08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਨਾਮਜ਼ਦਗੀਆਂ ਭਰਨ ਸਮੇਂ ਕੀਤੀ ਗੁੰਡਾਗਰਦੀ ਦਾ ਖ਼ਮਿਆਜ਼ਾ 'ਆਪ' ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਭੁਗਤੇਗੀ- ਸਾਬਕਾ ਵਿਧਾਇਕ ਕੰਬੋਜ

Ad Position 21
No active advertisement
ਅਜੀਤ ਡੈਸਕ 08-12-2025
ਰਾਜਪੁਰਾ, 7 ਦਸੰਬਰ (ਜੀ.ਪੀ. ਸਿੰਘ)-ਸੱਤਾ ਧਿਰ ਵਲੋਂ ਨਾਮਜ਼ਦਗੀਆਂ ਭਰਨ ਸਮੇਂ ਵਿਰੋਧੀ ਧਿਰ ਦੇ ਉਮੀਦਵਾਰਾਂ ਦੀਆਂ ਫਾਈਲਾਂ ਦੀ ਖੋਹ ਕਰਕੇ ਕੀਤੀ ਗੁੰਡਾਗਰਦੀ ਦਾ ਖ਼ਮਿਆਜ਼ਾ ਸੱਤਾ ਧਿਰ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਭੁਗਤਣਾ ਪਵੇਗਾ | ਇਹ ਦੋਸ਼ ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸੰਬੰਧੀ ਰੱਖੀ ਇਕ ਬੈਠਕ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਸੱਤਾ ਧਿਰ 'ਤੇ ਲਗਾਏ | ਉਨ੍ਹਾਂ ਦੋਸ਼ ਲਗਾਇਆ ਕਿ ਨਾਮਜ਼ਦਗੀਆਂ ਦਾਖ਼ਲ ਕਰਵਾਉਣ ਦੇ ਆਖ਼ਰੀ ਦਿਨ ਸੱਤਾ ਧਿਰ ਦੀ ਸ਼ੈਅ 'ਤੇ ਪੁਲਿਸ ਨੇ ਕਾਂਗਰਸ ਦੇ ਉਮੀਦਵਾਰਾਂ ਨੂੰ ਗੇਟ 'ਤੇ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਉਨ੍ਹਾਂ ਚੋਣ ਕਮਿਸ਼ਨ ਨੂੰ ਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਸ ਰੋਕ ਸੰਬੰਧੀ ਜਾਣੂ ਕਰਵਾਇਆ, ਜਿਸ ਤੋਂ ਬਾਅਦ ਐੱਸ.ਡੀ.ਐੱਮ. ਰਾਜਪੁਰਾ ਨੇ ਨਾਮਜ਼ਦਗੀ ਭਰਨ ਵਾਲੇ ਉਮੀਦਵਾਰਾਂ ਨੂੰ ਅੰਦਰ ਸੱਦਿਆ | ਐੱਸ.ਡੀ.ਐੱਮ.-ਕਮ-ਚੋਣ ਅਧਿਕਾਰੀ ਨਮਨ ਮਾਰਕਨ ਦੇ ਕੋਰਟ ਰੂਮ ਦੇ ਬਾਹਰ ਬਰਾਂਡੇ 'ਚ ਜਿੱਥੇ ਨਾਮਜ਼ਦਗੀਆਂ ਦੇ ਫਾਰਮ ਚੈੱਕ ਕੀਤੇ ਜਾ ਰਹੇ ਸਨ ਤਾਂ 3 ਉਮੀਦਵਾਰਾਂ ਜਸਬੀਰ ਸਿੰਘ ਜੱਸੀ, ਐਡ. ਪ੍ਰੇਮ ਸਿੰਘ ਪਿਲਖਣੀ ਤੇ ਨਾਗਰ ਸਿੰਘ ਦੀਆਂ ਸੱਤਾ ਧਿਰ ਦੇ ਗੁੰਡੇ ਫਾਈਲਾਂ ਖੋਹ ਕੇ ਫ਼ਰਾਰ ਹੋ ਗਏ ਤੇ ਪੁਲਿਸ ਮੂਕਦਰਸ਼ਕ ਬਣ ਕੇ ਦੇਖਦੀ ਰਹੀ | ਇੱਥੇ ਹੀ ਬੱਸ ਨਹੀਂ ਇਸ ਦੌਰਾਨ ਦੋ ਪੀੜਤ ਉਮੀਦਵਾਰ, ਜਿਨ੍ਹਾਂ ਦੀਆਂ ਫਾਈਲਾਂ ਸੱਤਾਧਾਰੀਆਂ ਦੇ ਗੁੰਡਿਆਂ ਨੇ ਖੋਹੀਆਂ ਸਨ ਤੇ ਪੁਲਿਸ ਅਧਿਕਾਰੀਆਂ ਨੇ ਜਿਨ੍ਹਾਂ ਨੂੰ ਸਕੱਤਰੇਤ ਦੇ ਇਕ ਕਮਰੇ 'ਚ ਹਿਰਾਸਤ ਵਿਚ ਲੈ ਕੇ ਬੰਦ ਕਰ ਦਿੱਤਾ ਗਿਆ ਤੇ ਨਾਮਜ਼ਦਗੀਆਂ ਭਰਨ ਦੇ ਸਮੇਂ 3 ਵਜੇ ਤੋਂ ਬਾਅਦ ਛੱਡਿਆ ਗਿਆ | ਉਨ੍ਹਾਂ ਹਲਕਾ ਰਾਜਪੁਰਾ ਵਿਧਾਇਕਾ ਵਲੋਂ ਹਲਕੇ ਅੰਦਰ ਕਰਵਾਏ ਗਏ ਵਿਕਾਸ ਕੰਮਾਂ ਦੇ ਦਿੱਤੇ ਬਿਆਨ ਉੱਤੇ ਵਿਅੰਗ ਕਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਉਨ੍ਹਾਂ ਨੇ ਹਲਕਾ ਰਾਜਪੁਰਾ ਅੰਦਰ ਵੱਖ-ਵੱਖ ਪਿੰਡਾਂ ਦੇ ਵੱਡੇ ਗੰਦੇ ਨਾਲਿਆਂ 'ਤੇ 8 ਪੁਲ, ਹਸਪਤਾਲ ਨੂੰ ਕੇਂਦਰ ਦੀ ਭਾਰਤ ਸਰਕਾਰ ਤੋਂ 10 ਲੱਖ ਦਾ ਇਨਾਮ ਦਿਵਾਇਆ, ਰਾਜਪੁਰਾ ਬਲਾਕ ਸੰਮਤੀ ਦੇਸ਼ ਦੇ ਤਹਿਸੀਲ ਪੱਧਰ ਤੇ ਪਹਿਲੇ ਸਥਾਨ 'ਤੇ ਆਈ ਤੇ 25 ਲੱਖ ਦਾ ਇਨਾਮ ਮਿਲਿਆ | ਇਸ ਤੋਂ ਇਲਾਵਾ ਨਗਰ ਕੌਂਸਲ ਨੂੰ ਦੇਸ਼ ਦੇ ਤਹਿਸੀਲ ਪੱਧਰ ਦਾ ਪਹਿਲਾ ਪੁਰਸਕਾਰ ਮਿਲਿਆ ਤੇ ਦੇਸ਼ ਦੇ ਰਾਸ਼ਟਰਪਤੀ ਨੇ ਟਰਾਫ਼ੀ ਦਿੱਤੀ ਪਰ ਇਸ ਸਰਕਾਰ ਨੇ ਸਭ ਕੁੱਝ ਉਲਟ ਕਰਕੇ ਰੱਖ ਦਿੱਤਾ ਹੈ | ਇਸ ਮੌਕੇ ਕਾਂਗਰਸ ਪਾਰਟੀ ਦੇ ਦਿਹਾਤੀ ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਬੂਟਾ ਸਿੰਘ ਪਿਲਖਣੀ, ਐਡ. ਅਭਿਨਵ ਓਬਰਾਏ, ਮਲਕੀਤ ਸਿੰਘ ਉੱਪਲਹੇੜੀ, ਜਗਵਿੰਦਰ ਜੱਗਾ ਕੋਟਲਾ, ਸੁਰਿੰਦਰ ਸਿੰਘ ਰੌਮੀ, ਗੁਰਪ੍ਰੀਤ ਸਿੰਘ ਜੰਡੋਲੀ, ਗੁਰਧਿਆਨ ਸਿੰਘ ਨੈਣਾ, ਪੰਮੀ ਉਗਾਣੀ ਸਮੇਤ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਉਮੀਦਵਾਰ ਚੋਣ ਮੈਦਾਨ 'ਚ ਡਟੇ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ 'ਚ 'ਆਪ' ਦੀ ਹੋਵੇਗੀ ਵੱਡੀ ਜਿੱਤ- ਸੰਦੀਪ ਸ਼ਰਮਾ
Ad Position 24