19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪੰਜਾਬੀ ਸਾਹਿਤ ਸਭਾ ਚੋਗਾਵਾਂ ਨੇ ਕਰਵਾਇਆ 36ਵਾਂ ਸਾਲਾਨਾ ਸਮਾਰੋਹ <br/>

Ad Position 21
No active advertisement
ਅਜੀਤ ਡੈਸਕ 20-10-2025
ਰਾਮ ਤੀਰਥ, 19 ਅਕਤੂਬਰ (ਔਲਖ)-ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਅੰਮਿ੍ਤਸਰ ਵਲੋਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਜ਼ਿਲ੍ਹਾ ਅੰਮਿ੍ਤਸਰ ਦੇ ਸਹਿਯੋਗ ਨਾਲ 36ਵਾਂ ਸਾਲਾਨਾ ਸਨਮਾਨ ਸਮਾਰੋਹ ਬਾਬਾ ਜਾਗੋ ਸ਼ਹੀਦ ਆਦਰਸ਼ ਸਕੂਲ ਕੋਹਾਲੀ, ਰਾਮ ਤੀਰਥ ਰੋਡ ਵਿਖੇ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਡਾ. ਬਲਜੀਤ ਸਿੰਘ ਢਿੱਲੋਂ, ਢਾਡੀ ਗੁਲਜਾਰ ਸਿੰਘ ਖੇੜਾ, ਹਰਭਜਨ ਸਿੰਘ ਭਗਰੱਥ, ਡਾ. ਵਿਕਰਮਜੀਤ, ਐੱਸ. ਪਰਸ਼ੋਤਮ, ਸਿਡਨੀ ਤੋਂ ਆਏ ਮੈਗਜ਼ੀਨ 'ਪੰਜਾਬੀ ਹੈਰੀਟੇਜ ਸੱਥ' ਦੇ ਸਰਪ੍ਰਸਤ ਦਵਿੰਦਰ ਸਿੰਘ ਧਾਰੀਆ ਅਤੇ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਸਾਂਝੇ ਰੂਪ ਵਿਚ ਕੀਤੀ | ਸਭਾ ਵਲੋਂ ਸਾਹਿਤ ਦੇ ਵੱਖ-ਵੱਖ ਖੇਤਰਾਂ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਚਾਰ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਜਿਸ ਵਿਚ ਕਹਾਣੀਕਾਰ ਜਸਬੀਰ ਕਲਸੀ ਧਰਮਕੋਟ ਨੂੰ 'ਕਹਾਣੀਕਾਰ ਦਰਸ਼ਨ ਸਿੰਘ ਧੰਜਲ ਪੁਰਸਕਾਰ', ਡਾ. ਦਵਿੰਦਰ ਕੌਰ ਖੁਸ਼ ਧਾਲੀਵਾਲ ਨੂੰ 'ਕਾਮਰੇਡ ਸੋਹਣ ਸਿੰਘ ਜੋਸ਼ ਪੁਰਸਕਾਰ', ਗੀਤਕਾਰ ਮੱਖਣ ਭੈਣੀ ਵਾਲਾ ਨੂੰ 'ਸਤਨਾਮ ਸਿੱਧੂ ਫਰੀਦਕੋਟੀ ਪੁਰਸਕਾਰ', ਸ਼ਾਇਰ ਕੁਲਵੰਤ ਸਿੰਘ ਕੰਤ ਨੂੰ 'ਹਰੀ ਸਿੰਘ ਗਰੀਬ ਪੁਰਸਕਾਰ' ਪ੍ਰਦਾਨ ਕੀਤੇ ਗਏ | ਸਨਮਾਨ ਵਿਚ ਦੁਸ਼ਾਲਾ, ਸਨਮਾਨ ਪੱਤਰ ਅਤੇ 1100-1100 ਰੁਪਏ ਦਿੱਤੇ ਗਏ | ਕਵੀ ਦਰਬਾਰ ਵਿਚ ਦਵਿੰਦਰ ਸਿੰਘ ਧਾਰੀਆ, ਮਾਸਟਰ ਅਵਤਾਰ ਸਿੰਘ ਗੋਇੰਦਵਾਲੀਆ, ਪ੍ਰੀਤਪਾਲ ਸਿੰਘ ਗੋਇੰਦਵਾਲੀਆ, ਜਸਵਿੰਦਰ ਸਿੰਘ ਕਿਰਨ, ਸੰਤੋਖ ਸਿੰਘ ਰਾਹੀ, ਹਰਭਜਨ ਸਿੰਘ ਭਗਰੱਥ, ਨਾਨਕ ਚੰਦ ਵਿਰਲੀ, ਕੁਲਦੀਪ ਸਿੰਘ ਦਰਾਜਕੇ, ਰਾਜ ਚੋਗਾਵਾਂ, ਸੁਖਬੀਰ ਸਿੰਘ ਭੁੱਲਰ, ਨਿਰੰਜਨ ਸਿੰਘ ਗਿੱਲ, ਜਸਵਿੰਦਰ ਸਿੰਘ ਝੁਬਾਲ, ਸਰਤਾਜ ਸਿੰਘ ਸੰਧੂ, ਕੁਲਵੰਤ ਸਿੰਘ ਕੰਤ, ਹਰਜੀਤ ਕੌਰ ਔਲਖ, ਜਸਬੀਰ ਸਿੰਘ ਝਬਾਲ, ਵਜ਼ੀਰ ਸਿੰਘ ਮੂਦਲ, ਸੁਖਵੰਤ ਚੇਤਨਪੁਰੀ, ਮੱਖਣ ਭੈਣੀ ਵਾਲਾ, ਕਾਲੇ ਸ਼ਾਹ, ਨਰੇਸ਼ ਭੋਲਾ ਆਦਿ ਸ਼ਾਇਰਾਂ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ | ਇਸ ਸਮਾਰੋਹ ਦੇ ਮੰਚ ਸੰਚਾਲਕ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਗੁਰਬਾਜ ਸਿੰਘ ਛੀਨਾ ਵੱਲੋਂ ਨਿਭਾਈ | ਇਸ ਮੌਕੇ ਫੋਕਲੋਰ ਰਿਸਰਚ ਅਕੈਡਮੀ ਅੰਮਿ੍ਤਸਰ ਦੇ ਪ੍ਰਧਾਨ ਰਮੇਸ਼ ਯਾਦਵ, ਡਾ. ਭਗਵੰਤ ਸਿੰਘ ਖਿਆਲਾ, ਗੋਬਿੰਦ ਸੈਣੀ, ਹਰਭਿੰਦਰ ਸਿੰਘ ਚੀਮਾ, ਪਰਮਜੀਤ ਕੌਰ ਚੀਮਾ, ਨਰਿੰਦਰ ਸਿੰਘ, ਕਰਨਦੀਪ ਸਿੰਘ ਆਦਿ ਨੇ ਸਮਾਰੋਹ ਨੂੰ ਭਰਪੂਰਤਾ ਬਖਸ਼ੀ |

Ad Position 22
No active advertisement
ਪਿਛਲੀ ਖ਼ਬਰ ਰਾਣਾ ਸ਼ੂਗਰ ਮਿੱਲ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਅਗਲੀ ਖ਼ਬਰ ਬਾਬਾ ਗੋਬਿੰਦ ਸਕੂਲ ਸਠਿਆਲਾ ਦੇ ਵਿਦਿਆਰਥੀਆਂ ਨੇ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਦਾ ਲਿਆ ਪ੍ਰਣ
Ad Position 24