਚ ਅਹਿਮ ਯੋਗਦਾਨ ਪਾਇਆ ਹੈ, ਬਲਕਿ ਪੰਜਾਬ ਭਰ ਵਿਚ ਹੜ੍ਹਾਂ ਦੀ ਤਰਾਸਦੀ ਦਾ ਸ਼ਿਕਾਰ ਹੋਏ ਨਿਤਾਣੇ ਲੋਕਾਂ ਦੀ ਬਾਂਹ ਵੀ ਫੜੀ ਹੈ | ਉਹਨਾਂ ਵਲੋਂ ਕਰੋੜਾਂ ਦੀਆਂ ਰਸਤਾਂ ਵਸਤਾਂ ਇਹਨਾਂ ਲੋਕਾਂ ਦੇ ਖਿਦਮਤ ਭੇਟ ਕੀਤੀਆਂ ਹਨ | ਉਹ ਇੱਕ ਦੂਰ ਅੰਦੇਸ਼ ਸੋਚ ਅਤੇ ਪੜ੍ਹੀ ਲਿਖੀ ਸ਼ਖ਼ਸੀਅਤ ਦੇ ਮਾਲਕ ਹੌਣ ਦੇ ਨਾਲ-ਨਾਲ ਸਰਬ ਸਾਂਝੀਵਾਲਤਾ ਦੇ ਹਾਮੀ ਵੀ ਹਨ | ਇਸ ਮੌਕੇ ਸੱਜਣ ਸਿੰਘ ਭੈਰੋਮਾਜਰਾ, ਜਰਨੈਲ ਸਿੰਘ ਨਿੱਕੂਵਾਲ, ਬਿਮਲ ਸੈਣੀ, ਕੁਲਦੀਪ ਸ਼ਰਮਾ, ਅਜੇ ਪੁਰੀ, ਦਲਜੀਤ ਸਿੰਘ, ਗੁਰਦੀਪ ਝੱਜ ਆਦਿ ਤੋਂ ਇਲਾਵਾ ਪੰਜਾਬੀ ਲੇਖਕ ਸ਼ਮਸ਼ੇਰ ਸਿੰਘ ਡੂਮੇਵਾਲ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬਸੀ ਗੁੱਜਰਾਂ ਦੇ ਸਕੂਲਾਂ 'ਚ ਵਿਸ਼ਵ ਪੰਜਾਬੀ ਦਿਵਸ ਮਨਾਇਆ <br/> ਅਗਲੀ ਖ਼ਬਰ ਬਾਸੋਵਾਲ ਕਲੋਨੀ ਵਿਖੇ ਰਾਮਲੀਲ੍ਹਾ ਦਾ ਕੀਤਾ ਸ਼ੁੱਭ ਆਰੰਭ <br/>
Ad Position 24