ਨੰਗਲ, 23 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਰੋਪੜ ਡਰੱਗਿਸਟ ਐਂਡ ਕੈਮਿਸਟ ਐਸੋਸੀਏਸ਼ਨ ਦੀ 18ਵੀਂ ਸਾਲਾਨਾ ਮੀਟਿੰਗ ਪ੍ਰਧਾਨ ਸੁਦਰਸ਼ਨ ਚੌਧਰੀ ਦੀ ਪ੍ਰਧਾਨਗੀ ਹੇਠ 'ਰੋਸ਼ਨੀ, ਏਕਤਾ ਅਤੇ ਖੁਸ਼ਹਾਲੀ' ਥੀਮ ਨਾਲ ਸਫਲਤਾ ਪੂਰਵਕ ਕੀਤੀ ਗਈ | ਇਸ ਸਮਾਗਮ ਦੀ ਮੇਜ਼ਬਾਨੀ ਨੰਗਲ ਕੈਮਿਸਟ ਐਸੋਸੀਏਸ਼ਨ ਵਲੋਂ ਪ੍ਰਧਾਨ ਰਮਨ ਕੁਮਾਰ ਤੇ ਜਨਰਲ ਸਕੱਤਰ ਦਿਨੇਸ਼ ਜੋਸ਼ੀ ਦੀ ਅਗਵਾਈ ਹੇਠ ਕੀਤੀ ਗਈ | ਜ਼ਿਲ੍ਹੇ ਦੀਆਂ ਸਮੂਹ ਇਕਾਈਆਂ ਨੰਗਲ, ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਰੋਪੜ, ਚਮਕੌਰ ਸਾਹਿਬ, ਮੋਰਿੰਡਾ, ਬੈਂਸਾਂ, ਡੂਮੇਵਾਲ, ਘਨੋਲੀ ਤੇ ਨੂਰਪੁਰ ਬੇਦੀ ਦੇ ਪ੍ਰਧਾਨ ਅਤੇ ਜਨਰਲ ਸਕੱਤਰਾਂ ਨੇ ਉਤਸਾਹ ਨਾਲ ਭਾਗ ਲਿਆ | ਇਸ ਮੀਟਿੰਗ ਵਿਚ ਸਹਾਇਕ ਸਟੇਟ ਡਰੱਗ ਕੰਟਰੋਲਰ ਅਮਿਤ ਦੁੱਗਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ, ਜਨਰਲ ਸਕੱਤਰ ਜੀ. ਐੱਸ. ਜਵਲਾ, ਵਿੱਤ ਸਕੱਤਰ ਅਮਰਦੀਪ ਸਿੰਘ, ਅਤੇ ਸੰਗਠਨ ਸਕੱਤਰ ਰਾਜੀਵ ਜੈਨ (ਸੰਗਰੂਰ), ਅਸ਼ੋਕ ਕੁਮਾਰ ਚਾਵਲਾ (ਫਾਜ਼ਿਲਕਾ) ਤੇ ਅਸ਼ੋਕ ਬਾਲੀਆਂਵਾਲਾ (ਬਠਿੰਡਾ) ਆਦਿ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਪੰਜਾਬ ਫਾਰਮੇਸੀ ਕੌਂਸਲ ਦੀ ਨੁਮਾਇੰਦਗੀ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ, ਉਪ ਪ੍ਰਧਾਨ ਤਜਿੰਦਰਪਾਲ ਸਿੰਘ (ਜਲੰਧਰ), ਅਤੇ ਮੈਂਬਰ ਸੰਜੀਵ ਕੁਮਾਰ (ਮਾਨਸਾ) ਤੇ ਰਵੀ ਸ਼ੰਕਰ ਨੰਦਾ (ਹੁਸ਼ਿਆਰਪੁਰ) ਨੇ ਕੀਤੀ | ਮੋਹਾਲੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਕਰਮ ਠਾਕੁਰ ਵੀ ਮੌਜੂਦ ਸਨ | ਇਸ ਮੀਟਿੰਗ ਵਿਚ ਆਲ ਇੰਡੀਆ ਕੈਮਿਸਟ ਫੈਡਰੇਸ਼ਨ ਦੇ ਜਨਰਲ ਸਕੱਤਰ ਰਾਜੀਵ ਸਿੰਗਲ ਨੇ ਵੀਡੀਓ ਸੰਦੇਸ਼ ਰਾਹੀਂ ਮੀਟਿੰਗ ਦੀ ਸ਼ਲਾਘਾ ਕੀਤੀ ਤੇ ਨਵੇਂ ਜੀ.ਐੱਸ.ਟੀ. ਪ੍ਰਬੰਧਾਂ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਏ.ਜੀ.ਐੱਮ. ਵਿਚ ਨਵੇਂ ਡਰੱਗ ਨਿਯਮਾਂ, ਜੀ.ਐੱਸ.ਟੀ. ਵਿਚ ਬਦਲਾਅ ਅਤੇ ਕੈਮਿਸਟ ਭਾਈਚਾਰੇ ਦੀ ਭਵਿੱਖੀ ਪ੍ਰਗਤੀ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ ਗਈ | ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਕਰਨ ਚੌਧਰੀ ਵਲੋਂ ਨਿਭਾਈ ਗਈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਵਿਨੇ ਰਾਵਲ, ਸੰਜੇ ਮਲਹੋਤਰਾ, ਕੈਲਾਸ਼ ਆਹੂਜਾ, ਸਚਿਤ ਰਾਵਲ ਵਿਨੀਤ ਦੇਵ ਸਿੱਪੀ ਨਰੂਲਾ ਗੁਰਨਾਮ ਰਾਣਾ ਹਰਸ਼ ਕੋਹਲੀ, ਮੁਨੀਸ਼ ਵਰਮਾ ਆਦਿ ਹਾਜ਼ਰ ਸਨ |