19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਕਾਮਰੇਡ ਦੁਧਾਲਾ ਦੀ ਅਗਵਾਈ ਹੇਠ ਨਰੇਗਾ ਮਜ਼ਦੂਰਾਂ ਦੇ ਨਵੇਂ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ <br/>

Ad Position 21
No active advertisement
ਅਜੀਤ ਡੈਸਕ 23-12-2025

ਕਥੂਨੰਗਲ, 22 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)-ਅੱਜ ਖੱਬੀਆਂ ਪਾਰਟੀਆਂ ਦੇ ਸੱਦੇ 'ਤੇ ਜ਼ਿਲ੍ਹਾ ਅੰਮਿ੍ਤਸਰ ਨਰੇਗਾ ਰੁਜ਼ਗਾਰ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸੰਚਾਲਕ ਕਾਮਰੇਡ ਬਲਕਾਰ ਸਿੰਘ ਦੁਧਾਲਾ ਦੀ ਅਗਵਾਈ ਹੇਠ ਨਰੇਗਾ ਮਜ਼ਦੂਰਾਂ ਦੇ ਕਨੂੰਨਾਂ ਵਿਚ ਕੀਤੀ ਗਈ ਤਬਦੀਲੀ ਦਾ ਵਿਰੋਧ ਕਰਕੇ ਨਵੇਂ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ | ਇਸ ਮੌਕੇ ਕਾਮਰੇਡ ਬਲਕਾਰ ਸਿੰਘ ਦੁਧਾਲਾ ਨੇ ਮਜ਼ਦੂਰਾਂ ਨੂੰ ਦੱਸਿਆ ਕਿ ਰਾਮ ਨਾਮ ਦੇ ਨਾਮ 'ਤੇ ਮਜ਼ਦੂਰਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ ਜੋ ਕਿ ਦੇਸ਼ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰ ਸਕਦੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਸਰਕਾਰ ਪਹਿਲਾਂ ਹੀ ਇਸ ਕਨੂੰਨ ਨੂੰ ਲਾਗੂ ਨਹੀਂ ਕਰਨਾ ਚਾਹੁੰਦੀ, ਹੁਣ ਦਿਹਾੜੀ ਮਜਦੂਰਾਂ ਨੂੰ 40% ਕਿਵੇਂ ਦੇਵੇਗੀ | ਉਨ੍ਹਾਂ ਨੇ ਮਜ਼ਦੂਰਾਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਰਾਮ ਦਾ ਨਾਮ ਵਰਤ ਕੇ ਦੇਸ਼ ਦੇ ਮਜ਼ਦੂਰ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਕਾ: ਦੁਧਾਲਾ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਦੇ ਵੀ ਨਾਮ ਬਦਲ ਕੇ ਨਹੀਂ ਹੋ ਸਕਦਾ | ਕਿਰਤੀ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਘੰਟੇ ਕੰਮ ਦਿਹਾੜੀ ਛੇ ਘੰਟੇ ਕਰਨ ਦੇ ਨਾਲ ਹੀ ਹੋ ਸਕਦਾ ਹੈ ਪਰ ਕੇਂਦਰ ਸਰਕਾਰ ਨੇ ਮਜ਼ਦੂਰਾਂ ਦਾ ਖੂਨ ਨਿਚੋੜਨ ਵਾਸਤੇ ਬਾਰਾਂ ਘੰਟੇ ਦੀ ਕੰਮ ਦਿਹਾੜੀ ਐਲਾਨ ਕਰਕੇ ਆਪਣਾ ਮਜ਼ਦੂਰ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਕਰ ਲਿਆ ਹੈ | ਇਸ ਮੌਕੇ ਕੁਲਵਿੰਦਰ ਕੌਰ ਖੁਸ਼ੀਪੁਰ, ਰਣਜੀਤ ਸਿੰਘ ਜੇਠੂਵਾਲ ਨਰੇਗਾ ਰੁਜਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਲੀਡਰਾਂ ਵੀ ਸੰਬੋਧਨ ਕੀਤਾ | ਅਖ਼ੀਰ ਵਿਚ ਬਲਕਾਰ ਦੁਧਾਲਾ ਨੇ ਕਨੂੰਨ ਦੀਆਂ ਕਾਪੀਆਂ ਨੂੰ ਅੱਗ ਲਾ ਕੇ ਸਾੜਿਆ | ਇਸ ਵਿਰੋਧ ਮੁਜਾਹਰੇ ਵਿਚ ਸੋਮਾ ਪ੍ਰਮਜੀਤ ਕੌਰ ਚਰਨ ਸਿੰਘ ਗੋਪਾਲਪੁਰ ਤੇ ਸਰਬਜੀਤ ਕੌਰ, ਦਵਿੰਦਰ ਕੌਰ, ਰੋਜੀ ਅਤੇ ਰਣਜੀਤ ਸਿੰਘ ਨੇ ਸਮੂਲੀਅਤ ਕਰਕੇ ਨਾਅਰੇਬਾਜ਼ੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੱਤਿਆ ਐਲੀਮੈਂਟਰੀ ਸਕੂਲ ਨਾਸਰ ਵਿਖੇ ਬਾਲ ਸੁਰੱਖਿਆ ਸੰਬੰਧੀ ਸੈਮੀਨਾਰ <br/> ਅਗਲੀ ਖ਼ਬਰ ਦੋ ਮੋਟਰਸਾਈਕਲ ਚੋਰ ਗਿ੍ਫ਼ਤਾਰ, ਦੋ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ <br/>
Ad Position 24