ਟਾਂਡਾ ਉੜਮੁੜ, 4 ਸਤੰਬਰ (ਦੀਪਕ ਬਹਿਲ)-ਸਰਬੱਤ ਦੇ ਭਲੇ ਦੀ ਅਰਦਾਸ ਨਾਲ ਅੰਮਿ੍ਤ ਰੂਪੀ ਮਹਾ ਕੰੁਭ ਦੇ ਨਾਂਅ ਨਾਲ ਜਾਣੇ ਜਾਂਦੇ ਮਹਾਨ ਸਾਲਾਨਾ ਇਕੋਤਰੀ ਸਮਾਗਮ 15 ਸਤੰਬਰ ਨੂੰ ਆਰੰਭ ਹੋਣਗੇ, ਜਿਸ ਸੰਬੰਧੀ ਦੇਸ਼-ਵਿਦੇਸ਼ ਦੀ ਸੰਗਤ 'ਚ ਜਿਥੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ 101 ਅਖੰਡ ਪਾਠ ਦੀ ਪਹਿਲੀ ਲੜੀ ਨਾਲ ਇਹ ਸਮਾਗਮ 15 ਸਤੰਬਰ ਨੂੰ ਅੰਮਿ੍ਤ ਵੇਲੇ ਸ਼ੁਰੂ ਹੋਣਗੇ | ਸੰਤ ਬਾਬਾ ਗੁਰਦਿਆਲ ਸਿੰਘ ਦੇ ਗੁਰਮਤ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਇਨ੍ਹਾਂ ਸਮਾਗਮਾਂ ਦੀ ਆਰੰਭਤਾ ਨੂੰ ਲੈ ਕੇ ਪ੍ਰਬੰਧਕਾਂ ਵਲੋਂ ਤਿਆਰੀਆਂ ਜਾਰੀ ਹਨ, ਉਥੇ 23 ਦਿਨ ਤੱਕ ਨਿਰੰਤਰ ਚੱਲਣ ਵਾਲੇ ਇਸ ਸਮਾਗਮ ਦੌਰਾਨ ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਵਿਸ਼ਾਲ ਗੁਰਮਤਿ ਸਮਾਗਮ ਸਜਾਏ ਜਾਣਗੇ | ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾ ਤਖ਼ਤਾਂ ਦੇ ਸਿੰਘ ਸਾਹਿਬਾਨ, ਸੰਤ-ਮਹਾਂਪੁਰਸ਼, ਸਿੱਖ ਪ੍ਰਚਾਰਕ ਤੇ ਹੋਰ ਵੱਖ-ਵੱਖ ਪ੍ਰਸਿੱਧ ਸ਼ਖ਼ਸੀਅਤਾਂ ਹਿੱਸਾ ਲੈ ਕੇ ਰੋਜ਼ਾਨਾ ਜੁੜਨ ਵਾਲੀ ਹਜ਼ਾਰਾਂ ਦੀ ਤਾਦਾਦ ਵਿਚ ਸਿੱਖ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਨਗੇ | ਇਕੋਤਰੀ ਸਮਾਗਮ ਦੇ ਮੱਦੇ ਨਜ਼ਰ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤ ਦਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਟਾਂਡਾ ਵਿਖੇ ਪੁੱਜਣਾ ਜਾਰੀ ਹੈ | ਬਾਬਾ ਬਲਵੰਤ ਸਿੰਘ ਵਲੋਂ ਇਕੋਤਰੀ ਸਮਾਗਮ ਦੀ ਚਲਾਈ ਗਈ ਇਹ ਪਰੰਪਰਾ ਪਿਛਲੇ ਤਿੰਨ ਦਹਾਕਿਆਂ ਤੋਂ ਨਿਰੰਤਰ ਚੱਲਦੀ ਆ ਰਹੀ ਹੈ, ਜਿਸ ਨੂੰ ਸੰਤ ਬਾਬਾ ਗੁਰਦਿਆਲ ਸਿੰਘ ਬਖ਼ੂਬੀ ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੋੜ ਕੇ ਅੱਗੇ ਤੋਰ ਰਹੇ ਹਨ |
ਵਿਸ਼ਵ ਪ੍ਰਸਿੱਧ ਇਕੋਤਰੀ ਸਮਾਗਮ ਦੀ ਆਰੰਭਤਾ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ <br/>
ਅਜੀਤ ਡੈਸਕ
05-09-2025