17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਲੁਧਿਆਣਾ ਚੋਣ ਸ਼ਾਨਦਾਰ ਢੰਗ ਨਾਲ ਜਿੱਤਾਂਗੇ-ਭੱਠਲ <br/>

Ad Position 21
No active advertisement
ਅਜੀਤ ਡੈਸਕ 04-06-2025
ਸੰਗਰੂਰ, 3 ਜੂਨ (ਅਮਨਦੀਪ ਸਿੰਘ ਬਿੱਟਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਵਿਚ ਕੋਈ ਮਤਭੇਦ ਨਹੀ ਹਨ | ਕੇਵਲ ਕੁੱਝ ਕਾਂਗਰਸ ਆਗੂਆਂ ਵਿਚ ਵਿਚਾਰਕ ਮਤਭੇਦ ਜ਼ਰੂਰ ਹਨ ਪਰ ਹਾਈ ਕਮਾਨ ਦੀ ਘੁਰਕੀ ਅੱਗੇ ਇਹ ਸਾਰੇ ਆਗੂ ਮਤਭੇਦ ਭੁੱਲਾ ਕੇ ਇਕੱਠੇ ਹੋ ਕੇ 2027 ਵਿਚ ਪੰਜਾਬ ਅੰਦਰ ਕਾਂਗਰਸ ਸਰਕਾਰ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ | ਉਨ੍ਹਾਂ ਕਿਹਾ ਕਿ ਕਾਂਗਰਸ ਲੁਧਿਆਣਾ ਚੋਣ ਹੀ ਨਹੀ ਬਲਕਿ 2027 ਦੀ ਚੋਣਾ ਵੀ ਵੱਡੇ ਅੰਤਰ ਨਾਲ ਜਿੱਤਣ ਜਾ ਰਹੀ ਹੈ | ਬੀਬੀ ਰਜਿੰਦਰ ਕੌਰ ਭੱਠਲ ਜੋ ਕਿ ਮਰਹੂਮ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣੇ ਉੱਤੇ ਪੀੜਤ ਢੀਂਡਸਾ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਸੰਗਰੂਰ ਆਏ ਸਨ ਨੇ ਕਿਹਾ ਕਿ ਅੱਜ ਦੀ ਰਾਜਨੀਤੀ ਅਤੇ ਪੁਰਾਣੀ ਰਾਜਨੀਤੀ ਵਿਚ ਬਹੁਤ ਫ਼ਰਕ ਆ ਗਿਆ ਹੈ | ਉਨ੍ਹਾਂ ਅਤੀਤ ਦੀ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਹ ਅਤੇ ਸ. ਸੁਖਦੇਵ ਸਿੰਘ ਢੀਂਡਸਾ ਆਹਮੋ ਸਾਹਮਣੇ ਚੋਣ ਲੜਦੇ ਰਹੇ ਹਨ ਪਰ ਦੋਵਾਂ ਪਰਿਵਾਰ ਨੇ ਕਦੇ ਇੱਕ ਦੂਜੇ ਖ਼ਿਲਾਫ਼ ਨਿੱਜੀ ਟਿੱਪਣੀਆਂ ਕਦੇ ਵੀ ਨਹੀ ਕੀਤੀਆਂ ਸਨ | ਮਰਹੂਮ ਆਗੂ ਇੰਦਰਜੀਤ ਸਿੰਘ ਜੇਜੀ ਨਾਲ ਵੀ ਆਪਣੀ ਸਾਂਝ ਬਿਆਨ ਕਰਦਿਆਂ ਉਨ੍ਹਾਂ ਦੱਸਿਆਂ ਕਿ ਇੱਕ ਵਾਰ ਚੋਣ ਦੌਰਾਨ ਉਨ੍ਹਾਂ ਕੋਲ ਗੱਡੀ ਨਹੀ ਸੀ ਪਰ ਜੇਜੀ ਨੂੰ ਜਦ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਪੇਸ਼ਕਸ਼ ਕੀਤੀ ਕਿ ਉਹ ਆਪਣੀ ਗੱਡੀ ਵਿਚ ਉਨ੍ਹਾਂ ਨੂੰ ਘਰ ਛੱਡ ਆਉਣਗੇ | ਅਜੋਕੇ ਸਮੇਂ ਦੀ ਰਾਜਨੀਤੀ ਵਿਚ ਵਾਅਦਿਆਂ ਦੀ ਝੜੀ ਰਾਜਨੀਤਿਕ ਪਾਰਟੀਆਂ ਵਲੋਂ ਲਗਾ ਕੇ ਜਨਤਾ ਨੂੰ ਭਰਮਾਉਣ ਦੀ ਗੱਲ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਕੇਵਲ ਮੌਜੂਦ ਸਰਕਾਰ ਨੇ ਹੀ ਨਹੀ ਬਲਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਜਿਹੇ ਵਾਅਦੇ ਕੀਤੇ ਸਨ | ਬੀਬੀ ਭੱਠਲ ਨੇ ਅੱਜ ਦੀ ਰਾਜਨੀਤਿਕ ਮਾਹੌਲ ਵਿਚ ਆਗੂਆਂ ਵਲੋਂ ਇੱਕ ਦੂਜੇ ਖ਼ਿਲਾਫ਼ ਨਿੱਜੀ ਰੰਜਸ਼ਾਂ ਕੱਢਣ ਉੱਤੇ ਵੀ ਚਿੰਤਾ ਜਤਾਈ ਹੈ | ਇਸ ਮੌਕੇ ਸਾਬਕਾ ਮੰਤਰੀ ਗੁਰਚਰਨ ਸਿੰਘ ਦਿੜ੍ਹਬਾ, ਰਾਹੁਲਇੰਦਰ ਸਿੰਘ ਭੱਠਲ, ਜੱਗਾ ਸਿੰਘ ਸਾਬਕਾ ਚੇਅਰਮੈਨ, ਸੁਭਾਸ਼ ਗਰੋਵਰ, ਮਹਿੰਦਰ ਸਿੰਘ, ਭੋਲਾ ਸਿੰਘ ਸਾਬਕਾ ਚੇਅਰਮੈਨ, ਰਵਿੰਦਰ ਸਿੰਘ ਰਿੰਕੂ ਪ੍ਰਧਾਨ ਸਰਪੰਚ ਯੂਨੀਅਨ, ਉ.ਐਸ.ਡੀ ਰਾਵਿੰਦਰ ਸਿੰਘ ਟੁਰਨਾ, ਕਸ਼ਮੀਰ ਸਿੰਘ, ਪ੍ਰੇਮ ਪਾਲ ਐਡਵੋਕੇਟ, ਕਿ੍ਸ਼ਨ ਕੁਮਾਰ ਬਾਵਾ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ 'ਚ ਗ਼ਦਰੀ ਬੀਬੀ ਗੁਲਾਬ ਕੌਰ ਦੀ ਤਸਵੀਰ ਲਾਉਣ ਦੀ ਮੰਗ ਅਗਲੀ ਖ਼ਬਰ ਚੋਰੀਸ਼ੁਦਾ ਦੋ ਮੋਟਰਸਾਈਕਲਾਂ ਸਮੇਤ ਚੋਰ ਪੁਲਿਸ ਅੜਿੱਕੇ <br/>
Ad Position 24