12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪਾਕਿ 'ਚ 7 ਇਤਿਹਾਸਕ ਗੁਰਦੁਆਰਿਆਂ ਦੀ ਨਵਉਸਾਰੀ ਲਈ ਈ-ਟੈਂਡਰ ਜਾਰੀ <br/>

Ad Position 21
No active advertisement
ਗੁਰਦੁਆਰਾ ਰੋੜੀ ਸਾਹਿਬ ਜਾਹਮਨ, ਗੁਰਦੁਆਰਾ ਪਹਿਲੀ ਪਾਤਸ਼ਾਹੀ ਮਾਣਕ ਅਤੇ ਗੁਰਦੁਆਰਾ ਮਾਲਜੀ ਸਾਹਿਬ ਕੰਗਣਪੁਰ | ਤਸਵੀਰਾਂ ਰਾਹੀਂ : ਸੁਰਿੰਦਰ ਕੋਛੜ<br/> 22-12-2025

ਅੰਮਿ੍ਤਸਰ, 21 ਦਸੰਬਰ (ਸੁਰਿੰਦਰ ਕੋਛੜ)-ਸਭਿਆਚਾਰਕ ਅਤੇ ਸੈਰ-ਸਪਾਟਾ ਖੇਤਰ ਨੂੰ ਸਮਰਪਿਤ ਵਾਲਡ ਸਿਟੀ ਆਫ਼ ਲਾਹੌਰ ਅਥਾਰਿਟੀ (ਡਬਲਯੂ. ਸੀ. ਐੱਲ. ਏ.) ਨੇ ਪਾਕਿਸਤਾਨ ਵਿਚਲੇ 7 ਇਤਿਹਾਸਕ ਗੁਰਦੁਆਰਿਆਂ ਦੀ ਨਵਉਸਾਰੀ ਅਤੇ ਸੁੰਦਰੀਕਰਨ ਲਈ ਈ-ਟੈਂਡਰ ਜਾਰੀ ਕਰਦਿਆਂ ਠੇਕੇਦਾਰਾਂ ਤੋਂ ਇਸ ਸੰਬੰਧੀ ਦਰਖ਼ਾਸਤਾਂ ਮੰਗੀਆਂ ਹਨ | ਡਬਲਯੂ. ਸੀ. ਐੱਲ. ਏ. ਦੁਆਰਾ ਜਾਰੀ ਨੋਟਿਸ ਮੁਤਾਬਿਕ ਲਾਹੌਰ ਦੀ ਆਬਾਦੀ ਕਾਹਨਾ-ਨੌ ਵਿਚਲੇ ਗੁਰਦੁਆਰਾ ਬਾਬਾ ਜਮੀਅਤ ਸਿੰਘ ਦੀ ਸੰਭਾਲ-ਸੰਭਾਲ 'ਤੇ 95.84 ਲੱਖ ਰੁਪਏ ਦੀ ਅਨੁਮਾਨਿਤ ਲਾਗਤ ਆਉਣ ਦੀ ਸੰਭਾਵਨਾ ਹੈ | ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਲਾਹੌਰ ਦੇ ਪਿੰਡ ਜਾਹਮਨ ਵਿਚਲੀ ਯਾਦਗਾਰ ਗੁਰਦੁਆਰਾ ਰੋੜੀ ਸਾਹਿਬ 'ਤੇ 56.40 ਲੱਖ ਰੁਪਏ, ਲਾਹੌਰ ਦੇ ਪਿੰਡ ਮਾਣਕ ਵਿਚਲੀ ਯਾਦਗਾਰ ਗੁਰਦੁਆਰਾ ਪਹਿਲੀ ਪਾਤਸ਼ਾਹੀ 'ਤੇ 118.12 ਲੱਖ ਰੁਪਏ, ਜ਼ਿਲ੍ਹਾ ਗੁਜਰਾਤ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ 'ਤੇ 61.14 ਲੱਖ ਰੁਪਏ, ਜ਼ਿਲ੍ਹਾ ਕਸੂਰ ਦੇ ਪਿੰਡ ਕੰਗਣਪੁਰ ਦੇ ਗੁਰਦੁਆਰਾ ਮਾਲਜੀ ਸਾਹਿਬ 'ਤੇ 44.80 ਲੱਖ ਰੁਪਏ, ਲਾਹੌਰ ਦੇ ਸਰਹੱਦੀ ਪਿੰਡ ਪਡਾਣਾ ਵਿਚਲੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ 'ਤੇ 81.54 ਲੱਖ ਰੁਪਏ, ਜ਼ਿਲ੍ਹਾ ਸਾਹੀਵਾਲ ਦੀ ਤਹਿਸੀਲ ਹੜੱਪਾ ਦੇ ਗੁਰਦੁਆਰਾ ਨਾਨਕਸਰ 'ਤੇ 65.3 ਲੱਖ ਰੁਪਏ, ਜ਼ਿਲ੍ਹਾ ਕਸੂਰ ਦੀ ਤਹਿਸੀਲ ਲਲਿਆਣੀ ਦੇ ਗੁਰਦੁਆਰਾ ਪਹਿਲੀ ਪਾਤਸ਼ਾਹੀ 'ਤੇ 94.24 ਲੱਖ ਰੁਪਏ ਅਤੇ ਜ਼ਿਲ੍ਹਾ ਓਕਾੜਾ ਦੇ ਪਿੰਡ ਨਾਨਕ ਜਗੀਰ ਵਿਚਲੇ ਗੁਰਦੁਆਰਾ ਛੋਟਾ ਨਾਨਕਿਆਣਾ ਦੀ ਸਾਂਭ-ਸੰਭਾਲ 'ਤੇ 47.70 ਲੱਖ ਪਾਕਿਸਤਾਨੀ ਰੁਪਏ ਲਾਗਤ ਆਉਣ ਦੀ ਸੰਭਾਵਨਾ ਹੈ | ਦੂਜੇ ਪਾਸੇ, ਸਿੱਖ ਆਗੂਆਂ ਨੇ ਮੰਗ ਕੀਤੀ ਹੈ ਕਿ ਨਵਉਸਾਰੀ ਦੌਰਾਨ ਇਤਿਹਾਸਿਕ ਗੁਰਦੁਆਰਿਆਂ ਦੀ ਬਨਾਵਟ 'ਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਾ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਰੈਣ ਸਬਾਈ ਕੀਰਤਨ ਦਰਬਾਰ ਉਪਰੰਤ ਗੁ: ਪਰਿਵਾਰ ਵਿਛੋੜਾ ਸਾਹਿਬ ਸਰਸਾ ਨੰਗਲ ਤੋਂ ਮਾਰਚ ਰਵਾਨਾ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਅ) ਵਲੋਂ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਕਾਨਫ਼ਰੰਸ
Ad Position 24