09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਆਰਮੀ ਵੈਟਰਨਜ਼ ਵੈਲਫੇਅਰ ਯੂਨੀਅਨ ਦੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 29-12-2025
ਸ੍ਰੀ ਮੁਕਤਸਰ ਸਾਹਿਬ, 28 ਦਸੰਬਰ (ਰਣਜੀਤ ਸਿੰਘ ਢਿੱਲੋਂ)-ਆਰਮੀ ਵੈਟਰਨਜ਼ ਵੈਲਫੇਅਰ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਭਾਈ ਮਹਾਂ ਸਿੰਘ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਸਾਬਕਾ ਸੈਨਿਕਾਂ ਦੀ ਅਹਿਮ ਮੀਟਿੰਗ ਜਸਵਿੰਦਰ ਸਿੰਘ ਗੰਧੜ ਰਿਟਾ: ਸੂਬੇਦਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ 'ਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਬਾਣੀ ਜਾਪ ਕੀਤਾ ਗਿਆ | ਉਪਰੰਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗੰਧੜ ਨੇ ਕੇਂਦਰ ਸਰਕਾਰ ਵਲੋਂ ਅਗਨੀਵੀਰ ਯੋਜਨਾ ਅਧੀਨ 5 ਸਾਲ ਦੀ ਸੇਵਾ ਉਪਰੰਤ 50 ਫ਼ੀਸਦੀ ਅਗਨੀਵੀਰਾਂ ਨੂੰ ਬੀ.ਐਸ.ਐਫ. 'ਚ ਭਰਤੀ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ | ਇਸ ਦੌਰਾਨ ਈ.ਸੀ.ਐਚ.ਐਸ. ਸਬੰਧੀ ਗੱਲ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਕੋਈ ਵੀ ਸਾਬਕਾ ਸੈਨਿਕ ਦਵਾਈ ਲੈਂਦੇ ਸਮੇਂ ਕਿਸੇ ਕਿਸਮ ਕੋਈ ਦੁਰਵਿਹਾਰ ਸਟਾਫ਼ ਨਾਲ ਨਾ ਕਰੇ | ਜੇਕਰ ਕਿਸੇ ਸੈਨਿਕ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਿੱਧਾ ਈ.ਸੀ.ਐਚ.ਐਸ. ਕਮਾਂਡਰ ਨਾਲ ਸੰਪਰਕ ਕਰੇ | ਯੂਨੀਅਨ ਵਲੋਂ ਹਰ ਸੰਭਵ ਤਰੀਕੇ ਨਾਲ ਉਸ ਦੀ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ | ਮੀਟਿੰਗ 'ਚ ਸੀ.ਐਸ.ਡੀ. ਕੰਟੀਨ ਸਬੰਧੀ ਮਸਲੇ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਸਬੰਧੀ ਜ਼ਿਲ੍ਹਾ ਅਹੁਦੇਦਾਰਾਂ ਦੀ ਵੱਖਰੀ ਮੀਟਿੰਗ ਕਰਕੇ ਜਲਦੀ ਹੀ ਕੰਟੀਨ ਦੀਆਂ ਸਹੂਲਤਾਂ ਬਾਰੇ ਅਗਲਾ ਫ਼ੈਸਲਾ ਲਿਆ ਜਾਵੇਗਾ ਤੇ ਲੋੜ ਪੈਣ 'ਤੇ ਉੱਚ ਅਧਿਕਾਰੀਆਂ ਨੂੰ ਲਿਖਤੀ ਮੰਗ ਪੱਤਰ ਭੇਜਿਆ ਜਾਵੇਗਾ | ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਰਮੀ ਵੈਟਰਨਜ਼ ਵੈਲਫੇਅਰ ਯੂਨੀਅਨ ਦਾ ਦਫ਼ਤਰ ਬਠਿੰਡਾ ਰੋਡ 'ਤੇ ਸਥਿਤ ਹੈ, ਜਿੱਥੇ ਸੇਵਾ ਮੁਕਤ ਹੌਲਦਾਰ ਸ਼ਮਿੰਦਰ ਸਿੰਘ ਭੁੱਲਰ ਉਪਲਬਧ ਰਹਿੰਦੇ ਹਨ | ਸਾਬਕਾ ਸੈਨਿਕ ਆਪਣੇ ਦਸਤਾਵੇਜ਼ੀ ਕੰਮਾਂ ਤੇ ਪ੍ਰਸ਼ਾਸਨਿਕ ਸਮੱਸਿਆਵਾਂ ਲਈ ਉੱਥੇ ਸੰਪਰਕ ਕਰ ਸਕਦੇ ਹਨ | ਮੀਟਿੰਗ ਦੌਰਾਨ ਯੂਨੀਅਨ ਵਿਚ ਨਵੇਂ ਮੈਂਬਰ ਸ਼ਾਮਿਲ ਹੋਏ ਸੇਵਾ ਮੁਕਤ ਨਾਇਬ ਸੂਬੇਦਾਰ ਰਸ਼ਪਾਲ ਸਿੰਘ ਦਾ ਸਵਾਗਤ ਕੀਤਾ ਗਿਆ | ਮੀਟਿੰਗ ਵਿਚ ਜ਼ਿਲ੍ਹਾ ਜਨਰਲ ਸਕੱਤਰ ਸੁਖਦੇਵ ਸਿੰਘ ਭੁੱਲਰ, ਜ਼ਿਲ੍ਹਾ ਵਾਈਸ ਪ੍ਰਧਾਨ ਹਰਦਿਆਲ ਸਿੰਘ, ਜ਼ਿਲ੍ਹਾ ਖਜ਼ਾਨਚੀ ਬਲਵਿੰਦਰ ਸਿੰਘ, ਜ਼ਿਲ੍ਹਾ ਵਾਈਸ ਪ੍ਰਧਾਨ ਮੇਜਰ ਸਿੰਘ, ਜ਼ਿਲ੍ਹਾ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਖਾਰਾ, ਕਾਰਜ ਸਿੰਘ ਪਾਕਾਂ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਕੋਟਲੀ ਸੰਘਰ, ਬਲਾਕ ਪ੍ਰਧਾਨ ਮੰਦਰ ਸਿੰਘ, ਸੇਵਾ ਮੁਕਤ ਨਾਇਬ ਸੂਬੇਦਾਰ ਜਸਕਰਨ ਸਿੰਘ, ਬੋਹੜ ਸਿੰਘ ਅਬੁਲ ਖੁਰਾਣਾ, ਸੇਵਾ ਮੁਕਤ ਕੈਪਟਨ ਸਵਰਨ ਸਿੰਘ, ਨਾਇਬ ਸੂਬੇਦਾਰ ਟੇਕ ਸਿੰਘ ਥਾਂਦੇਵਾਲਾ, ਸੇਵਾ ਕੈਪਟਨ ਮੁਖਤਿਆਰ ਸਿੰਘ ਵਾਈਸ ਪ੍ਰਧਾਨ, ਹੌਲਦਾਰ ਹਰਬੰਸ ਲਾਲ ਸ਼ਹਿਰੀ ਪ੍ਰਧਾਨ, ਇਕਬਾਲ ਸਿੰਘ, ਬੱਗਾ ਸਿੰਘ, ਸੁਰਿੰਦਰਪਾਲ ਸਿੰਘ, ਤੀਰ ਅੰਦਾਜ਼ ਸਿੰਘ, ਜਗਸੀਰ ਸਿੰਘ, ਜ਼ਿਲ੍ਹਾ ਸਕੱਤਰ ਤੇ ਬਲਵਿੰਦਰ ਸਿੰਘ ਸਾਹਿਬ ਖੁੰਡੇ ਹਲਾਲ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਕਾਂਗਰਸ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਆਗੂਆਂ ਨੇ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਮੈਂਬਰਾਂ ਨੂੰ ਦਿੱਤੀ ਵਧਾਈ
Ad Position 24