ਹਰਸਾ ਛੀਨਾ, 23 ਸਤੰਬਰ (ਕੜਿਆਲ)-ਕੁੱਲ ਹਿੰਦ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਕਾਂਗਰਸੀ ਵਰਕਰਾਂ ਦੀ ਭਾਵਨਾਵਾਂ ਤੋਂ ਜਾਣੂੰ ਹੋਣ ਲਈ ਨਿਯੁਕਤ ਕੀਤੇ ਕੇਂਦਰੀ ਅਬਜ਼ਰਵਰ ਸੀ.ਪੀ. ਜੋਸ਼ੀ ਸਾ. ਕੇਂਦਰੀ ਮੰਤਰੀ ਅੱਜ ਅੱਡਾ ਕੁਕੜਾਂਵਾਲਾ ਸਥਿਤ ਵਿਆਹ ਪੈਲੇਸ ਟੀ.ਆਰ. ਵਿਲ੍ਹਾ ਵਿਖੇ ਪੁੱਜੇ ਜਿਥੇ ਉਨ੍ਹਾਂ ਵਲੋਂ ਜ਼ਿਲ੍ਹਾ ਦਿਹਾਤੀ ਪ੍ਰਧਾਨ ਦੀ ਚੋਣ ਲਈ ਕਾਂਗਰਸੀ ਵਰਕਰਾਂ ਦੀ ਨਬਜ਼ ਟਟੋੋਲਣ ਲਈ ਵਿਧਾਨ ਸਭਾ ਹਲਕਾ ਅਜਨਾਲਾ ਦੇ ਵਰਕਰਾਂ ਨਾਲ ਮੁਲਾਕਾਤ ਕਰਦਿਆਂ ਚੋਣ ਸੰਬੰਧੀ ਸੁਝਾਅ ਹਾਸਲ ਕੀਤੇ | ਇਸ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਸ. ਹਰਪ੍ਰਤਾਪ ਸਿੰਘ ਨੇ ਦੱਸਿਆ ਕਿ ਲੋਕਤਾਂਤਰਿਕ ਪ੍ਰੰਪਰਾਵਾਂ ਨੂੰ ਕਾਇਮ ਰੱਖਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਵਕਾਰੀ ਅਹੁਦੇ ਲਈ ਕਾਂਗਰਸੀ ਵਰਕਰਾਂ ਦੀ ਰਾਏ ਜਾਨਣ ਲਈ ਹਲਕਾਵਾਰ ਸੰਗਠਨ ਸਿਰਜਨ ਅਭਿਆਨ ਤਹਿਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸ ਸਮੇਂ ਵਿਸੇਸ਼ ਤੌਰ 'ਤੇ ਪੁੱਜੇ ਕੇਂਦਰੀ ਅਬਜਰਵਰ ਸ਼੍ਰੀ ਸੀ.ਪੀ. ਜੋਸ਼ੀ ਨੇ ਕਾਂਗਰਸੀ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੀ ਅਸਫਲਤਾ ਨੂੰ ਦੇਖਦਿਆਂ ਪੰਜਾਬ ਵਾਸੀ ਰਾਜ ਅੰਦਰ 2027 ਦੀਆਂ ਚੋਣਾਂ ਵਿਚ ਕਾਂਗਰਸ ਸਰਕਾਰ ਦੇ ਗਠਨ ਦੀ ਤਿਆਰੀ ਕਰੀ ਬੈਠੇ ਹਨ | ਇਸ ਮੌਕੇ ਸਾ. ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਯੂਥ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ, ਰਾਜਬੀਰ ਸਿੰਘ ਮੱਧੂਛਾਂਗਾ, ਗੁਰਪਾਲ ਸਿੰਘ, ਹਰਪਾਲ ਸਿੰਘ ਖਾਨੋਵਾਲ (ਬਲਾਕ ਪ੍ਰਧਾਨ), ਰਣਜੀਤ ਸਿੰਘ ਰਾਣਾ ਭੱਖਾ ਮੈਂਬਰ ਬਲਾਕ ਸੰਮਤੀ, ਨੌਜੁਆਨ ਆਗੂ ਜਗਵਿੰਦਰ ਸਿੰਘ ਸਾਬੀ ਛੀਨਾ, ਜ਼ੋਨ ਆਗੂ ਬਲਜੀਤ ਸਿੰਘ ਸਲੇਮਪੁਰਾ, ਸਰਪੰਚ ਦਲਜੀਤ ਸਿੰਘ ਸੋਨੂ ਰੰਧਾਵਾ ਚੇਅਰਮੈਨ ਖੰਡ ਮਿੱਲ ਭਲਾ ਪਿੰਡ, ਸਾ. ਸਰਪੰਚ ਗੁਰਸ਼ਿੰਦਰ ਸਿੰਘ ਸਹਿੰਸਰਾ, ਚੇਅਰਮੈਨ ਅਮਨਦੀਪ ਸਿੰਘ ਝੰਡੇਰ, ਪ੍ਰਸ਼ੋਤਮ ਸਿੰਘ ਖਤਰਾਏ ਕਲਾਂ, ਬਲਦੇਵ ਸਿੰਘ ਭੋਏਵਾਲੀ, ਅਰਵਿੰਦਰ ਸਿੰਘ ਜੈਂਟੀ ਅੱਬੂਸੈਦ, ਮਨਪ੍ਰੀਤ ਸਿੰਘ ਸਾਰੰਗਦੇਵ, ਬਿੱਲਾ ਮਹਿਲਾਂਵਾਲਾ, ਲਖਬੀਰ ਤੇੜਾ ਰਾਜਪੂਤਾਂ, ਦਵਿੰਦਰ ਸਿੰਘ ਡੈਮ, ਹਰਪ੍ਰੀਤ ਕੌਰ ਬਲਾਕ ਪ੍ਰਧਾਨ, ਗੁਰਿੰਦਰਬੀਰ ਗੱਗੋਮਾਹਲ, ਸਰਪੰਚ