07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ 'ਆਰਟ ਆਫ਼ ਲਿਵਿੰਗ' ਦੇ 250 ਵਲੰਟੀਅਰ ਸੇਵਾਵਾਂ ਨਿਭਾਅ ਰਹੇ <br/>

Ad Position 21
No active advertisement
ਅਜੀਤ ਡੈਸਕ 05-09-2025

ਨਵੀਂ ਦਿੱਲੀ, 4 ਸਤੰਬਰ (ਅਜੀਤ ਬਿਊਰੋ)-ਪੰਜਾਬ ਪਿਛਲੇ ਚਾਰ ਦਹਾਕਿਆਂ 'ਚ ਆਪਣੇ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਸੂਬੇ ਦੇ 1300 ਤੋਂ ਵੱਧ ਪਿੰਡ ਡੁੱਬ ਗਏ ਹਨ | ਇਸ ਦਰਮਿਆਨ 250 ਤੋਂ ਵੱਧ ਆਰਟ ਆਫ਼ ਲਿਵਿੰਗ ਵਲੰਟੀਅਰ ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲਿ੍ਹਆਂ, ਜਿਨ੍ਹਾਂ 'ਚ ਗੁਰਦਾਸਪੁਰ, ਕਪੂਰਥਲਾ, ਫਿਰੋਜ਼ਪੁਰ, ਪਠਾਨਕੋਟ, ਅੰਮਿ੍ਤਸਰ ਅਤੇ ਬਰਨਾਲਾ ਸ਼ਾਮਿਲ ਹਨ, ਵਿਚ ਅਣਥੱਕ ਸੇਵਾਵਾਂ ਨਿਭਾਅ ਰਹੇ ਹਨ | ਟੀਮ ਪਹਿਲਾਂ ਹੀ 1500 ਤੋਂ ਵੱਧ ਲੋਕਾਂ ਤੱਕ ਸੁੱਕੀਆਂ ਰਾਸ਼ਨ ਕਿੱਟਾਂ, ਦਵਾਈਆਂ, ਅਸਥਾਈ ਆਸਰੇ ਲਈ ਤਰਪਾਲਾਂ, ਜਾਨਵਰਾਂ ਲਈ ਚਾਰਾ ਅਤੇ ਤਾਜ਼ੇ ਪਕਾਏ ਹੋਏ ਭੋਜਨ ਦੇ ਰੂਪ 'ਚ ਪਹੁੰਚ ਚੁੱਕੀ ਹੈ | ਅੱਜ ਵਲੰਟੀਅਰ ਗੜ੍ਹਸ਼ੰਕਰ ਦੇ ਪੰਜ ਪਿੰਡਾਂ 'ਚ ਜ਼ਰੂਰੀ ਸਮਾਨ ਲੈ ਕੇ ਗਏ | ਇਸ ਤੋਂ ਪਹਿਲਾਂ ਲਗਾਤਾਰ ਬਾਰਿਸ਼ ਤੋਂ ਬਚਾਅ ਲਈ ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ ਅਤੇ ਅੰਮਿ੍ਤਸਰ 'ਚ ਤਰਪਾਲਾਂ ਵੰਡੀਆਂ ਜਾ ਰਹੀਆਂ ਹਨ | ਹੁਸ਼ਿਆਰਪੁਰ ਅਤੇ ਗੁਰਦਾਸਪੁਰ 'ਚ ਹਰੇਕ ਜ਼ਿਲ੍ਹੇ 'ਚ ਲਗਭਗ 200 ਸੁੱਕੇ ਰਾਸ਼ਨ ਦੀਆਂ ਕਿੱਟਾਂ ਪਹੁੰਚਾਈਆਂ ਜਾ ਰਹੀਆਂ ਹਨ, ਹਰੇਕ ਕਿੱਟ 'ਚ 15 ਜ਼ਰੂਰੀ ਚੀਜ਼ਾਂ ਦੇ ਨਾਲ-ਨਾਲ ਸਫਾਈ ਉਤਪਾਦ ਵੀ ਹਨ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪ੍ਰਸਿੱਧ ਇਕੋਤਰੀ ਸਮਾਗਮ ਦੀ ਆਰੰਭਤਾ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ <br/> ਅਗਲੀ ਖ਼ਬਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ 11ਵਾਂ ਬਰਸੀ ਸਮਾਗਮ 19 ਸਤੰਬਰ ਨੂੰ <br/>
Ad Position 24