07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪੰਜਾਬ ਬਾਸਮਤੀ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਵਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 05-09-2025

• ਪੰਜਾਬ ਦੀ ਇੰਡਸਟਰੀ ਦੀ ਆਵਾਜ਼ ਬਣ ਕੇ ਕੇਂਦਰ ਤੇ ਰਾਜ ਸਰਕਾਰ ਅੱਗੇ ਹਰ ਮਸਲਾ ਪੇਸ਼ ਕਰਾਂਗਾ-ਬਾਲੀ • ਭਾਰਤ ਹਰ ਸਾਲ 60 ਲੱਖ ਟਨ ਬਾਸਮਤੀ ਬਰਾਮਦ ਕਰਦਾ ਹੈ-ਸਤੀਸ਼ ਗੋਇਲ
<br/>
ਮੋਗਾ, 4 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਬਾਸਮਤੀ ਰਾਈਸ ਮਿਲਰ ਐਂਡ ਬਰਾਮਦ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਮੋਗਾ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਪੰਜਾਬ ਐਸੋਸੀਏਸ਼ਨ ਦੇ ਪ੍ਰਧਾਨ ਬਾਲ ਕਿ੍ਸ਼ਨ ਬਾਲੀ ਨੇ ਕੀਤੀ | ਇਸ ਮੌਕੇ ਆਲ ਇੰਡੀਆ ਰਾਈਸ ਬਰਾਮਦਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਗੋਇਲ ਅਤੇ ਉਪ ਪ੍ਰਧਾਨ ਦਵਿੰਦਰ ਸਿੰਗਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਵਿਚ ਇੰਡਸਟਰੀ ਦੇ ਪਿਛਲੇ ਸਾਲ ਦੇ ਕਾਰਜਾਂ ਦਾ ਲੇਖਾ-ਜੋਖਾ ਕੀਤਾ ਗਿਆ ਅਤੇ 15 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੀਜ਼ਨ ਲਈ ਰਣਨੀਤੀ ਤੈਅ ਕਰਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਬਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਰਾਈਸ ਇੰਡਸਟਰੀ ਦੇਸ਼ ਦੇ ਕੁੱਲ ਬਰਾਮਦ ਵਿਚ 40 ਫ਼ੀਸਦੀ ਹਿੱਸਾ ਪਾਉਂਦੀ ਹੈ ਪਰ ਬਾਸਮਤੀ ਦੀ ਖੇਤੀ ਪੰਜਾਬ ਵਿਚ ਹਰ ਸਾਲ ਘਟਦੀ ਜਾ ਰਹੀ ਹੈ, 'ਤੇ ਚਿੰਤਾ ਪ੍ਰਗਟ ਕੀਤੀ | ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਗੋਇਲ ਨੇ ਕਿਹਾ ਕਿ ਭਾਰਤ ਹਰ ਸਾਲ ਲਗਭਗ 60 ਲੱਖ ਟਨ ਬਾਸਮਤੀ ਬਰਾਮਦ ਕਰਦਾ ਹੈ, ਜਿਸ ਵਿਚ ਪੰਜਾਬ ਦਾ ਵੱਡਾ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਬਾਸਮਤੀ ਦੀ ਪਛਾਣ ਪੰਜਾਬ ਨਾਲ ਜੁੜੀ ਹੋਈ ਹੈ ਅਤੇ ਪੰਜਾਬ ਦੀ ਬਾਸਮਤੀ ਗੁਣਵੱਤਾ ਨੂੰ ਦੁਨੀਆ ਭਰ ਵਿਚ ਮਾਨਤਾ ਪ੍ਰਾਪਤ ਹੈ | ਉਨ੍ਹਾਂ ਯਕੀਨ ਦਿਵਾਇਆ ਕਿ ਕੇਂਦਰ ਸਰਕਾਰ ਦੇ ਸਾਹਮਣੇ ਇੰਡਸਟਰੀ ਦੇ ਹਰ ਮਸਲੇ ਨੂੰ ਉਠਾਇਆ ਜਾਵੇਗਾ ਅਤੇ ਇਸ ਸਾਲ ਦੀ ਭਰਪੂਰ ਫ਼ਸਲ ਨਾਲ ਮਿੱਲਾਂ ਨੂੰ ਸਾਲ ਭਰ ਚਲਾਉਣ ਵਿਚ ਸੁਵਿਧਾ ਰਹੇਗੀ | ਆਲ ਇੰਡੀਆ ਦੇ ਉਪ ਪ੍ਰਧਾਨ ਦਵਿੰਦਰ ਸਿੰਗਲਾ ਨੇ ਪੂਰੇ ਭਾਰਤ ਦੀ ਬਾਸਮਤੀ ਫ਼ਸਲ ਦਾ ਅੰਦਾਜ਼ਾ ਪੇਸ਼ ਕਰਦਿਆਂ ਦੱਸਿਆ ਕਿ ਇਸ ਸਾਲ ਲਗਭਗ 43 ਕਰੋੜ ਬੋਰੀ ਬਾਸਮਤੀ ਆਉਣ ਦੀ ਸੰਭਾਵਨਾ ਹੈ, ਜਿਸ ਵਿਚੋਂ 85 ਐਲ.ਐਮ.ਟੀ. ਹੈਡ ਗ੍ਰੇਨ ਰਾਈਸ ਤਿਆਰ ਹੋਏਗਾ | ਇਸ ਵਿਚੋਂ 60 ਐਲ.ਐਮ.ਟੀ. ਬਰਾਮਦ ਕੀਤਾ ਜਾਵੇਗਾ ਅਤੇ ਲਗਭਗ 25 ਲੱਖ ਟਨ ਦੇਸ਼ ਦੀ ਘਰੇਲੂ ਮਾਰਕੀਟ ਵਿਚ ਖਪਤ ਹੋਵੇਗਾ | ਪੰਜਾਬ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁਝ ਸਾਲਾਂ ਵਿਚ ਬਾਸਮਤੀ ਪ੍ਰੋਸੈਸਿੰਗ ਕਰਨ ਵਾਲੀਆਂ ਮਿੱਲਾਂ ਦੀ ਗਿਣਤੀ 80 ਤੋਂ ਵੱਧ ਕੇ 200 ਹੋ ਗਈ ਹੈ | ਇਸ ਮੌਕੇ ਨਰੇਸ਼ ਗੋਇਲ ਮੋਗਾ, ਨਰੇਸ਼ ਗੋਇਲ ਪਾਤੜਾ, ਓਮ ਪ੍ਰਕਾਸ਼ ਪਾਤੜਾ, ਕਪਿਲ ਗੁੰਬਦ ਫ਼ਾਜ਼ਿਲਕਾ, ਅਵਤਾਰ ਸਿੰਘ ਧਨੇਜਾ ਤਰਨ ਤਾਰਨ ਅਤੇ ਦਰਸ਼ਨ ਵਧਵਾ ਜਲਾਲਾਬਾਦ ਸਮੇਤ ਹੋਰਾਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪਾਕਿ 'ਚ ਹੜ੍ਹਾਂ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦਾਅਵਿਆਂ ਨੂੰ ਪਾਕਿ ਤੇ ਅਮਰੀਕੀ ਜਲ ਮਾਹਿਰਾਂ ਨੇ ਕੀਤਾ ਰੱਦ... ਅਗਲੀ ਖ਼ਬਰ ਵਿਸ਼ਵ ਪ੍ਰਸਿੱਧ ਇਕੋਤਰੀ ਸਮਾਗਮ ਦੀ ਆਰੰਭਤਾ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ <br/>
Ad Position 24