19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਮਨਰੇਗਾ ਨੂੰ ਅਸਿੱਧੇ ਰੂਪ 'ਚ ਖ਼ਤਮ ਕਰਨ ਦਾ ਫ਼ੈਸਲਾ 12 ਕਰੋੜ ਮਜ਼ਦੂਰਾਂ ਨਾਲ ਧੋਖਾ-ਭੀਲੋਵਾਲ <br/>

Ad Position 21
No active advertisement
ਅਜੀਤ ਡੈਸਕ 23-12-2025

ਟਾਹਲੀ ਸਾਹਿਬ, 22 ਦਸੰਬਰ (ਵਿਨੋਦ ਭੀਲੋਵਾਲ)-ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਸੀਨੀਅਰ ਆਗੂ ਸ਼ਿਵਰਾਜ ਸਿੰਘ ਬਾਠ ਭੀਲੋਵਾਲ ਨੇ ਗੱਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਲੰਬੇ ਸਮੇਂ ਤੋਂ ਚੱਲ ਰਹੀ ਅਤੇ ਪੇਂਡੂ ਗਰੀਬ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਗਰੰਟੀ ਦੇਣ ਵਾਲੀ ਯੋਜਨਾ ਮਨਰੇਗਾ ਨੂੰ ਵਿੰਗ ਵਲਾਵਾਂ ਪਾ ਕੇ ਅਸਿੱਧੇ ਰੂਪ 'ਚ ਖ਼ਤਮ ਕਰਨ ਦਾ ਫੈਸਲਾ ਕਰੋੜਾਂ ਮਜ਼ਦੂਰਾਂ ਦੇ ਜਥੇਬੰਦ ਬੁਨਿਆਦੀ ਹੱਕ ਟੀਮ 'ਡਾਕਾ' ਹੈ | ਉਨ੍ਹਾਂ ਕਿਹਾ ਕਿ ਰਾਜ ਸਰਕਾਰਾਂ ਤੇ ਪਹਿਲਾਂ ਹੀ ਕਰਜ਼ੇ ਹੇਠ ਦੱਬੀਆਂ ਹਨ, ਉਹ ਆਪਣੇ ਹਿਸੇ ਦਾ 40% ਕਿੱਥੋਂ ਦੇਣਗੀਆਂ, ਉਪਰੋਂ ਪੰਚਾਇਤਾਂ ਦੇ ਅਧਿਕਾਰ ਵੀ ਘਟਾ ਦਿੱਤੇ ਗਏ ਹਨ ਅਤੇ ਤਿੰਨ ਵਾਰ ਡਿਜੀਟਲ ਹਾਜ਼ਰੀ ਦੇ ਨਾਲ ਮਜ਼ਦੂਰਾਂ ਦਾ ਅਪਮਾਨ ਹੈ | ਉਨ੍ਹਾਂ ਕਿਹਾ ਕੀ ਸਰਕਾਰ ਬਾਕੀ ਕਰਮਚਾਰੀਆਂ ਦੀ ਵੀ ਦਿਨ ਵਿਚ ਤਿੰਨ ਵਾਰ ਹਾਜ਼ਰੀ ਲਗਾਏਗੀ | ਪਾਣੀ ਦੀ ਯੋਜਨਾ ਛੱਪੜ ਦੀ ਯੋਜਨਾ ਸਿਰੇ ਚੜਾਉਣ ਲਈ ਮਜ਼ਦੂਰਾਂ ਨੂੰ ਵਿਚੋਂ ਕੱਢ ਕੇ ਮਸ਼ੀਨਾਂ ਰਾਹੀਂ ਕੰਮ ਕਰਾਉਣ ਦਾ ਰਾਹ ਲੱਭ ਲਿਆ ਗਿਆ ਹੈ ਤੇ ਭਾਜਪਾ ਤੋਂ ਵਿਰੋਧੀ ਸਰਕਾਰਾਂ ਕੋਲ ਆਪਣਾ ਹਿੱਸਾ ਨਾ ਦੇਣ ਦਾ ਬਹਾਨਾ ਲਾ ਕੇ ਸਰਕਾਰ ਹੁਣ ਉਨ੍ਹਾਂ ਦੇ ਫੰਡ ਰੋਕੇਗੀ | ਤੇ ਸੂਬੇ ਆਪਣਾ ਮਨਰੇਗਾ ਦਾ ਕੰਮ ਨਹੀਂ ਕਰ ਸਕਣਗੀਆਂ |
ਮਹਾਤਮਾ ਗਾਂਧੀ ਜੀ ਦਾ ਨਾਂਅ ਕੱਟ ਕੇ ਕੇਂਦਰ ਸਰਕਾਰ ਨੇ ਰਾਸ਼ਟਰ ਪਿਤਾ ਦਾ ਵੀ ਅਪਮਾਨ ਕੀਤਾ ਹੈ | ਭਾਰਤ ਦੇ ਲੋਕ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਦੋ ਮੋਟਰਸਾਈਕਲ ਚੋਰ ਗਿ੍ਫ਼ਤਾਰ, ਦੋ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ <br/> ਅਗਲੀ ਖ਼ਬਰ ਮੁਬਾਰਕਪੁਰ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਗਿ੍ਫ਼ਤਾਰ
Ad Position 24