15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਮੰਡੀ ਬੋਰਡ ਵਲੋਂ ਨਾਭਾ ਦੇ 8 ਆੜ੍ਹਤੀਆਂ ਖ਼ਿਲਾਫ਼ ਸਖ਼ਤ ਕਾਰਵਾਈ, 7 ਫ਼ਰਮਾਂ ਨੂੰ ਜੁਰਮਾਨਾ ਤੇ ਇਕ ਆੜ੍ਹਤੀਏ ਦਾ ਲਾਇਸੰਸ ਮੁਅੱਤਲ

Ad Position 21
No active advertisement
ਅਜੀਤ ਡੈਸਕ 02-11-2025
ਨਾਭਾ, 1 ਨਵੰਬਰ (ਜਗਨਾਰ ਸਿੰਘ ਦੁਲੱਦੀ)- ਜਿੱਥੇ ਏਸ਼ੀਆ ਦੀ ਦੂਜੇ ਨੰਬਰ 'ਤੇ ਜਾਣੀ ਜਾਂਦੀ ਅਨਾਜ ਮੰਡੀ ਨਾਭਾ ਤੇ ਮਾਰਕੀਟ ਕਮੇਟੀ ਨਾਭਾ ਅਧੀਨ ਪੈਂਦੇ ਖ਼ਰੀਦ ਕੇਂਦਰਾਂ 'ਚ ਝੋਨੇ ਦਾ ਸੀਜ਼ਨ ਜ਼ੋਰਾਂ 'ਤੇ ਚੱਲ ਰਿਹਾ ਹੈ ਉੱਥੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਦੀ ਜਾਣਕਾਰੀ ਮਿਲਦਿਆਂ ਹੀ ਮੰਡੀ ਬੋਰਡ ਵਲੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੰਡੀ ਬੋਰਡ ਵਲੋਂ ਨਾਭਾ ਦੇ ਅੱਠ ਆੜ੍ਹਤੀਆਂ ਖ਼ਿਲਾਫ਼ ਕਿਸਾਨਾਂ ਦੀ ਝੋਨੇ ਦੀ ਫ਼ਸਲ ਦੇ ਵੱਧ ਤੋਲ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਗਈ ਹੈ | ਸੱਤ ਆੜ੍ਹਤੀਆਂ ਨੂੰ ਜੁਰਮਾਨੇ ਕੀਤੇ ਗਏ ਹਨ ਜਦੋਂਕਿ ਇਕ ਆੜ੍ਹਤੀਏ ਨੂੰ ਜੁਰਮਾਨਾ ਲਾਉਣ ਦੇ ਨਾਲ-ਨਾਲ ਉਸ ਦੀ ਫ਼ਰਮ ਦਾ ਲਾਇਸੰਸ ਵੀ ਮੁਅੱਤਲ ਕੀਤਾ ਗਿਆ ਹੈ | ਮਾਰਕੀਟ ਕਮੇਟੀ ਨਾਭਾ ਦੇ ਸਕੱਤਰ ਅਮਿਤ ਕੁਮਾਰ ਨੇ ਦੱਸਿਆ ਕਿ ਖ਼ਰੀਦ ਕੇਂਦਰ ਛੀਟਾਂਵਾਲਾ ਅਤੇ ਗੁਰਦਿੱਤਪੁਰਾ ਦੇ ਅੱਠ ਆੜ੍ਹਤੀਆਂ ਦੀਆਂ ਫ਼ਰਮਾ ਨੂੰ ਜੁਰਮਾਨਾ ਕਰਨ ਦੇ ਨਾਲ ਨਾਲ 1 ਫਾਰਮ ਦਾ ਲਾਇਸੰਸ ਸੀਮਤ ਸਮੇਂ ਲਈ ਮੁਅੱਤਲ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀ ਪਾਏ ਗਏ ਆੜ੍ਹਤੀਆਂ ਤੋਂ ਕੁਲ 65 ਹਜ਼ਾਰ ਦੇ ਵਿੱਤੀ ਜੁਰਮਾਨੇ ਵਸੂਲੇ ਗਏ ਹਨ ਜਦੋਂਕਿ ਮੁਅੱਤਲ ਲਾਇਸੈਂਸ ਵਾਲੇ ਆੜ੍ਹਤੀਏ ਤੋਂ ਵੀ ਜੁਰਮਾਨਾ ਵਸੂਲ ਕੀਤਾ ਗਿਆ ਹੈ | ਉਨ੍ਹਾਂ ਆੜ੍ਹਤੀਆ ਨੂੰ ਸਪਸ਼ਟ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਔਕੜ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੋ ਵੀ ਵਰਗ ਕਿਸਾਨਾਂ ਦੀਆਂ ਮੁਸ਼ਕਲਾਂ ਵਧਾਉਂਦਾ ਨਜ਼ਰ ਆਇਆ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਸਕੱਤਰ ਅਮਿਤ ਕੁਮਾਰ ਨੇ ਕਿਹਾ ਕਿ ਉਨ੍ਹਾਂ ਵਲੋਂ ਇਕ ਉਡਨ ਦਸਤਾ ਵੀ ਬਣਾਇਆ ਗਿਆ ਹੈ ਤਾਂ ਜੋ ਉਹ ਗੁਪਤ ਤਰੀਕੇ ਨਾਲ ਜਾ ਕੇ ਮੰਡੀਆਂ ਵਿਚ ਤੋਲ ਚੈੱਕ ਕਰ ਸਕੇ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਕੁੱਟਮਾਰ ਕਰਨ 'ਤੇ ਪੰਜ ਨੌਜਵਾਨਾਂ ਵਿਰੁੱਧ ਮੁਕੱਦਮਾ ਦਰਜ ਅਗਲੀ ਖ਼ਬਰ ਪੰਜਾਬ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਪਛੜਿਆ-ਕਿ੍ਸ਼ਨ ਸਿੰਘ ਸਨੌਰ
Ad Position 24