ਨੱਥੂਵਾਲਾ ਗਰਬੀ, 1 ਨਵੰਬਰ (ਨਵਦੀਪ ਸਿੰਘ)-ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਇਸ ਦੁਨੀਆ ਵਿਚ ਨਹੀਂ ਰਹੇ | ਅੱਜ ਸਵੇਰੇ ਉਨ੍ਹਾਂ ਦਾ ਦੇਹਾਂਤ ਹੋ ਗਿਆ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਜੰਟ ਸਿੰਘ ਭੁੱਟੋ ਰੋਡੇ ਨੇ ਕਿਹਾ ਕਿ ਪੰਜਾਬ ਅਤੇ ਖਾਸ ਕਰਕੇ ਬਾਘਾ ਪੁਰਾਣਾ ਹਲਕਾ ਇਕ ਮਹਾਨ ਪੁਰਸ਼ ਤੋਂ ਵਾਂਝਾ ਹੋ ਗਿਆ ਹੈ | ਉਹ ਅੰਮਿ੍ਤਧਾਰੀ, ਨਿੱਤਨੇਮੀ ਤੇ ਉੱਦਮੀ ਇਨਸਾਨ ਸਨ | ਗੁਰਜੰਟ ਸਿੰਘ ਭੁੱਟੋ ਰੋਡੇ ਤੋਂ ਇਲਾਵਾ ਸਾਬਕਾ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਤਰਜਿੰਦਰ ਸਿੰਘ ਸਾਬਕਾ ਸਰਪੰਚ ਬੁੱਧ ਸਿੰਘ ਵਾਲਾ, ਠੇਕੇਦਾਰ ਇੰਦਰਜੀਤ ਸਿੰਘ ਬੁੱਧ ਸਿੰਘ ਵਾਲਾ, ਬਲਤੇਜ ਸਿੰਘ ਲੰਗੇਆਣਾ, ਸਾਧੂ ਸਿੰਘ ਭਾਊ ਰਾਜੇਆਣਾ, ਨਛੱਤਰ ਸਿੰਘ ਚੰਦ ਪੁਰਾਣਾ, ਰੇਸ਼ਮ ਸਿੰਘ ਠੱਠੀ ਭਾਈ, ਸਰਬਜੀਤ ਸਿੰਘ ਵੈਰੋਕੇ ਨੇ ਵੀ ਕੈਪਟਨ ਰੋਡੇ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |