ਮਜੀਠਾ, 23 ਦਸੰਬਰ (ਮਨਿੰਦਰ ਸਿੰਘ ਸੋਖੀ)- ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਪਿ੍ੰਸੀਪਲ ਸਿਸਟਰ ਡਾ: ਵਿਲਫੀ ਦੀ ਅਗਵਾਈ 'ਚ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਵਲੋਂ ਸਾਲਾਨਾ ਸਮਾਗਮ ਕਰਾਇਆ ਗਿਆ, ਜਿਸ ਦਾ ਮੁੱਖ ਵਿਸ਼ਾ ਵਿਰਾਂਗਨਾ (ਬਹਾਦਰ ਔਰਤਾਂ) ਰੱਖਿਆ ਗਿਆ | ਇਸ ਸਮਾਗਮ ਵਿਚ ਡੀ.ਐਸ.ਪੀ. ਕਲਿਆਣ ਧਰਮਿੰਦਰ ਕਲਿਆਣ ਬਤੌਰ ਮੁੱਖ ਮਹਿਮਾਨ, ਤਹਿਸੀਲਦਾਰ ਮਜੀਠਾ ਹਮੀਰ ਸਿੰਘ ਗੈਸਟ ਆਫ ਆਨਰ ਅਤੇ ਫਾਦਰ ਫੈਲਿਕਸ ਸ਼ੇਰਗਿਲ ਵਿਸ਼ੇਸ਼ ਮਹਿਮਾਨ ਗੈਸਟ ਵਜੋਂ ਸ਼ਾਮਿਲ ਹੋਏ | ਸਕੂਲ ਦੇ ਮਨਮੋਹਕ ਪੁਸ਼ਾਕਾਂ ਵਾਲੇ ਬੈਂਡ ਦੀ ਟੀਮ ਵਲੋਂ, ਐਨ.ਸੀ.ਸੀ ਦੇ ਕੈਡਿਟਾਂ ਵਲੋਂ, ਸਕੂਲ ਪਿ੍ੰਸੀਪਲ, ਮੈਨੇਜਮੈਂਟ ਅਤੇ ਹੈੱਡ ਬੁਆਏ, ਹੈੱਡ ਗਰਲ ਵਲੋਂ ਮੁੱਖ ਮਹਿਮਾਨਾਂ ਅਤੇ ਹੋਰ ਮਹਿਮਾਨਾਂ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲੀ ਵਿਦਿਆਰਥੀਆਂ ਵਲੋਂ ਧਾਰਮਿਕ ਗੀਤ ਗਾ ਕੇ ਕੀਤੀ ਗਈ | ਪਿ੍ੰਸੀਪਲ ਸਿਸਟਰ ਡਾ: ਵਿਲਫੀ ਵਲੋਂ ਆਏ ਹੋਏ ਮਹਿਮਾਨਾਂ ਦੀ ਮਦਦ ਨਾਲ ਸ਼ਮਾ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਨਰਸਰੀ ਕਲਾਸ ਤੋਂ ਸੱਤਵੀਂ ਕਲਾਸ ਤੱਕ ਦੇ ਬੱਚਿਆਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਸਮਾਜ 'ਚ ਲੜਕੀਆਂ ਦੀ ਮਹਾਨਤਾ ਨੂੰ ਦਰਸਾਉਂਦਿਆਂ ਸਟੇਜ 'ਤੇ ਵੱਖ-ਵੱਖ ਅੰਦਾਜ ਨਾਲ ਪ੍ਰੋਗਰਾਮ ਪੇਸ਼ ਕਰਦੇ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ | ਮੁੁੱਖ ਮਹਿਮਾਨ ਡੀ.ਐਸ.ਪੀ. ਕਰਾਈਮ ਧਰਮਿੰਦਰ ਕਲਿਆਣ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿਚ ਸਕੂਲ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ | ਆਏ ਮਹਿਮਾਨਾਂ ਨੂੰ ਪਿ੍ੰਸੀਪਲ ਸਿਸਟਰ ਡਾ: ਵਿਲਫੀ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਆਈ.ਸੀ.ਐਸ.ਈ. ਬੋਰਡ ਵਿਚ ਦਸਵੀਂ ਕਲਾਸ ਵਿਚੋਂ ਸਿਮਰਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਅਤੇ ਆਂਚਲਪ੍ਰੀਤ ਕੌਰ ਨੂੰ ਕ੍ਰਮਵਾਰ ਪਹਿਲੇ ਦੂਸਰੇ ਤੇ ਤੀਸਰੇ ਸਥਾਨ 'ਤੇ ਆਉਣ 'ਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਪੰਜਾਬੀ ਅਤੇ ਸਰੀਰਕ ਸਿਖਿਆ ਵਿਚ ਮੈਰਿਟ ਵਿਚ ਆਏ 30 ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ | ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਤੋਂ ਇਲਾਵਾ ਪਿ੍ੰਸੀਪਲ ਸਿਸਟਰ ਡਾ: ਵਿਲਫੀ, ਮਦਰ ਸ਼ੀਲਾ, ਮਦਰ ਆਸ਼ਿਸ਼, ਮਦਰ ਜੂਲੀਅਟ, ਸਿਸਟਰ ਰੌਨੀ ਸਮੇਤ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ |