ਸਮਾਣਾ, 1 ਨਵੰਬਰ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਧੈਰਯਾ ਡਾਵਰ ਪੁੱਤਰ ਸੁਰੇਸ਼ ਕੁਮਾਰ ਵਾਸੀ ਮੱਛੀ ਹੱਟਾ ਚੌਂਕ ਸਮਾਣਾ ਦੀ ਸ਼ਿਕਾਇਤ 'ਤੇ ਸਾਹਿਲ ਸਿੱਧੂ ਪੁੱਤਰ ਹਰਜੀਤ ਸਿੰਘ, ਹਰਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀਆਨ ਮਿਆਲ ਕਲਾਂ, ਦਿਲਬਰ ਸਿੰਘ ਪੁੱਤਰ ਨਾ-ਮਾਲੂਮ ਵਾਸੀ ਖੇੜੀ ਫੱਤਨ ਥਾਣਾ ਸਦਰ ਸਮਾਣਾ, ਪਰਾਗ ਗਰਗ ਪੁੱਤਰ ਨਾ-ਮਾਲੂਮ ਵਾਸੀ ਚਿੜੀਆ ਮੁਹੱਲਾ ਸਮਾਣਾ, ਵਿੱਕੀ ਅਟਵਾਲ ਪੁੱਤਰ ਗੋਰਾ ਲਾਲ ਵਾਸੀ ਵਾਲਮੀਕੀ ਮੁਹੱਲਾ ਸਮਾਣਾ ਅਤੇ 2-3 ਨਾ-ਮਾਲੂਮ ਵਿਅਕਤੀਆਂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਧੈਰਯਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੋਸ਼ ਲਾਇਆ ਹੈ ਕਿ ਉਸ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਕਮੇਟੀ ਚੌਂਕ ਸਮਾਣਾ ਪਾਸ ਜਾ ਰਿਹਾ ਸੀ ਤਾਂ ਕਥਿਤ ਦੋਸ਼ੀ ਆਪਣੀ ਦੁਕਾਨ ਦੇ ਬਾਹਰ ਖੜ੍ਹੇ ਸਨ | ਉਨ੍ਹਾਂ ਉਸ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆਂ | ਉਸ ਦੇ ਗਲ ਵਿਚ ਪਾਈ ਸੋਨੇ ਦੇ ਚੈਨ ਵੀ ਕਥਿਤ ਦੋਸ਼ੀ ਸਾਹਿਲ ਸਿੱਧੂ ਨੇ ਝਪਟ ਮਾਰ ਕੇ ਖੋਹ ਕਰ ਲਈ | ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |