05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਭਾਰਤੀਯ ਵਪਾਰ ਮੰਡਲ ਪੰਜਾਬ ਦੀ ਮੀਟਿੰਗ 'ਚ ਮੇਅਰ ਮੋਤੀ ਭਾਟੀਆ ਨੇ ਕੀਤੀ ਸ਼ਿਰਕਤ <br/>

Ad Position 21
No active advertisement
ਅਜੀਤ ਡੈਸਕ 24-12-2025
ਅੰਮਿ੍ਤਸਰ, 23 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਰਾਜੀਵ ਅਨੇਜਾ ਦੀ ਪ੍ਰਧਾਨਗੀ ਹੇਠ ਇਕ ਮਹੱਤਵਪੂਰਨ ਮੀਟਿੰਗ ਹੋਈ, ਜਿਸ 'ਚ ਮੇਅਰ ਜਤਿੰਦਰ ਸਿੰਘ (ਮੋਤੀ ਭਾਟੀਆ) ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਰਾਜੀਵ ਅਨੇਜਾ ਨੇ ਆਪਣੇ ਸਾਰੇ ਮੈਂਬਰਾਂ ਸਮੇਤ ਮੇਅਰ ਮੋਤੀ ਭਾਟੀਆ ਦਾ ਸਵਾਗਤ ਕੀਤਾ | ਮੀਟਿੰਗ ਦੌਰਾਨ ਵਪਾਰ ਮੰਡਲ ਦੇ ਸਾਰੇ ਵਪਾਰੀਆਂ ਨੇ ਮੇਅਰ ਨੂੰ ਸ਼ਹਿਰ 'ਚ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਅਤੇ ਵਪਾਰਕ ਸਮੱਸਿਆਵਾਂ ਬਾਰੇ ਜਾਣੰੂ ਕਰਵਾਇਆ | ਪ੍ਰਧਾਨ ਰਾਜੀਵ ਅਨੇਜਾ ਨੇ ਸ਼ਹਿਰ ਦੇ ਨਿਵਾਸੀਆਂ ਅਤੇ ਕਾਰੋਬਾਰੀ ਮਾਲਕਾਂ ਲਈ ਨਿਗਮ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਕਈ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ | ਇਸ ਦੌਰਾਨ ਮੇਅਰ ਮੋਤੀ ਭਾਟੀਆ ਨੇ ਪੰਜਾਬ ਸਰਕਾਰ ਦੁਆਰਾ ਲਾਗੂ ਕੀਤੇ ਜਾ ਰਹੇ ਨਵੇਂ ਪ੍ਰੋਜੈਕਟਾਂ ਬਾਰੇ ਵਪਾਰੀਆਂ ਨੂੰ ਜਾਣੂੰ ਕਰਵਾਉਂਦੇ ਹੋਏ ਕਿਹਾ ਕਿ ਇਸ ਨਾਲ ਸੈਲਾਨੀਆਂ ਦੀ ਆਮਦ ਵਧੇਗੀ ਅਤੇ ਵਪਾਰ ਨੂੰ ਹੁਲਾਰਾ ਮਿਲੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜੀਵ ਦੁੱਗਲ, ਵਿਕਰਮ ਬੱਗਾ, ਰਾਜੂ ਨਾਰੰਗ, ਐਡਵੋਕੇਟ ਖਹਿਰਾ, ਆਰ. ਐਸ. ਚਾਵਲਾ, ਰਾਜੀਵ ਗੁਲਾਟੀ, ਰਣਜੀਤ ਸਿੰਘ ਅਰੋੜਾ, ਰਣਜੀਤ ਕੁਮਾਰ, ਰਿਸ਼ੀ ਪੋਧਾਰ, ਡਾ: ਸੰਜੀਵ, ਰਾਜੀਵ ਕਪੂਰ, ਸੰਦੀਪ ਪੋਪਲੀ, ਵਿੱਕੀ ਕਪੂਰ, ਰਾਜੀਵ ਅਰੋੜਾ, ਪਵਨ ਸ਼ਰਮਾ, ਦਲਜੀਤ ਸਿੰਘ, ਭਰਤ ਪੋਪਲੀ, ਨਿਤਿਨ ਅਰੋੜਾ ਅਤੇ ਮੰਡਲ ਦੇ ਹੋਰ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਪੰਚਾਇਤਾਂ ਤੇ ਲੋਕ ਸਹਿਯੋਗ ਦੇਣ-ਏ.ਐੱਸ.ਆਈ. ਤਰਸੇਮ <br/> ਅਗਲੀ ਖ਼ਬਰ ਬਾਬਾ ਗੋਬਿੰਦ ਸਕੂਲ ਸਠਿਆਲਾ 'ਚ ਰਾਸ਼ਟਰੀ ਗਣਿਤ ਦਿਵਸ ਮਨਾਇਆ
Ad Position 24
No active advertisement