26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸਿੱਖ ਸ਼ਰਧਾਲੂ ਇਮੀਗ੍ਰੇਸ਼ਨ ਫਾਰਮ ਰਹਿਤ ਭਾਰਤ ਤੋਂ ਪਾਕਿਸਤਾਨ ਰਵਾਨਾ ਹੋਣਗੇ <br/>

Ad Position 21
No active advertisement
ਅਜੀਤ ਡੈਸਕ 04-11-2025
ਅਟਾਰੀ ਸਰਹੱਦ, 3 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਚਾਰ ਨਵੰਬਰ ਨੂੰ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਪਾਕਿਸਤਾਨੀ ਜਾਣ ਵਾਲੇ ਸਿਰਫ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਹੀ ਭਾਰਤ ਤੋਂ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ | ਪ੍ਰਕਾਸ਼ ਪੁਰਬ ਮਨਾਉਣ ਲਈ ਇਸ ਵਾਰ ਪਹਿਲਾਂ ਵਾਂਗ ਹੁਣ ਵਿਦੇਸ਼ੀ ਸਿੱਖ ਸ਼ਰਧਾਲੂ ਭਾਰਤ ਤੋਂ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਨਹੀਂ ਜਾ ਸਕਣਗੇ | ਕਿਉਂਕਿ ਵਿਦੇਸ਼ੀ ਸ਼ਰਧਾਲੂਆਂ ਲਈ ਭਾਰਤ ਦੀ ਅਟਾਰੀ ਸਰਹੱਦ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਬਿਲਕੁਲ ਮੁਕੰਮਲ ਤੌਰ 'ਤੇ ਫ਼ਿਲਹਾਲ ਬੰਦ ਕੀਤੀ ਗਈ ਹੈ | ਭਾਰਤ ਸਰਕਾਰ ਨੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਇਕ ਵੱਡਾ ਫ਼ੈਸਲਾ ਲੈਂਦਿਆਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਹੁਣ ਇਸ ਵਾਰ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਸਮੂਹ ਮੈਂਬਰ ਜੋ ਇਮੀਗ੍ਰੇਸ਼ਨ ਦੇ ਫਾਰਮ ਭਰਨ ਮੌਕੇ ਡਾਹਢੇ ਪ੍ਰੇਸ਼ਾਨ ਹੁੰਦੇ ਸਨ ਉਨ੍ਹਾਂ ਨੂੰ ਹੁਣ ਫਾਰਮ ਰਹਿਤ ਆਪਣਾ ਇਮੀਗ੍ਰੇਸ਼ਨ ਕਸਟਮ ਕਰਵਾ ਕੇ ਪਾਕਿਸਤਾਨ ਜਾਣ ਦੀ ਇਜਾਜ਼ਤ ਮਿਲ ਗਈ ਹੈ, ਭਾਰਤੀ ਸਿੱਖ ਸ਼ਰਧਾਲੂ ਹੋਣ ਭਾਰਤੀ ਏਅਰਪੋਰਟਾਂ ਤੇ ਇਮੀਗ੍ਰੇਸ਼ਨ ਫਾਰਮ ਰਹਿਤ ਕਰਾਉਣ ਦੇ ਵਾਂਗ ਹੀ ਹੁਣ ਪਾਕਿਸਤਾਨ ਜਾਣਗੇ | ਦੱਸਣਯੋਗ ਹੈ ਕਿ ਅੱਜ ਭਾਰਤ-ਪਾਕਿਸਤਾਨ ਸਰਹੱਦ ਦੀ ਜੀਰੋ ਲਾਈਨ 'ਤੇ ਭਾਰਤੀ ਕਸਟਮ ਤੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਵਲੋਂ ਪਾਕਿਸਤਾਨ ਕਸਟਮ ਤੇ ਇਮੀਗ੍ਰੇਸ਼ਨ ਨਾਲ ਇਕ ਮੀਟਿੰਗ ਕੀਤੀ ਗਈ, ਜਿਸ ਦੌਰਾਨ ਭਾਰਤੀ ਕਸਟਮ ਨੇ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਸਮੇਂ ਸਿਰ ਪਾਕਿਸਤਾਨ ਰਵਾਨਾ ਕਰਨ ਲਈ ਸਰਹੱਦੀ ਗੇਟ ਜੋ ਕਿ 10 ਵਜੇ ਖੁੱਲੇ ਜਾਂਦੇ ਹਨ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਖੋਲ੍ਹਣ ਲਈ ਪਾਕਿਸਤਾਨੀ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਪਰ ਮੌਕੇ 'ਤੇ ਹੀ ਪਾਕਿਸਤਾਨ ਅਧਿਕਾਰੀਆਂ ਵਲੋਂ ਭਾਰਤੀ ਅਧਿਕਾਰੀਆਂ ਨੂੰ ਕੋਰੀ ਨਾਂਹ ਕਰਦਿਆਂ ਕਿਹਾ ਕਿ ਸਰਹੱਦੀ ਗੇਟ ਪਾਕਿਸਤਾਨ ਵਾਲੇ ਪਾਸਿਓਾ ਪੂਰੇ ਸਮੇਂ ਸਿਰ ਪਾਕਿਸਤਾਨੀ ਸਮੇਂ ਅਨੁਸਾਰ 9.30 ਵਜੇ ਹੀ ਖੋਲੇ੍ਹ ਜਾਣ ਬਾਰੇ ਕਿਹਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਵਿਚਲੀ ਸ਼ੇਰ-ਏ-ਪੰਜਾਬ ਦੀ ਜੱਦੀ ਹਵੇਲੀ ਦੀ ਉਸਾਰੀ ਦਸੰਬਰ 'ਚ ਹੋਵੇਗੀ ਮੁਕੰਮਲ <br/> ਅਗਲੀ ਖ਼ਬਰ ਜੀਵਨ ਪ੍ਰਮਾਣ-ਪੱਤਰ (ਲਾਈਫ਼ ਸਰਟੀਫਿਕੇਟ) ਬਾਰੇ ਸਰਕਾਰ ਦੇ ਤਾਜ਼ਾ ਹੁਕਮਾਂ ਨਾਲ ਭੰਬਲਭੂਸੇ ਦਾ ਮਾਹੌਲ <br/>
Ad Position 24