ਬਾਬਾ ਬਕਾਲਾ ਸਾਹਿਬ/ਸਠਿਆਲਾ, 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ/ ਜਗੀਰ ਸਿੰਘ ਸਫਰੀ)-ਅੱਜ ਇੱਥੇ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਅਤੇ ਮਾਰਕੀਟ ਕਮੇਟੀ ਰਈਆ ਦੇ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਇੰਸਪੈਕਟਰ ਪਨਸਪ, ਇੰਸਪੈਕਟਰ ਮਾਰਕੀਟ ਕਮੇਟੀ ਰਈਆ, ਇੰਸਪੈਕਟਰ ਪਨਗ੍ਰੇਨ ਅਤੇ ਸਾਥੀਆਂ ਨਾਲ ਮਿਲ ਕੇ ਦਾਣਾ ਮੰਡੀ ਬੁਤਾਲਾ ਅਤੇ ਸਠਿਆਲਾ ਵਿਖੇ ਝੋਨੇ ਦੀ ਸਰਕਾਰੀ ਖ੍ਰੀਦ ਸ਼ੁਰੂ ਕਰਵਾਈ ਗਈ | ਚੇਅਰਮੈਨ ਨੇ ਕਿਹਾ ਕਿ ਕਿਸੇ ਵੀ ਕਿਸਾਨ, ਮਜ਼ਦੂਰ, ਆੜ੍ਹਤੀਏ ਜਾਂ ਸ਼ੈਲਰ ਮਾਲਕ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਉਹ ਮਾਰਕੀਟ ਕਮੇਟੀ ਦਫਤਰ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਏੇ | ਇਸ ਮੌਕੇ ਉਨ੍ਹਾਂ ਨਾਲ ਇੰਸਪੈਕਟਰ ਅਮਰਜੀਤ ਸਿੰਘ ਦੌਲੋ ਨੰਗਲ, ਇੰਸਪੈਕਟਰ ਵਿਕਰਮ ਪੱਡਾ, ਇੰਸਪੈਕਟਰ ਹਰਦੀਪ ਸਿੰਘ, ਪਨਗ੍ਰੇਨ ਪ੍ਰਭਜੋਤ, ਪਨਸਪ ਇਸਪੈਕਟਰ ਸ਼ਿਵ ਦਿਆਲ ਅਤੇ ਗੋਰਾ, ਸੁਖਜਿੰਦਰ ਸਿੰਘ ਲਵਲੀ ਲੱਖੂਵਾਲ, ਗੁਰਪ੍ਰਤਾਪ ਸਿੰਘ ਭਿੱਲਾ ਸਾ: ਸਰਪੰਚ, ਜੋਗਾ ਸਿੰਘ, ਜਗਤਾਰ ਸਿੰਘ ਰੰਧਾਵਾ ਸਾ: ਸਰਪੰਚ, ਅਵਤਾਰ ਸਿੰਘ, ਇੰਦਰ ਸਿੰਘ, ਸਰਬਜੀਤ ਸਿੰਘ, ਐੱਮ.ਸੀ. ਜੈਮਲ ਸਿੰਘ ਭੁੱਲਰ ਬਾਬਾ ਬਕਾਲਾ, ਰਵੀ ਸਿੰਘ, ਪਰਮਜੀਤ ਸਿੰਘ, ਮਨਜਿੰਦਰ ਸਿੰਘ (ਸਾਰੇ ਕੌਂਸਲਰ), ਬਲਸ਼ਰਨ ਸਿੰਘ, ਅਵਤਾਰ ਸਿੰਘ ਵਿਰਕ ਆਦਿ ਹਾਜ਼ਰ ਸਨ |