ਸੁਰਿੰਦਰ ਕੋਛੜ
ਅੰਮਿ੍ਤਸਰ, 3 ਨਵੰਬਰ -ਪਾਕਿਸਤਾਨ ਦੇ ਜ਼ਿਲ੍ਹਾ ਗੁੱਜਰਾਂਵਾਲਾ ਵਿਚਲੀ ਮੱਛੀ ਮੰਡੀ ਤੇ ਪੁਰਾਣੀ ਸਬਜ਼ੀ ਮੰਡੀ 'ਚ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਖੰਡਰ 'ਚ ਤਬਦੀਲ ਹੋ ਚੁਕੀ ਜੱਦੀ ਹਵੇਲੀ ਦੇ ਵੱਡੇ ਹਿੱਸੇ ਦੇ ਢਹਿ ਜਾਣ ਦੇ ਲਗਭਗ ਤਿੰਨ ਸਾਲ ਬਾਅਦ ਪਾਕਿ ਸਰਕਾਰ ਵਲੋਂ ਉਕਤ ਸਮਾਰਕ ਦੀ ਕਰਵਾਈ ਜਾ ਰਹੀ ਨਵਉਸਾਰੀ ਅਤੇ ਸੁੰਦਰੀਕਰਨ ਦੀ ਕਾਰਵਾਈ ਜੰਗੀ ਪੱਧਰ 'ਤੇ ਜਾਰੀ ਹੈ | ਇਸ ਦੇ ਦਸੰਬਰ ਮਹੀਨੇ ਦੇ ਆਖੀਰ 'ਚ ਮੁਕੰਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਮੁਤਾਬਿਕ ਵਾਲਡ ਸਿਟੀ ਲਾਹੌਰ ਅਥਾਰਿਟੀ (ਡਬਲਿਊ. ਸੀ. ਐੱਲ. ਏ.) ਦੇ ਸਹਿਯੋਗ ਨਾਲ ਮਹਾਰਾਜਾ ਦੀ ਜੱਦੀ ਹਵੇਲੀ ਦੀ ਸੰਭਾਲ ਲਈ ਸ਼ੁਰੂ ਕੀਤੇ ਬਚਾਅ ਪ੍ਰੋਜੈਕਟ 'ਤੇ ਲਗਭਗ 8 ਕਰੋੜ ਰੁਪਏ (ਪਾਕਿਸਤਾਨੀ ਕਰੰਸੀ) ਦੀ ਲਾਗਤ ਆਵੇਗੀ | ਅਧਿਕਾਰੀਆਂ ਮੁਤਾਬਿਕ ਕੰਜ਼ਰਵੇਸ਼ਨ ਪ੍ਰੋਜੈਕਟ 'ਚ ਹਵੇਲੀ ਦੀ ਅਸਲੀ ਬਣਤਰ, ਸਜਾਵਟ, ਗੁੰਝਲਦਾਰ ਨੱਕਾਸ਼ੀ, ਛੱਤ ਅਤੇ ਫ਼ਰਸ਼ ਨੂੰ ਸੁਰੱਖਿਅਤ ਆਦਿ ਕੰਮ ਸ਼ਾਮਿਲ ਹਨ |
ਪਾਕਿ ਵਿਚਲੀ ਸ਼ੇਰ-ਏ-ਪੰਜਾਬ ਦੀ ਜੱਦੀ ਹਵੇਲੀ ਦੀ ਉਸਾਰੀ ਦਸੰਬਰ 'ਚ ਹੋਵੇਗੀ ਮੁਕੰਮਲ <br/>
ਅਜੀਤ ਡੈਸਕ
04-11-2025