ਨੰਗਲ, 23 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਲਈ ਪੈਨਸ਼ਨ ਸੇਵਾ ਪੋਰਟਲ ਰਾਹੀਂ ਈ-ਕੇ ਵਾਈ ਸੀ ਕੀਤੀ ਜਾ ਰਹੀ ਹੈ | ਇਸ ਲਈ ਸਮੂਹ ਪੈਨਸ਼ਨਰ ਖ਼ਜ਼ਾਨਾ ਦਫ਼ਤਰਾਂ ਤੋਂ ਈ-ਕੇ ਵਾਈ ਸੀ ਤੁਰੰਤ ਕਰਵਾਉਣ | ਇਹ ਜਾਣਕਾਰੀ ਦਿੰਦਿਆਂ ਖ਼ਜ਼ਾਨਾ ਅਫ਼ਸਰ ਨੰਗਲ ਸੁਖਬੀਰ ਸਿੰਘ ਨੇ ਚੋਣਵੇਂ ਪੱਤਰਕਾਰਾਂ ਨੂੰ ਦਿੰਦਿਆਂ ਦੱਸਿਆ ਕਿ ਉਕਤ ਕੰਮ ਲਈ ਪੀ.ਪੀ.ਓ. ਦੀ ਕਾਪੀ ਬੈਂਕ ਪਾਸ ਬੁੱਕ, ਆਧਾਰ ਕਾਰਡ ਅਤੇ ਮੋਬਾਈਲ ਨੰਬਰ ਲੋੜੀਂਦੇ ਜ਼ਰੂਰੀ ਕਾਗ਼ਜ਼ ਹਨ ਜਿਨ੍ਹਾਂ ਨੂੰ ਲੈ ਕੇ ਖ਼ਜ਼ਾਨਾ ਦਫ਼ਤਰਾਂ ਤੋਂ ਪੈਨਸ਼ਨਰ ਆਪਣੀ ਈ-ਕੇ ਵਾਈ ਸੀ ਕਰਵਾ ਸਕਣਗੇ |