26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਜੀਵਨ ਪ੍ਰਮਾਣ-ਪੱਤਰ (ਲਾਈਫ਼ ਸਰਟੀਫਿਕੇਟ) ਬਾਰੇ ਸਰਕਾਰ ਦੇ ਤਾਜ਼ਾ ਹੁਕਮਾਂ ਨਾਲ ਭੰਬਲਭੂਸੇ ਦਾ ਮਾਹੌਲ <br/>

Ad Position 21
No active advertisement
ਅਜੀਤ ਡੈਸਕ 04-11-2025

ਧੂਰੀ, 3 ਨਵੰਬਰ (ਲਖਵੀਰ ਸਿੰਘ ਧਾਂਦਰਾ)-ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਹਾਲੀਆ ਪੱਤਰ ਨੇ ਪੈਨਸ਼ਨਰਾਂ ਅੰਦਰ ਅਤਿਅੰਤ ਰੋਸ ਤੇ ਗ਼ੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ | ਵਿੱਤ ਵਿਭਾਗ ਨੇ ਆਪਣੇ 10 ਸਾਲ ਪੁਰਾਣੇ ਪੱਤਰ 3/28/2014-3ਵਿਪਤਤ/859692/1 ਮਿਤੀ 14 ਅਕਤੂਬਰ 2016 ਦੀ ਲਗਾਤਾਰਤਾ ਦੇ ਹਵਾਲੇ ਨਾਲ ਮਿਤੀ 31 ਅਕਤੂਬਰ 2025 ਨੂੰ ਜਾਰੀ ਕੀਤੇ ਗਏ ਪੱਤਰ ਰਾਹੀਂ ਆਦੇਸ਼ ਕੀਤੇ ਹਨ ਕਿ ਇਸ ਵਾਰ ਤੋਂ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਵਲੋਂ ਹਰ ਸਾਲ ਨਵੰਬਰ ਮਹੀਨੇ ਵਿਚ ਜਮ੍ਹਾਂ ਕਰਵਾਏ ਜਾਂਦੇ ਜੀਵਨ ਪ੍ਰਮਾਣ-ਪੱਤਰ (ਲਾਈਫ਼ ਸਰਟੀਫਿਕੇਟ) ਨੂੰ ਇਸ ਵਾਰ ਆਨ ਲਾਈਨ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ ਜਿਸ ਨਾਲ ਪੈਨਸ਼ਨਰਾਂ ਵਿਚ ਸਰਕਾਰ ਅਤੇ ਬੈਂਕ ਅਧਿਕਾਰੀਆਂ ਪ੍ਰਤੀ ਬੇਹੱਦ ਰੋਸ ਹੈ | 31 ਨਵੰਬਰ ਨੂੰ ਜਾਰੀ ਪੱਤਰ ਰਾਹੀਂ ਇਹ ਦੱਸਿਆ ਗਿਆ ਹੈ ਕਿ ਪੱਤਰ ਦੇ 10 ਸਾਲ ਬਾਅਦ ਸਰਕਾਰ (ਵਿਚ ਵਿਭਾਗ) ਨੇ 'ਪੈਨਸ਼ਨ ਸੇਵਾ ਪੋਰਟਲ' ਜਾਰੀ ਕੀਤਾ ਹੈ, ਜਿਸ ਦੀ ਇਨਟੈੱਗਰੇਸ਼ਨ ਜੀਵਨ ਪ੍ਰਮਾਣ-ਪੱਤਰ (ਲਾਈਫ਼ ਸਰਟੀਫਿਕੇਟ) ਨਾਲ ਕੀਤੀ ਗਈ ਹੈ | ਇਸ ਵਾਰ ਜੀਵਨ ਪ੍ਰਮਾਣ-ਪੱਤਰ ਇਸ ਪੋਰਟਲ ਰਾਹੀਂ ਆਨ ਲਾਈਨ ਭਰਨ ਲਈ ਆਦੇਸ਼ ਕੀਤੇ ਗਏ ਹਨ | ਇੱਥੇ ਇਹ ਵੀ ਨਾਲ ਸਪਸ਼ਟ ਕੀਤਾ ਹੈ ਕਿ ਜੇਕਰ ਵਾਰ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਫਿੰਗਰ ਪਿੰ੍ਰਟ ਜਾਂ ਚਿਹਰੇ ਦਾ ਪਿ੍ੰਟ ਨਹੀਂ ਹੁੰਦਾ ਤਾਂ ਇਸ ਸੂਰਤ ਵਿਚ ਪਹਿਲਾਂ ਦੀ ਤਰ੍ਹਾਂ ਮੈਨੂਅਲ ਤਰੀਕੇ ਨਾਲ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਵਾਇਆ ਜਾ ਸਕੇਗਾ ਪਰ ਗਿਣਤੀ ਹਰ ਜ਼ਿਲ੍ਹੇ ਦੇ ਪੈਨਸ਼ਨਰਾਂ ਦੀ ਗਿਣਤੀ ਦਾ 2 ਪ੍ਰਤੀਸ਼ਤ ਤੋਂ ਕਿਸੇ ਵੀ ਕੀਮਤ 'ਤੇ ਵੱਧ ਨਹੀਂ ਹੋਣੀ ਚਾਹੀਦੀ | ਸਰਕਾਰ ਦੇ ਇਸ ਨਵੇਂ ਹੁਕਮ ਨਾਲ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਵਿਚ ਹਫ਼ੜਾ ਦਫ਼ੜੀ ਤੇ ਭੰਬਲਭੂਸੇ ਦਾ ਮਾਹੌਲ ਪਾਇਆ ਜਾ ਰਿਹਾ ਹੈ | ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਰਜਿ ਧੂਰੀ ਦੇ ਪ੍ਰਧਾਨ ਸੁਖਦੇਵ ਸ਼ਰਮਾ ਧੂਰੀ, ਜਨਰਲ ਸਕੱਤਰ ਡਾ ਅਮਰਜੀਤ ਸਿੰਘ, ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਅਤੇ ਚਰਨਜੀਤ ਸਿੰਘ ਕੈਂਥ ਤੇ ਵਿੱਤ ਸਕੱਤਰ ਰਤਨ ਭੰਡਾਰੀ ਨੇ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੇ ਐਨ ਅੰਤਿਮ ਮਹੀਨੇ ਇਹ ਆਦੇਸ਼ ਜਾਰੀ ਕਰਨ ਦੇ ਫ਼ੈਸਲੇ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਸਰਕਾਰ ਦੇ ਬਜ਼ੁਰਗ ਪੈਨਸ਼ਨਰਾਂ ਅਤੇ ਫੈਮਲੀ ਪੈਨਸ਼ਨਰਾਂ ਨੂੰ ਪ੍ਰੇਸ਼ਾਨ ਤੇ ਦੁਖੀ ਕਰਨ ਵਾਲਾ ਫੈਸਲਾ ਕਰਾਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਸਿੱਖ ਸ਼ਰਧਾਲੂ ਇਮੀਗ੍ਰੇਸ਼ਨ ਫਾਰਮ ਰਹਿਤ ਭਾਰਤ ਤੋਂ ਪਾਕਿਸਤਾਨ ਰਵਾਨਾ ਹੋਣਗੇ <br/> ਅਗਲੀ ਖ਼ਬਰ 'ਆਪ' ਸਰਕਾਰ ਵਲੋਂ 3.15 ਲੱਖ ਪੈਨਸ਼ਨਰਾਂ ਲਈ 'ਪੈਨਸ਼ਨਰ ਸੇਵਾ ਪੋਰਟਲ' ਦੀ ਸ਼ੁਰੂਆਤ <br/>
Ad Position 24