ਉਤਰਾਖੰਡ 'ਚ ਬੱਸ ਖੱਡ 'ਚ ਡਿਗਣ ਨਾਲ 7 ਮੌਤਾਂ
ਅਜੀਤ ਡੈਸਕ
31-12-2025
ਦੇਹਰਾਦੂਨ, 30 ਦਸੰਬਰ (ਪੀ. ਟੀ. ਆਈ)-ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਬੱਸ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ | ਇਸ ਹਾਦਸੇ 'ਚ 7 ਲੋਕਾਂ ਦੀ ਮÏਤ ਹੋ ਗਈ ਹੈ, ਜਦੋਂਕਿ ਡਰਾਈਵਰ ਸਮੇਤ 12 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ¢ਐੱਸ ਐੱਸ ਪੀ ਦਵਿੰਦਰ ਪਿੰਚਾ ਮੁਤਾਬਕ, ਇਹ ਹਾਦਸਾ ਭੀਕੀਆਸੈਣ ਇਲਾਕੇ ਵਿੱਚ ਉਸ ਵੇਲੇ ਵਾਪਰਿਆ ਜਦੋਂ ਬੱਸ ਦੁਆਰਾਹਾਟ ਤੋਂ ਰਾਮਨਗਰ ਵੱਲ ਜਾ ਰਹੀ ਸੀ¢ ਬੱਸ ਵਿੱਚ ਕਰੀਬ 18 ਤੋਂ 19 ਸਵਾਰੀਆਂ ਮÏਜੂਦ ਸਨ¢ ਸੂਚਨਾ ਮਿਲਦੇ ਹੀ ਪੁਲਿਸ ਅਤੇ ਐੱਸ ਡੀ ਆਰ ਐੱਫ ਦੀਆਂ ਟੀਮਾਂ ਨੇ ਮÏਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜ਼ਖ਼ਮੀਆਂ ਨੂੰ ਖੱਡ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ¢ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਿ੍ਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ¢