11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਵਲੋਂ ਲਗਾਏ 3 ਦਿਨਾਂ ਖ਼ੂਨਦਾਨ ਕੈਂਪ 'ਚ 360 ਯੂਨਿਟ ਖ਼ੂਨ ਇਕੱਤਰ

Ad Position 21
No active advertisement
ਅਜੀਤ ਡੈਸਕ 24-12-2025
ਸ੍ਰੀ ਚਮਕੌਰ ਸਾਹਿਬ, 23 ਦਸੰਬਰ (ਜਗਮੋਹਣ ਸਿੰਘ ਨਾਰੰਗ)-ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜ਼ਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ ਜ਼ਿਲ੍ਹਾ ਰੂਪਨਗਰ ਵਲੋਂ ਸਥਾਨਕ ਘੋੜੇ ਵਾਲੇ ਚੌਂਕ ਵਿਚ ਗੜ੍ਹੀ ਚਮਕੌਰ ਦੇ ਸ਼ਹੀਦਾਂ ਨੂੰ ਸਮਰਪਿਤ ਲਗਾਏ 3 ਦਿਨਾਂ ਖ਼ੂਨਦਾਨ ਕੈਂਪ 360 ਖ਼ੂਨਦਾਨੀਆਂ ਵਲੋਂ ਖ਼ੂਨਦਾਨ ਕਰਕੇ ਇਸ ਮਹਾਂਦਾਨ ਵਿਚ ਵੱਡਾ ਯੋਗਦਾਨ ਪਾਇਆ | ਇਸ ਕੈਂਪ ਦਾ ਉਦਘਾਟਨ ਪਹਿਲੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਵਲੋਂ ਕੀਤਾ ਗਿਆ | ਇਸ ਕੈਂਪ ਵਿਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ ਮੁਲਾਂਪੁਰ, ਪੀ.ਜੀ.ਆਈ. ਚੰਡੀਗੜ੍ਹ, ਸਿਵਲ ਹਸਪਤਾਲ ਰੂਪਨਗਰ, ਇੰਡਸ ਹਸਪਤਾਲ ਡੇਰਾ ਬਸੀ, ਸੁਰਜੀਤ ਹਸਪਤਾਲ ਰੂਪਨਗਰ ਅਤੇ ਸ੍ਰੀਮਤੀ ਪਾਰਵਤੀ ਚੈਰੀਟੇਬਲ ਹਸਪਤਾਲ ਅੰਮਿ੍ਤਸਰ ਸਾਹਿਬ ਤੋਂ ਆਈਆਂ ਬੱਲਡ ਬੈਂਕ ਦੀਆਂ ਟੀਮਾਂ ਨੇ ਖ਼ੂਨਦਾਨੀਆਂ ਤੋਂ ਖ਼ੂਨ ਇੱਕਤਰ ਕੀਤਾ | ਇਨ੍ਹਾਂ ਖ਼ੂਨਦਾਨੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਸਮਾਜ ਸੇਵੀ ਬਾਬਾ ਕਮਲਜੀਤ ਸਿੰਘ ਓਬਰਾਏ, ਨਗਰ ਪੰਚਾਇਤ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ, ਸਮਾਜ ਸੇਵੀ ਜਸਪਾਲ ਸਿੰਘ ਦਿਓਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁੱਲਖਣ ਸਿੰਘ ਖੋਖਰ, ਬਾਬਾ ਸੁਖਬੀਰ ਸਿੰਘ ਕੰਧੋਲੇ ਵਾਲਿਆਂ ਸਮੇਤ ਸਮੂਹ ਕਮੇਟੀ ਮੈਂਬਰਾਂ ਵਲੋਂ ਅਦਾ ਕੀਤੀ ਕੀਤੀ ਗਈ | ਇਸ ਮੌਕੇ ਕਾਰਜਕਾਰੀ ਪ੍ਰਧਾਨ ਪਰਮਿੰਦਰ ਸਿੰਘ ਭੰਗੂ, ਸਰਪ੍ਰਸਤ ਸਮਸ਼ੇਰ ਸਿੰਘ ਭੰਗੂ, ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਕੇਸਰ ਸਿੰਘ ਸੁਰਤਾਪੁਰ, ਸੰਤ ਸਿੰਘ ਦਿਓਲ ਕਤਲੌਰ, ਗੁਰਮੀਤ ਸਿੰਘ ਢਿੱਲੋਂ ਭੋਜੇਮਾਜਰਾ, ਸਾਬਕਾ ਚੇਅਰਮੈਨ ਸਮਸ਼ੇਰ ਸਿੰਘ ਭੋਜੇਮਾਜਰਾ, ਗੁਰਚਰਨ ਸਿੰਘ ਮਾਣੇਮਾਜਰਾ, ਧਰਮਿੰਦਰ ਸਿੰਘ ਕੰਗ, ਅਮਰਜੀਤ ਸਿੰਘ ਢਿੱਲੋਂ, ਤੇਜਪਾਲ ਸਿੰਘ ਸਿੱਧੂ, ਹਰਜੋਧ ਸਿੰਘ ਖ਼ਾਲਸਾ, ਗੁਰਦੀਪ ਸਿੰਘ ਦੀਪਾ ਮਕੜੋਨਾ, ਸੁਖਜਿੰਦਰ ਸਿੰਘ ਮਿੱਠੂ, ਹਰਜੀਤ ਸਿੰਘ ਸੈਦਪੁਰ ਆਦਿ ਵਲੋਂ ਕੈਂਪ ਦੀ ਸਫਲਤਾ ਲਈ ਸਹਿਯੋਗ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਚੇਤਨਾ ਮਾਰਚ ਅਗਲੀ ਖ਼ਬਰ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ 'ਤੇ ਵੈਟਰਨਰੀ ਡਾਕਟਰਾਂ ਵਲੋਂ ਸੇਵਾਵਾਂ ਠੱਪ
Ad Position 24